ਬਸੰਤੁ ਮਹਲਾ

ਜੀਅ ਪ੍ਰਾਣ ਤੁਮੑ ਪਿੰਡ ਦੀਨੑ

ਮੁਗਧ ਸੁੰਦਰ ਧਾਰਿ ਜੋਤਿ ਕੀਨੑ

ਸਭਿ ਜਾਚਿਕ ਪ੍ਰਭ ਤੁਮੑ ਦਇਆਲ

ਨਾਮੁ ਜਪਤ ਹੋਵਤ ਨਿਹਾਲ ॥੧॥

ਮੇਰੇ ਪ੍ਰੀਤਮ ਕਾਰਣ ਕਰਣ ਜੋਗ

ਹਉ ਪਾਵਉ ਤੁਮ ਤੇ ਸਗਲ ਥੋਕ ॥੧॥ ਰਹਾਉ

ਨਾਮੁ ਜਪਤ ਹੋਵਤ ਉਧਾਰ

ਨਾਮੁ ਜਪਤ ਸੁਖ ਸਹਜ ਸਾਰ

ਨਾਮੁ ਜਪਤ ਪਤਿ ਸੋਭਾ ਹੋਇ

ਨਾਮੁ ਜਪਤ ਬਿਘਨੁ ਨਾਹੀ ਕੋਇ ॥੨॥

ਜਾ ਕਾਰਣਿ ਇਹ ਦੁਲਭ ਦੇਹ

ਸੋ ਬੋਲੁ ਮੇਰੇ ਪ੍ਰਭੂ ਦੇਹਿ

ਸਾਧਸੰਗਤਿ ਮਹਿ ਇਹੁ ਬਿਸ੍ਰਾਮੁ

ਸਦਾ ਰਿਦੈ ਜਪੀ ਪ੍ਰਭ ਤੇਰੋ ਨਾਮੁ ॥੩॥

ਤੁਝ ਬਿਨੁ ਦੂਜਾ ਕੋਇ ਨਾਹਿ

ਸਭੁ ਤੇਰੋ ਖੇਲੁ ਤੁਝ ਮਹਿ ਸਮਾਹਿ

ਜਿਉ ਭਾਵੈ ਤਿਉ ਰਾਖਿ ਲੇ

ਸੁਖੁ ਨਾਨਕ ਪੂਰਾ ਗੁਰੁ ਮਿਲੇ ॥੪॥੪॥

ਬਸੰਤੁ ਮਹਲਾ

ਪ੍ਰਭ ਪ੍ਰੀਤਮ ਮੇਰੈ ਸੰਗਿ ਰਾਇ

ਜਿਸਹਿ ਦੇਖਿ ਹਉ ਜੀਵਾ ਮਾਇ

ਜਾ ਕੈ ਸਿਮਰਨਿ ਦੁਖੁ ਹੋਇ

ਕਰਿ ਦਇਆ ਮਿਲਾਵਹੁ ਤਿਸਹਿ ਮੋਹਿ ॥੧॥

ਮੇਰੇ ਪ੍ਰੀਤਮ ਪ੍ਰਾਨ ਅਧਾਰ ਮਨ

ਜੀਉ ਪ੍ਰਾਨ ਸਭੁ ਤੇਰੋ ਧਨ ॥੧॥ ਰਹਾਉ

ਜਾ ਕਉ ਖੋਜਹਿ ਸੁਰਿ ਨਰ ਦੇਵ

ਮੁਨਿ ਜਨ ਸੇਖ ਲਹਹਿ ਭੇਵ

ਜਾ ਕੀ ਗਤਿ ਮਿਤਿ ਕਹੀ ਜਾਇ

ਘਟਿ ਘਟਿ ਘਟਿ ਘਟਿ ਰਹਿਆ ਸਮਾਇ ॥੨॥

ਜਾ ਕੇ ਭਗਤ ਆਨੰਦ ਮੈ

ਜਾ ਕੇ ਭਗਤ ਕਉ ਨਾਹੀ ਖੈ

ਜਾ ਕੇ ਭਗਤ ਕਉ ਨਾਹੀ ਭੈ

ਜਾ ਕੇ ਭਗਤ ਕਉ ਸਦਾ ਜੈ ॥੩॥

ਕਉਨ ਉਪਮਾ ਤੇਰੀ ਕਹੀ ਜਾਇ

ਸੁਖਦਾਤਾ ਪ੍ਰਭੁ ਰਹਿਓ ਸਮਾਇ

ਨਾਨਕੁ ਜਾਚੈ ਏਕੁ ਦਾਨੁ

ਕਰਿ ਕਿਰਪਾ ਮੋਹਿ ਦੇਹੁ ਨਾਮੁ ॥੪॥੫॥

ਬਸੰਤੁ ਮਹਲਾ

ਮਿਲਿ ਪਾਣੀ ਜਿਉ ਹਰੇ ਬੂਟ

ਸਾਧਸੰਗਤਿ ਤਿਉ ਹਉਮੈ ਛੂਟ

ਜੈਸੀ ਦਾਸੇ ਧੀਰ ਮੀਰ

ਤੈਸੇ ਉਧਾਰਨ ਗੁਰਹ ਪੀਰ ॥੧॥

ਤੁਮ ਦਾਤੇ ਪ੍ਰਭ ਦੇਨਹਾਰ

ਨਿਮਖ ਨਿਮਖ ਤਿਸੁ ਨਮਸਕਾਰ ॥੧॥ ਰਹਾਉ

ਜਿਸਹਿ ਪਰਾਪਤਿ ਸਾਧਸੰਗੁ

ਤਿਸੁ ਜਨ ਲਾਗਾ ਪਾਰਬ੍ਰਹਮ ਰੰਗੁ

ਤੇ ਬੰਧਨ ਤੇ ਭਏ ਮੁਕਤਿ

ਭਗਤ ਅਰਾਧਹਿ ਜੋਗ ਜੁਗਤਿ ॥੨॥

ਨੇਤ੍ਰ ਸੰਤੋਖੇ ਦਰਸੁ ਪੇਖਿ

ਰਸਨਾ ਗਾਏ ਗੁਣ ਅਨੇਕ

ਤ੍ਰਿਸਨਾ ਬੂਝੀ ਗੁਰ ਪ੍ਰਸਾਦਿ

ਮਨੁ ਆਘਾਨਾ ਹਰਿ ਰਸਹਿ ਸੁਆਦਿ ॥੩॥

ਸੇਵਕੁ ਲਾਗੋ ਚਰਣ ਸੇਵ

ਆਦਿ ਪੁਰਖ ਅਪਰੰਪਰ ਦੇਵ

ਸਗਲ ਉਧਾਰਣ ਤੇਰੋ ਨਾਮੁ

ਨਾਨਕ ਪਾਇਓ ਇਹੁ ਨਿਧਾਨੁ ॥੪॥੬॥