ਸ੍ਵੈਯਾ ॥
ਬਾਹਨਿ ਸਿੰਘ ਭਇਆਨਕ ਰੂਪ ਲਖਿਓ ਸਭ ਦੈਤ ਮਹਾ ਡਰ ਪਾਇਓ ॥
ਸੰਖ ਲੀਏ ਕਰਿ ਚਕ੍ਰ ਅਉ ਬਕ੍ਰ ਸਰਾਸਨ ਪਤ੍ਰ ਬਚਿਤ੍ਰ ਬਨਾਇਓ ॥
ਧਾਇ ਭੁਜਾ ਬਲ ਆਪਨ ਹ੍ਵੈ ਹਮ ਸੋ ਤਿਨ ਯੌ ਅਤਿ ਜੁਧੁ ਮਚਾਇਓ ॥
ਕ੍ਰੋਧ ਕੈ ਸ੍ਰਉਣਤ ਬਿੰਦ ਕਹੈ ਰਨਿ ਇਆਹੀ ਤੇ ਚੰਡਿਕਾ ਨਾਮ ਕਹਾਇਓ ॥੧੫੩॥
ਮਾਰਿ ਲਇਓ ਦਲਿ ਅਉਰ ਭਜਿਓ ਤਬ ਕੋਪ ਕੇ ਆਪਨ ਹੀ ਸੁ ਭਿਰਿਓ ਹੈ ॥
ਚੰਡਿ ਪ੍ਰਚੰਡਿ ਸੋ ਜੁਧੁ ਕਰਿਓ ਅਸਿ ਹਾਥਿ ਛੁਟਿਓ ਮਨ ਨਾਹਿ ਗਿਰਿਓ ਹੈ ॥
ਲੈ ਕੇ ਕੁਵੰਡ ਕਰੰ ਬਲ ਧਾਰ ਕੈ ਸ੍ਰੋਨ ਸਮੂਹ ਮੈ ਐਸੇ ਤਰਿਓ ਹੈ ॥
ਦੇਵ ਅਦੇਵ ਸਮੁੰਦ੍ਰ ਮਥਿਓ ਮਾਨੋ ਮੇਰ ਕੋ ਮਧਿ ਧਰਿਓ ਸੁ ਫਿਰਿਓ ਹੈ ॥੧੫੪॥
ਕ੍ਰੁਧ ਕੈ ਜੁਧ ਕੇ ਦੈਤ ਬਲੀ ਨਦ ਸ੍ਰੋਨ ਕੋ ਤੈਰ ਕੇ ਪਾਰ ਪਧਾਰਿਓ ॥
ਲੈ ਕਰਵਾਰ ਅਉ ਢਾਰ ਸੰਭਾਰ ਕੈ ਸਿੰਘ ਕੋ ਦਉਰ ਕੈ ਜਾਇ ਹਕਾਰਿਓ ॥
ਆਵਤ ਪੇਖ ਕੈ ਚੰਡਿ ਕੁਵੰਡ ਤੇ ਬਾਨ ਲਗਿਓ ਤਨ ਮੂਰਛ ਪਾਰਿਓ ॥
ਰਾਮ ਕੇ ਭ੍ਰਾਤਨ ਜਿਉ ਹਨੂਮਾਨ ਕੋ ਸੈਲ ਸਮੇਤ ਧਰਾ ਪਰ ਡਾਰਿਓ ॥੧੫੫॥
ਫੇਰ ਉਠਿਓ ਕਰਿ ਲੈ ਕਰਵਾਰ ਕੋ ਚੰਡ ਪ੍ਰਚੰਡ ਸਿਉ ਜੁਧ ਕਰਿਓ ਹੈ ॥
ਘਾਇਲ ਕੈ ਤਨ ਕੇਹਰ ਤੇ ਬਹਿ ਸ੍ਰਉਨ ਸਮੂਹ ਧਰਾਨਿ ਪਰਿਓ ਹੈ ॥
ਸੋ ਉਪਮਾ ਕਬਿ ਨੇ ਬਰਨੀ ਮਨ ਕੀ ਹਰਨੀ ਤਿਹ ਨਾਉ ਧਰਿਓ ਹੈ ॥
ਗੇਰੂ ਨਗੰ ਪਰ ਕੈ ਬਰਖਾ ਧਰਨੀ ਪਰਿ ਮਾਨਹੁ ਰੰਗ ਢਰਿਓ ਹੈ ॥੧੫੬॥
ਸ੍ਰੋਣਤ ਬਿੰਦੁ ਸੋ ਚੰਡਿ ਪ੍ਰਚੰਡ ਸੁ ਜੁਧ ਕਰਿਓ ਰਨ ਮਧ ਰੁਹੇਲੀ ॥
ਪੈ ਦਲ ਮੈ ਦਲ ਮੀਜ ਦਇਓ ਤਿਲ ਤੇ ਜਿਮੁ ਤੇਲ ਨਿਕਾਰਤ ਤੇਲੀ ॥
ਸ੍ਰੋਉਣ ਪਰਿਓ ਧਰਨੀ ਪਰ ਚ੍ਵੈ ਰੰਗਰੇਜ ਕੀ ਰੇਨੀ ਜਿਉ ਫੂਟ ਕੈ ਫੈਲੀ ॥
ਘਾਉ ਲਸੈ ਤਨ ਦੈਤ ਕੇ ਯੌ ਜਨੁ ਦੀਪਕ ਮਧਿ ਫਨੂਸ ਕੀ ਥੈਲੀ ॥੧੫੭॥
ਸ੍ਰਉਣਤ ਬਿੰਦ ਕੋ ਸ੍ਰਉਣ ਪਰਿਓ ਧਰਿ ਸ੍ਰਉਨਤ ਬਿੰਦ ਅਨੇਕ ਭਏ ਹੈ ॥
ਚੰਡਿ ਪ੍ਰਚੰਡ ਕੁਵੰਡਿ ਸੰਭਾਰਿ ਕੇ ਬਾਨਨ ਸਾਥਿ ਸੰਘਾਰ ਦਏ ਹੈ ॥
ਸ੍ਰਉਨ ਸਮੂਹ ਸਮਾਇ ਗਏ ਬਹੁਰੋ ਸੁ ਭਏ ਹਤਿ ਫੇਰਿ ਲਏ ਹੈ ॥
ਬਾਰਿਦ ਧਾਰ ਪਰੈ ਧਰਨੀ ਮਾਨੋ ਬਿੰਬਰ ਹ੍ਵੈ ਮਿਟ ਕੈ ਜੁ ਗਏ ਹੈ ॥੧੫੮॥
ਜੇਤਕ ਸ੍ਰਉਨ ਕੀ ਬੂੰਦ ਗਿਰੈ ਰਨਿ ਤੇਤਕ ਸ੍ਰਉਨਤ ਬਿੰਦ ਹ੍ਵੈ ਆਈ ॥
ਮਾਰ ਹੀ ਮਾਰ ਪੁਕਾਰਿ ਹਕਾਰ ਕੈ ਚੰਡਿ ਪ੍ਰਚੰਡਿ ਕੇ ਸਾਮੁਹਿ ਧਾਈ ॥
ਪੇਖਿ ਕੈ ਕੌਤੁਕ ਤਾ ਛਿਨ ਮੈ ਕਵਿ ਨੇ ਮਨ ਮੈ ਉਪਮਾ ਠਹਰਾਈ ॥
ਮਾਨਹੁ ਸੀਸ ਮਹਲ ਕੇ ਬੀਚ ਸੁ ਮੂਰਤਿ ਏਕ ਅਨੇਕ ਕੀ ਝਾਈ ॥੧੫੯॥
ਸ੍ਰਉਨਤ ਬਿੰਦ ਅਨੇਕ ਉਠੇ ਰਨਿ ਕ੍ਰੁਧ ਕੈ ਜੁਧ ਕੋ ਫੇਰ ਜੁਟੈ ਹੈ ॥
ਚੰਡਿ ਪ੍ਰਚੰਡਿ ਕਮਾਨ ਤੇ ਬਾਨ ਸੁ ਭਾਨੁ ਕੀ ਅੰਸ ਸਮਾਨ ਛੁਟੈ ਹੈ ॥
ਮਾਰਿ ਬਿਦਾਰ ਦਏ ਸੁ ਭਏ ਫਿਰਿ ਲੈ ਮੁੰਗਰਾ ਜਿਮੁ ਧਾਨ ਕੁਟੈ ਹੈ ॥
ਚੰਡ ਦਏ ਸਿਰ ਖੰਡ ਜੁਦੇ ਕਰਿ ਬਿਲਨ ਤੇ ਜਨ ਬਿਲ ਤੁਟੈ ਹੈ ॥੧੬੦॥
ਸ੍ਰਉਨਤ ਬਿੰਦ ਅਨੇਕ ਭਏ ਅਸਿ ਲੈ ਕਰਿ ਚੰਡਿ ਸੁ ਐਸੇ ਉਠੇ ਹੈ ॥
ਬੂੰਦਨ ਤੇ ਉਠਿ ਕੈ ਬਹੁ ਦਾਨਵ ਬਾਨਨ ਬਾਰਿਦ ਜਾਨੁ ਵੁਠੇ ਹੈ ॥
ਫੇਰਿ ਕੁਵੰਡਿ ਪ੍ਰਚੰਡਿ ਸੰਭਾਰ ਕੈ ਬਾਨ ਪ੍ਰਹਾਰ ਸੰਘਾਰ ਸੁਟੇ ਹੈ ॥
ਐਸੇ ਉਠੇ ਫਿਰਿ ਸ੍ਰਉਨ ਤੇ ਦੈਤ ਸੁ ਮਾਨਹੁ ਸੀਤ ਤੇ ਰੋਮ ਉਠੇ ਹੈ ॥੧੬੧॥
ਸ੍ਰਉਨਤ ਬਿੰਦ ਭਏ ਇਕਠੇ ਬਰ ਚੰਡਿ ਪ੍ਰਚੰਡ ਕੇ ਘੇਰਿ ਲਇਓ ਹੈ ॥
ਚੰਡਿ ਅਉ ਸਿੰਘ ਦੁਹੂੰ ਮਿਲ ਕੈ ਸਬ ਦੈਤਨ ਕੋ ਦਲ ਮਾਰ ਦਇਓ ਹੈ ॥
ਫੇਰਿ ਉਠੇ ਧੁਨਿ ਕੇ ਕਰਿ ਕੈ ਸੁਨਿ ਕੈ ਮੁਨਿ ਕੋ ਛੁਟਿ ਧਿਆਨੁ ਗਇਓ ਹੈ ॥
ਭੂਲ ਗਏ ਸੁਰ ਕੇ ਅਸਵਾਨ ਗੁਮਾਨ ਨ ਸ੍ਰਉਨਤ ਬਿੰਦ ਗਇਓ ਹੈ ॥੧੬੨॥
ਦੋਹਰਾ ॥
ਰਕਤਬੀਜ ਸੋ ਚੰਡਿਕਾ ਇਉ ਕੀਨੋ ਬਰ ਜੁਧੁ ॥
ਅਗਨਤ ਭਏ ਦਾਨਵ ਤਬੈ ਕਛੁ ਨ ਬਸਾਇਓ ਕ੍ਰੁਧ ॥੧੬੩॥
ਸ੍ਵੈਯਾ ॥
ਪੇਖਿ ਦਸੋ ਦਿਸ ਤੇ ਬਹੁ ਦਾਨਵ ਚੰਡਿ ਪ੍ਰਚੰਡ ਤਚੀ ਅਖੀਆ ॥
ਤਬ ਲੈ ਕੇ ਕ੍ਰਿਪਾਨ ਜੁ ਕਾਟ ਦਏ ਅਰਿ ਫੂਲ ਗੁਲਾਬ ਕੀ ਜਿਉ ਪਖੀਆ ॥
ਸ੍ਰਉਨ ਕੀ ਛੀਟ ਪਰੀ ਤਨ ਚੰਡਿ ਕੇ ਸੋ ਉਪਮਾ ਕਵਿ ਨੇ ਲਖੀਆ ॥
ਜਨੁ ਕੰਚਨ ਮੰਦਿਰ ਮੈ ਜਰੀਆ ਜਰਿ ਲਾਲ ਮਨੀ ਜੁ ਬਨਾ ਰਖੀਆ ॥੧੬੪॥
ਕ੍ਰੁਧ ਕੈ ਜੁਧ ਕਰਿਓ ਬਹੁ ਚੰਡਿ ਨੇ ਏਤੋ ਕਰਿਓ ਮਧੁ ਸੋ ਅਬਿਨਾਸੀ ॥
ਦੈਤਨ ਕੇ ਬਧ ਕਾਰਨ ਕੋ ਨਿਜ ਭਾਲ ਤੇ ਜੁਆਲ ਕੀ ਲਾਟ ਨਿਕਾਸੀ ॥
ਕਾਲੀ ਪ੍ਰਤਛ ਭਈ ਤਿਹ ਤੇ ਰਨਿ ਫੈਲ ਰਹੀ ਭਯ ਭੀਰੁ ਪ੍ਰਭਾ ਸੀ ॥
ਮਾਨਹੁ ਸ੍ਰਿੰਗ ਸੁਮੇਰ ਕੋ ਫੋਰਿ ਕੈ ਧਾਰ ਪਰੀ ਧਰਿ ਪੈ ਜਮੁਨਾ ਸੀ ॥੧੬੫॥
ਮੇਰੁ ਹਲਿਓ ਦਹਲਿਓ ਸੁਰਲੋਕੁ ਦਸੋ ਦਿਸ ਭੂਧਰ ਭਾਜਤ ਭਾਰੀ ॥
ਚਾਲਿ ਪਰਿਓ ਤਿਹ ਚਉਦਹਿ ਲੋਕ ਮੈ ਬ੍ਰਹਮ ਭਇਓ ਮਨ ਮੈ ਭ੍ਰਮ ਭਾਰੀ ॥
ਧਿਆਨ ਰਹਿਓ ਨ ਜਟੀ ਸੁ ਫਟੀ ਧਰਿ ਯੌ ਬਲਿ ਕੈ ਰਨ ਮੈ ਕਿਲਕਾਰੀ ॥
ਦੈਤਨ ਕੇ ਬਧਿ ਕਾਰਨ ਕੋ ਕਰਿ ਕਾਲ ਸੀ ਕਾਲੀ ਕ੍ਰਿਪਾਨ ਸੰਭਾਰੀ ॥੧੬੬॥
ਦੋਹਰਾ ॥
ਚੰਡੀ ਕਾਲੀ ਦੁਹੂੰ ਮਿਲਿ ਕੀਨੋ ਇਹੈ ਬਿਚਾਰ ॥
ਹਉ ਹਨਿ ਹੋ ਤੂ ਸ੍ਰਉਨ ਪੀ ਅਰਿ ਦਲਿ ਡਾਰਹਿ ਮਾਰਿ ॥੧੬੭॥