ਸ੍ਵੈਯਾ ॥
ਕਾਲੀ ਅਉ ਕੇਹਰਿ ਸੰਗਿ ਲੈ ਚੰਡਿ ਸੁ ਘੇਰੇ ਸਬੈ ਬਨ ਜੈਸੇ ਦਵਾ ਪੈ ॥
ਚੰਡਿ ਕੇ ਬਾਨਨ ਤੇਜ ਪ੍ਰਭਾਵ ਤੇ ਦੈਤ ਜਰੈ ਜੈਸੇ ਈਟ ਅਵਾ ਪੈ ॥
ਕਾਲਿਕਾ ਸ੍ਰਉਨ ਪੀਓ ਤਿਨ ਕੋ ਕਵਿ ਨੇ ਮਨ ਮੈ ਲੀਯੋ ਭਾਉ ਭਵਾ ਪੈ ॥
ਮਾਨਹੁ ਸਿੰਧੁ ਕੇ ਨੀਰ ਸਬੈ ਮਿਲਿ ਧਾਇ ਕੈ ਜਾਇ ਪਰੋ ਹੈ ਤਵਾ ਪੈ ॥੧੬੮॥
ਚੰਡਿ ਹਨੇ ਅਰੁ ਕਾਲਿਕਾ ਕੋਪ ਕੈ ਸ੍ਰਉਨਤ ਬਿੰਦਨ ਸੋ ਇਹ ਕੀਨੋ ॥
ਖਗ ਸੰਭਾਰ ਹਕਾਰ ਤਬੈ ਕਿਲਕਾਰ ਬਿਦਾਰ ਸਭੈ ਦਲੁ ਦੀਨੋ ॥
ਆਮਿਖ ਸ੍ਰੋਨ ਅਚਿਓ ਬਹੁ ਕਾਲਿਕਾ ਤਾ ਛਬਿ ਮੈ ਕਵਿ ਇਉ ਮਨਿ ਚੀਨੋ ॥
ਮਾਨੋ ਛੁਧਾਤਰੁ ਹੁਇ ਕੈ ਮਨੁਛ ਸੁ ਸਾਲਨ ਲਾਸਹਿ ਸੋ ਬਹੁ ਪੀਨੋ ॥੧੬੯॥
ਜੁਧ ਰਕਤ੍ਰ ਬੀਜ ਕਰਿਯੋ ਧਰਨੀ ਪਰ ਸੋ ਸੁਰ ਦੇਖਤ ਸਾਰੇ ॥
ਜੇਤਕ ਸ੍ਰੌਨ ਕੀ ਬੂੰਦ ਗਿਰੈ ਉਠਿ ਤੇਤਕ ਰੂਪ ਅਨੇਕਹਿ ਧਾਰੇ ॥
ਜੁਗਨਿ ਆਨਿ ਫਿਰੀ ਚਹੂੰ ਓਰ ਤੇ ਸੀਸ ਜਟਾ ਕਰਿ ਖਪਰ ਭਾਰੇ ॥
ਸ੍ਰੋਨਤ ਬੂੰਦ ਪਰੈ ਅਚਵੈ ਸਭ ਖਗ ਲੈ ਚੰਡ ਪ੍ਰਚੰਡ ਸੰਘਾਰੇ ॥੧੭੦॥
ਕਾਲੀ ਅਉ ਚੰਡਿ ਕੁਵੰਡ ਸੰਭਾਰ ਕੈ ਦੈਤ ਸੋ ਜੁਧ ਨਿਸੰਗ ਸਜਿਓ ਹੈ ॥
ਮਾਰ ਮਹਾ ਰਨ ਮਧ ਭਈ ਪਹਰੇਕ ਲਉ ਸਾਰ ਸੋ ਸਾਰ ਬਜਿਓ ਹੈ ॥
ਸ੍ਰਉਨਤ ਬਿੰਦ ਗਿਰਿਓ ਧਰਨੀ ਪਰ ਇਉ ਅਸਿ ਸੋ ਅਰਿ ਸੀਸ ਭਜਿਓ ਹੈ ॥
ਮਾਨੋ ਅਤੀਤ ਕਰਿਯੋ ਚਿਤ ਕੇ ਧਨਵੰਤ ਸਭੈ ਨਿਜ ਮਾਲ ਤਜਿਓ ਹੈ ॥੧੭੧॥
ਸੋਰਠਾ ॥
ਚੰਡੀ ਦਇਓ ਬਿਦਾਰ ਸ੍ਰਉਨ ਪਾਨ ਕਾਲੀ ਕਰਿਓ ॥
ਛਿਨ ਮੈ ਡਾਰਿਓ ਮਾਰ ਸ੍ਰਉਨਤ ਬਿੰਦ ਦਾਨਵ ਮਹਾ ॥੧੭੨॥
ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਰਕਤ ਬੀਜ ਬਧਹਿ ਨਾਮ ਪੰਚਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੫॥
ਸ੍ਵੈਯਾ ॥
ਤੁਛ ਬਚੇ ਭਜ ਕੈ ਰਨ ਤਿਆਗ ਕੈ ਸੁੰਭ ਨਿਸੁੰਭ ਪੈ ਜਾਇ ਪੁਕਾਰੇ ॥
ਸ੍ਰਉਨਤ ਬੀਜ ਹਨਿਓ ਦੁਹ ਨੇ ਮਿਲਿ ਅਉਰ ਮਹਾ ਭਟ ਮਾਰ ਬਿਦਾਰੇ ॥
ਇਉ ਸੁਨਿ ਕੈ ਉਨਿ ਕੇ ਮੁਖ ਤੇ ਤਬ ਬੋਲਿ ਉਠਿਓ ਕਰਿ ਖਗ ਸੰਭਾਰੇ ॥
ਇਉ ਹਨਿ ਹੋ ਬਰ ਚੰਡਿ ਪ੍ਰਚੰਡਿ ਅਜਾ ਬਨ ਮੈ ਜਿਮ ਸਿੰਘ ਪਛਾਰੇ ॥੧੭੩॥