ਚੌਪਈ ॥
ਜਬ ਤ੍ਰਿਯ ਪਤਿ ਆਵਤ ਲਖਿ ਪਾਇਸ ॥
ਯਹੈ ਚਿਤ ਮੈ ਚਰਿਤ ਬਨਾਇਸ ॥
ਸੌ ਛਿਤਰ ਤਿਹ ਮੂੰਢ ਲਗਾਯੋ ॥
ਛੋਰਿ ਪਠਾਨ ਕਹਿਯੋ ਕ︀ਯੋ ਆਯੋ ॥੪॥
ਦੋਹਰਾ ॥
ਆਪੁ ਜੂਤਿਯਨ ਜੁਰਿ ਗਈ ਰਹੀ ਨ ਤਾਹਿ ਸੰਭਾਰਿ ॥
ਐਸੋ ਚਰਿਤ ਬਨਾਇ ਕੈ ਬਾਕੋ ਦਯੋ ਨਿਕਾਰਿ ॥੫॥
ਅਤਿ ਚਿਤ ਕੋਪ ਬਢਾਇ ਕੈ ਤਪਤ ਤਾਬ੍ਰ ਕਰ ਨੈਨ ॥
ਬਿਕਟ ਬਿਕ੍ਰ ਕਰਿ ਆਪਨੋ ਕਹੈ ਬਨਕਿ ਸੋ ਬੈਨ ॥੬॥
ਤ੍ਰਿਯੋ ਬਾਚ ॥
ਕਬਿਤੁ ॥
ਜਾ ਕੋ ਲੋਨ ਖੈਯੈ ਤਾ ਕੋ ਛੋਰਿ ਕਬਹੂੰ ਨ ਜੈਯੈ ਜਾ ਕੋ ਲੋਨ ਖੈਯੈ ਤਾ ਕੋ ਆਗੇ ਹ੍ਵੈ ਕੈ ਜੂਝਿਯੈ ॥
ਜਾ ਕੋ ਲੋਨ ਖੈਯੈ ਤਾ ਕੋ ਦਗਾ ਕਬਹੂੰ ਨ ਦੈਯੈ ਸਾਚੀ ਸੁਨਿ ਲੈਯੈ ਤਾ ਸੌ ਸਾਚਹੂੰ ਕੋ ਲੂਝਿਯੈ ॥
ਚੋਰੀ ਨ ਕਮੈਯੈ ਆਪੁ ਦੇਵੈ ਸੋ ਭੀ ਬਾਟਿ ਖੈਯੈ ਝੂਠ ਨ ਬਨੈਯੈ ਕਛੂ ਲੈਬੇ ਕੌ ਨ ਰੂਝਿਯੈ ॥
ਰੋਸ ਨ ਬਢੈਯੈ ਬੁਰੀ ਭਾਖੈ ਸੋ ਭੀ ਮਾਨਿ ਲੈਯੈ ਚਾਕਰੀ ਕਮੈਯੈ ਨਾਥ ਮੋਰੀ ਬਾਤ ਬੂਝਿਯੈ ॥੭॥
ਦੋਹਰਾ ॥
ਬਨਿਯੈ ਜੂਤੀ ਖਾਇ ਕੈ ਸੀਖ ਲਈ ਮਨ ਮਾਹਿ ॥
ਕਹ ਸ︀ਯਾਨੀ ਤ੍ਰਿਯ ਗ੍ਰਿਹ ਗਯੋ ਭੇਦ ਪਛਾਨ︀ਯੋ ਨਾਹਿ ॥੮॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤਿਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੩॥੧੨੮੪॥ਅਫਜੂੰ॥
ਦੋਹਰਾ ॥
ਚੋਰ ਏਕ ਚਤੁਰੋ ਰਹੈ ਬੈਰਮ ਤਾ ਕੋ ਨਾਵ ॥
ਜਾਤ ਸੇਖਜਾਦੋ ਰਹੈ ਬਸੈ ਕਾਲਪੀ ਗਾਵ ॥੧॥
ਚੌਪਈ ॥
ਚੌ ਚੋਬਾ ਗ੍ਰਿਹ ਬਸਤ੍ਰ ਬਨਾਯੋ ॥
ਆਪਨ ਕੋ ਉਮਰਾਵ ਕਹਾਯੋ ॥
ਮੈ ਹਜਰਤਿ ਤੇ ਮਨਸਬ ਲਯੋ ॥
ਪਲਵਲ ਦੇਸ ਪਰਗਨਾ ਭਯੋ ॥੨॥
ਦੋਹਰਾ ॥
ਤਾ ਕੇ ਕਛੁ ਉਪਚਾਰੁ ਕੋ ਕੀਜੈ ਹ੍ਰਿਦੈ ਬਿਚਾਰ ॥
ਤਹਾ ਚਲਨ ਕੋ ਸਾਜੁ ਸਭ ਲੀਜੈ ਮੋਲ ਸੁਧਾਰਿ ॥੩॥
ਚੌਪਈ ॥
ਸਕਲ ਗਾਵ ਕੇ ਬਨਿਕ ਬੁਲਾਏ ॥
ਸੌ ਕੁ ਰੁਪੈਯਾ ਤਿਨ ਚਟਵਾਏ ॥
ਕਹਿਯੋ ਤ︀ਯਾਰ ਸਾਜੁ ਕਰਿ ਦੀਜੈ ॥
ਅਬ ਹੀ ਰੋਕ ਰੁਪੈਯਾ ਲੀਜੈ ॥੪॥
ਦੋਹਰਾ ॥
ਰੋਕ ਰੁਪੈਯਨ ਖਰਚਿ ਕੈ ਲੀਜੈ ਮੁਹਰ ਬਟਾਇ ॥
ਭਰ ਬਰਦਾਰੀ ਕੋ ਘਨੋ ਖਰਚਨ ਹੋਇ ਬਨਾਇ ॥੫॥
ਚੌਪਈ ॥
ਜੋ ਤਿਨ ਕਹੀ ਸੁ ਬਨਿਕਨ ਮਾਨੀ ॥
ਕਛੂ ਸੰਕ ਚਿਤ ਬੀਚ ਨ ਆਨੀ ॥
ਮੁਹਰੈ ਅਧਿਕ ਆਨਿ ਕਰ ਦਈ ॥
ਤਸਕਰ ਡਾਰਿ ਗੁਥਰਿਯਹਿ ਲਈ ॥੬॥
ਦੋਹਰਾ ॥
ਔਰ ਖਜਾਨੋ ਸਾਹੁ ਕੋ ਸਭ ਹੀ ਲਯੋ ਮੰਗਾਇ ॥
ਜਾਇ ਜਹਾਨਾਬਾਦ ਮੈ ਦੈਹੌ ਧਨ ਪਹੁਚਾਇ ॥੭॥