ਚੌਪਈ ॥

ਬਨਿਯਨ ਕੇ ਬੈਠੇ ਸੋ ਗਯੋ ॥

ਸਭ ਹੀ ਧਨੁ ਇਕਠੋ ਕੈ ਲਯੋ ॥

ਸਾਥਿਨ ਤਿਨਿ ਦ੍ਵਾਰ ਬੈਠਾਯੋ ॥

ਸੋਯੋ ਖਾਨ ਨ ਜਾਤ ਜਗਾਯੋ ॥੮॥

ਦੋਹਰਾ ॥

ਛੋਰਿ ਦ੍ਵਾਰੋ ਪਾਛਲੋ ਭਾਜ ਗਏ ਤਤਕਾਲ ॥

ਸਭ ਰੁਪਯਨ ਹਰ ਲੈ ਗਏ ਬਨਿਯਾ ਭਏ ਬਿਹਾਲ ॥੯॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੪॥੧੨੯੩॥ਅਫਜੂੰ॥

ਦੋਹਰਾ ॥

ਮੁਗਲ ਏਕ ਗਜਨੀ ਰਹੈ ਬਖਤਿਯਾਰ ਤਿਹ ਨਾਮ ॥

ਬਡੇ ਸਦਨ ਤਾ ਕੇ ਬਨੇ ਬਹੁਤ ਗਾਠਿ ਮੈ ਦਾਮ ॥੧॥

ਤਾ ਕੇ ਘਰ ਇਕ ਹਯ ਹੁਤੋ ਤਾ ਕੋ ਚੋਰ ਨਿਹਾਰਿ ॥

ਯਾ ਕੋ ਕ︀ਯੋ ਹੂੰ ਚੋਰਿਯੈ ਕਛੂ ਚਰਿਤ੍ਰ ਸੁ ਧਾਰਿ ॥੨॥

ਆਨਿ ਚਾਕਰੀ ਕੀ ਕਰੀ ਤਾ ਕੇ ਧਾਮ ਤਲਾਸ ॥

ਮੁਗਲ ਮਹੀਨਾ ਕੈ ਤੁਰਤ ਚਾਕਰ ਕੀਨੋ ਤਾਸ ॥੩॥

ਚੌਪਈ ॥

ਮਹਿਯਾਨਾ ਅਪਨੋ ਕਰਵਾਯੋ ॥

ਕਰਜਾਈ ਕੋ ਨਾਮੁ ਸੁਨਾਯੋ ॥

ਤਾ ਕੀ ਸੇਵਾ ਕੋ ਬਹੁ ਕਰਿਯੋ ॥

ਬਖਤਿਯਾਰ ਕੋ ਧਨੁ ਹੈ ਹਰਿਯੋ ॥੪॥

ਦੋਹਰਾ ॥

ਦਿਨ ਕੋ ਧਨੁ ਹੈ ਹਰਿ ਚਲ︀ਯੋ ਕਰਜਾਈ ਕਹਲਾਇ ॥

ਸਕਲ ਲੋਕ ਠਟਕੇ ਰਹੈ ਰੈਨਾਈ ਲਖਿ ਪਾਇ ॥੫॥

ਚੌਪਈ ॥

ਪਾਛੇ ਮੁਗਲ ਪੀਟਤੋ ਆਯੋ ॥

ਕਰਜਾਈ ਧਨੁ ਤੁਰਾ ਚੁਰਾਯੋ ॥

ਜੋ ਇਹ ਬੈਨਨ ਕੋ ਸੁਨਿ ਪਾਵੈ ॥

ਤਾ ਹੀ ਕੋ ਝੂਠੋ ਠਹਰਾਵੈ ॥੬॥

ਜਾ ਤੇ ਦਰਬੁ ਕਰਜੁ ਲੈ ਖਾਯੋ ॥

ਕਹਾ ਭਯੋ ਤਿਨ ਤੁਰਾ ਚੁਰਾਯੋ ॥

ਕ︀ਯੋਨ ਤੈ ਦਰਬੁ ਉਧਾਰੋ ਲਯੋ ॥

ਕਹਾ ਭਯੋ ਜੋ ਹੈ ਲੈ ਗਯੋ ॥੭॥

ਦੋਹਰਾ ॥

ਵਾਹੀ ਕੋ ਝੂਠਾ ਕਿਯੋ ਭੇਦ ਨ ਪਾਵੈ ਕੋਇ ॥

ਵਹ ਦਿਨ ਧਨ ਹੈ ਹਰ ਗਯੋ ਰਾਮ ਕਰੈ ਸੋ ਹਇ ॥੮॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੫॥੧੩੦੨॥ਅਫਜੂੰ॥

ਦੋਹਰਾ ॥

ਪੁਨਿ ਮੰਤ੍ਰੀ ਐਸੇ ਕਹਿਯੋ ਸੁਨਿਯੈ ਕਥਾ ਨ੍ਰਿਪਾਲ ॥

ਤੇਹੀ ਚੋਰ ਚਰਿਤ੍ਰ ਇਕ ਕਿਯੋ ਸੁ ਕਹੋ ਉਤਾਲ ॥੧॥

ਚੌਪਈ ॥

ਜਬ ਤਸਕਰ ਧਨੁ ਤੁਰਾ ਚੁਰਾਯੋ ॥

ਪੁਨਿ ਤਾ ਕੇ ਚਿਤ ਮੈ ਯੌ ਆਯੋ ॥

ਅਤਿਭੁਤ ਏਕ ਚਰਿਤ੍ਰ ਬਨੈਯੇ ॥

ਤ੍ਰਿਯ ਸੁੰਦਰਿ ਜਾ ਤੇ ਗ੍ਰਿਹ ਪੈਯੈ ॥੨॥

ਦੋਹਰਾ ॥

ਧਾਮ ਜਵਾਈ ਆਪਨੋ ਰਾਖ︀ਯੋ ਨਾਮੁ ਬਨਾਇ ॥

ਬਿਧਵਾ ਤ੍ਰਿਯ ਕੇ ਧਾਮ ਮੈ ਡੇਰਾ ਕੀਨੋ ਜਾਇ ॥੩॥