ਘਰੁ

ਜਉ ਗੁਰਦੇਉ ਮਿਲੈ ਮੁਰਾਰਿ

ਜਉ ਗੁਰਦੇਉ ਉਤਰੈ ਪਾਰਿ

ਜਉ ਗੁਰਦੇਉ ਬੈਕੁੰਠ ਤਰੈ

ਜਉ ਗੁਰਦੇਉ ਜੀਵਤ ਮਰੈ ॥੧॥

ਸਤਿ ਸਤਿ ਸਤਿ ਸਤਿ ਸਤਿ ਗੁਰਦੇਵ

ਝੂਠੁ ਝੂਠੁ ਝੂਠੁ ਝੂਠੁ ਆਨ ਸਭ ਸੇਵ ॥੧॥ ਰਹਾਉ

ਜਉ ਗੁਰਦੇਉ ਨਾਮੁ ਦ੍ਰਿੜਾਵੈ

ਜਉ ਗੁਰਦੇਉ ਦਹ ਦਿਸ ਧਾਵੈ

ਜਉ ਗੁਰਦੇਉ ਪੰਚ ਤੇ ਦੂਰਿ

ਜਉ ਗੁਰਦੇਉ ਮਰਿਬੋ ਝੂਰਿ ॥੨॥

ਜਉ ਗੁਰਦੇਉ ਅੰਮ੍ਰਿਤ ਬਾਨੀ

ਜਉ ਗੁਰਦੇਉ ਅਕਥ ਕਹਾਨੀ

ਜਉ ਗੁਰਦੇਉ ਅੰਮ੍ਰਿਤ ਦੇਹ

ਜਉ ਗੁਰਦੇਉ ਨਾਮੁ ਜਪਿ ਲੇਹਿ ॥੩॥

ਜਉ ਗੁਰਦੇਉ ਭਵਨ ਤ੍ਰੈ ਸੂਝੈ

ਜਉ ਗੁਰਦੇਉ ਊਚ ਪਦ ਬੂਝੈ

ਜਉ ਗੁਰਦੇਉ ਸੀਸੁ ਅਕਾਸਿ

ਜਉ ਗੁਰਦੇਉ ਸਦਾ ਸਾਬਾਸਿ ॥੪॥

ਜਉ ਗੁਰਦੇਉ ਸਦਾ ਬੈਰਾਗੀ

ਜਉ ਗੁਰਦੇਉ ਪਰ ਨਿੰਦਾ ਤਿਆਗੀ

ਜਉ ਗੁਰਦੇਉ ਬੁਰਾ ਭਲਾ ਏਕ

ਜਉ ਗੁਰਦੇਉ ਲਿਲਾਟਹਿ ਲੇਖ ॥੫॥

ਜਉ ਗੁਰਦੇਉ ਕੰਧੁ ਨਹੀ ਹਿਰੈ

ਜਉ ਗੁਰਦੇਉ ਦੇਹੁਰਾ ਫਿਰੈ

ਜਉ ਗੁਰਦੇਉ ਛਾਪਰਿ ਛਾਈ

ਜਉ ਗੁਰਦੇਉ ਸਿਹਜ ਨਿਕਸਾਈ ॥੬॥

ਜਉ ਗੁਰਦੇਉ ਅਠਸਠਿ ਨਾਇਆ

ਜਉ ਗੁਰਦੇਉ ਤਨਿ ਚਕ੍ਰ ਲਗਾਇਆ

ਜਉ ਗੁਰਦੇਉ ਦੁਆਦਸ ਸੇਵਾ

ਜਉ ਗੁਰਦੇਉ ਸਭੈ ਬਿਖੁ ਮੇਵਾ ॥੭॥

ਜਉ ਗੁਰਦੇਉ ਸੰਸਾ ਟੂਟੈ

ਜਉ ਗੁਰਦੇਉ ਜਮ ਤੇ ਛੂਟੈ

ਜਉ ਗੁਰਦੇਉ ਭਉਜਲ ਤਰੈ

ਜਉ ਗੁਰਦੇਉ ਜਨਮਿ ਮਰੈ ॥੮॥

ਜਉ ਗੁਰਦੇਉ ਅਠਦਸ ਬਿਉਹਾਰ

ਜਉ ਗੁਰਦੇਉ ਅਠਾਰਹ ਭਾਰ

ਬਿਨੁ ਗੁਰਦੇਉ ਅਵਰ ਨਹੀ ਜਾਈ

ਨਾਮਦੇਉ ਗੁਰ ਕੀ ਸਰਣਾਈ ॥੯॥੧॥੨॥੧੧॥

ਭੈਰਉ ਬਾਣੀ ਰਵਿਦਾਸ ਜੀਉ ਕੀ ਘਰੁ

ਸਤਿਗੁਰ ਪ੍ਰਸਾਦਿ

ਬਿਨੁ ਦੇਖੇ ਉਪਜੈ ਨਹੀ ਆਸਾ

ਜੋ ਦੀਸੈ ਸੋ ਹੋਇ ਬਿਨਾਸਾ

ਬਰਨ ਸਹਿਤ ਜੋ ਜਾਪੈ ਨਾਮੁ

ਸੋ ਜੋਗੀ ਕੇਵਲ ਨਿਹਕਾਮੁ ॥੧॥

ਪਰਚੈ ਰਾਮੁ ਰਵੈ ਜਉ ਕੋਈ

ਪਾਰਸੁ ਪਰਸੈ ਦੁਬਿਧਾ ਹੋਈ ॥੧॥ ਰਹਾਉ

ਸੋ ਮੁਨਿ ਮਨ ਕੀ ਦੁਬਿਧਾ ਖਾਇ

ਬਿਨੁ ਦੁਆਰੇ ਤ੍ਰੈ ਲੋਕ ਸਮਾਇ

ਮਨ ਕਾ ਸੁਭਾਉ ਸਭੁ ਕੋਈ ਕਰੈ

ਕਰਤਾ ਹੋਇ ਸੁ ਅਨਭੈ ਰਹੈ ॥੨॥

ਫਲ ਕਾਰਨ ਫੂਲੀ ਬਨਰਾਇ

ਫਲੁ ਲਾਗਾ ਤਬ ਫੂਲੁ ਬਿਲਾਇ

ਗਿਆਨੈ ਕਾਰਨ ਕਰਮ ਅਭਿਆਸੁ

ਗਿਆਨੁ ਭਇਆ ਤਹ ਕਰਮਹ ਨਾਸੁ ॥੩॥

ਘ੍ਰਿਤ ਕਾਰਨ ਦਧਿ ਮਥੈ ਸਇਆਨ

ਜੀਵਤ ਮੁਕਤ ਸਦਾ ਨਿਰਬਾਨ

ਕਹਿ ਰਵਿਦਾਸ ਪਰਮ ਬੈਰਾਗ

ਰਿਦੈ ਰਾਮੁ ਕੀ ਜਪਸਿ ਅਭਾਗ ॥੪॥੧॥

ਨਾਮਦੇਵ

ਆਉ ਕਲੰਦਰ ਕੇਸਵਾ

ਕਰਿ ਅਬਦਾਲੀ ਭੇਸਵਾ ਰਹਾਉ

ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉਸੈ ਸਪਤ ਪਯਾਲਾ

ਚਮਰ ਪੋਸ ਕਾ ਮੰਦਰੁ ਤੇਰਾ ਇਹ ਬਿਧਿ ਬਨੇ ਗੁਪਾਲਾ ॥੧॥

ਛਪਨ ਕੋਟਿ ਕਾ ਪੇਹਨੁ ਤੇਰਾ ਸੋਲਹ ਸਹਸ ਇਜਾਰਾ

ਭਾਰ ਅਠਾਰਹ ਮੁਦਗਰੁ ਤੇਰਾ ਸਹਨਕ ਸਭ ਸੰਸਾਰਾ ॥੨॥

ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ ਗੁਜਾਰੈ

ਬੀਬੀ ਕਉਲਾ ਸਉ ਕਾਇਨੁ ਤੇਰਾ ਨਿਰੰਕਾਰ ਆਕਾਰੈ ॥੩॥

ਭਗਤਿ ਕਰਤ ਮੇਰੇ ਤਾਲ ਛਿਨਾਏ ਕਿਹ ਪਹਿ ਕਰਉ ਪੁਕਾਰਾ

ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ ॥੪॥੧॥