ਸੁਲਤਾਨੁ ਪੂਛੈ ਸੁਨੁ ਬੇ ਨਾਮਾ

ਦੇਖਉ ਰਾਮ ਤੁਮੑਾਰੇ ਕਾਮਾ ॥੧॥

ਨਾਮਾ ਸੁਲਤਾਨੇ ਬਾਧਿਲਾ

ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ

ਬਿਸਮਿਲਿ ਗਊ ਦੇਹੁ ਜੀਵਾਇ

ਨਾਤਰੁ ਗਰਦਨਿ ਮਾਰਉ ਠਾਂਇ ॥੨॥

ਬਾਦਿਸਾਹ ਐਸੀ ਕਿਉ ਹੋਇ

ਬਿਸਮਿਲਿ ਕੀਆ ਜੀਵੈ ਕੋਇ ॥੩॥

ਮੇਰਾ ਕੀਆ ਕਛੂ ਹੋਇ

ਕਰਿ ਹੈ ਰਾਮੁ ਹੋਇ ਹੈ ਸੋਇ ॥੪॥

ਬਾਦਿਸਾਹੁ ਚੜੑਿਓ ਅਹੰਕਾਰਿ

ਗਜ ਹਸਤੀ ਦੀਨੋ ਚਮਕਾਰਿ ॥੫॥

ਰੁਦਨੁ ਕਰੈ ਨਾਮੇ ਕੀ ਮਾਇ

ਛੋਡਿ ਰਾਮੁ ਕੀ ਭਜਹਿ ਖੁਦਾਇ ॥੬॥

ਹਉ ਤੇਰਾ ਪੂੰਗੜਾ ਤੂ ਮੇਰੀ ਮਾਇ

ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥

ਕਰੈ ਗਜਿੰਦੁ ਸੁੰਡ ਕੀ ਚੋਟ

ਨਾਮਾ ਉਬਰੈ ਹਰਿ ਕੀ ਓਟ ॥੮॥

ਕਾਜੀ ਮੁਲਾਂ ਕਰਹਿ ਸਲਾਮੁ

ਇਨਿ ਹਿੰਦੂ ਮੇਰਾ ਮਲਿਆ ਮਾਨੁ ॥੯॥

ਬਾਦਿਸਾਹ ਬੇਨਤੀ ਸੁਨੇਹੁ

ਨਾਮੇ ਸਰ ਭਰਿ ਸੋਨਾ ਲੇਹੁ ॥੧੦॥

ਮਾਲੁ ਲੇਉ ਤਉ ਦੋਜਕਿ ਪਰਉ

ਦੀਨੁ ਛੋਡਿ ਦੁਨੀਆ ਕਉ ਭਰਉ ॥੧੧॥

ਪਾਵਹੁ ਬੇੜੀ ਹਾਥਹੁ ਤਾਲ

ਨਾਮਾ ਗਾਵੈ ਗੁਨ ਗੋਪਾਲ ॥੧੨॥

ਗੰਗ ਜਮੁਨ ਜਉ ਉਲਟੀ ਬਹੈ

ਤਉ ਨਾਮਾ ਹਰਿ ਕਰਤਾ ਰਹੈ ॥੧੩॥

ਸਾਤ ਘੜੀ ਜਬ ਬੀਤੀ ਸੁਣੀ

ਅਜਹੁ ਆਇਓ ਤ੍ਰਿਭਵਣ ਧਣੀ ॥੧੪॥

ਪਾਖੰਤਣ ਬਾਜ ਬਜਾਇਲਾ

ਗਰੁੜ ਚੜੑੇ ਗੋਬਿੰਦ ਆਇਲਾ ॥੧੫॥

ਅਪਨੇ ਭਗਤ ਪਰਿ ਕੀ ਪ੍ਰਤਿਪਾਲ

ਗਰੁੜ ਚੜੑੇ ਆਏ ਗੋਪਾਲ ॥੧੬॥

ਕਹਹਿ ਧਰਣਿ ਇਕੋਡੀ ਕਰਉ

ਕਹਹਿ ਲੇ ਕਰਿ ਊਪਰਿ ਧਰਉ ॥੧੭॥

ਕਹਹਿ ਮੁਈ ਗਊ ਦੇਉ ਜੀਆਇ

ਸਭੁ ਕੋਈ ਦੇਖੈ ਪਤੀਆਇ ॥੧੮॥

ਨਾਮਾ ਪ੍ਰਣਵੈ ਸੇਲ ਮਸੇਲ

ਗਊ ਦੁਹਾਈ ਬਛਰਾ ਮੇਲਿ ॥੧੯॥

ਦੂਧਹਿ ਦੁਹਿ ਜਬ ਮਟੁਕੀ ਭਰੀ

ਲੇ ਬਾਦਿਸਾਹ ਕੇ ਆਗੇ ਧਰੀ ॥੨੦॥

ਬਾਦਿਸਾਹੁ ਮਹਲ ਮਹਿ ਜਾਇ

ਅਉਘਟ ਕੀ ਘਟ ਲਾਗੀ ਆਇ ॥੨੧॥

ਕਾਜੀ ਮੁਲਾਂ ਬਿਨਤੀ ਫੁਰਮਾਇ

ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥

ਨਾਮਾ ਕਹੈ ਸੁਨਹੁ ਬਾਦਿਸਾਹ

ਇਹੁ ਕਿਛੁ ਪਤੀਆ ਮੁਝੈ ਦਿਖਾਇ ॥੨੩॥

ਇਸ ਪਤੀਆ ਕਾ ਇਹੈ ਪਰਵਾਨੁ

ਸਾਚਿ ਸੀਲਿ ਚਾਲਹੁ ਸੁਲਿਤਾਨ ॥੨੪॥

ਨਾਮਦੇਉ ਸਭ ਰਹਿਆ ਸਮਾਇ

ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥

ਜਉ ਅਬ ਕੀ ਬਾਰ ਜੀਵੈ ਗਾਇ

ਨਾਮਦੇਵ ਕਾ ਪਤੀਆ ਜਾਇ ॥੨੬॥

ਨਾਮੇ ਕੀ ਕੀਰਤਿ ਰਹੀ ਸੰਸਾਰਿ

ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥

ਸਗਲ ਕਲੇਸ ਨਿੰਦਕ ਭਇਆ ਖੇਦੁ

ਨਾਮੇ ਨਾਰਾਇਨ ਨਾਹੀ ਭੇਦੁ ॥੨੮॥੧॥੧੦॥