ਆਸਾਵਰੀ ਮਹਲਾ

ਹਰਿ ਹਰਿ ਹਰਿ ਗੁਨੀ ਹਾਂ

ਜਪੀਐ ਸਹਜ ਧੁਨੀ ਹਾਂ

ਸਾਧੂ ਰਸਨ ਭਨੀ ਹਾਂ

ਛੂਟਨ ਬਿਧਿ ਸੁਨੀ ਹਾਂ

ਪਾਈਐ ਵਡ ਪੁਨੀ ਮੇਰੇ ਮਨਾ ॥੧॥ ਰਹਾਉ

ਖੋਜਹਿ ਜਨ ਮੁਨੀ ਹਾਂ

ਸ੍ਰਬ ਕਾ ਪ੍ਰਭ ਧਨੀ ਹਾਂ

ਦੁਲਭ ਕਲਿ ਦੁਨੀ ਹਾਂ

ਦੂਖ ਬਿਨਾਸਨੀ ਹਾਂ

ਪ੍ਰਭ ਪੂਰਨ ਆਸਨੀ ਮੇਰੇ ਮਨਾ ॥੧॥

ਮਨ ਸੋ ਸੇਵੀਐ ਹਾਂ

ਅਲਖ ਅਭੇਵੀਐ ਹਾਂ

ਤਾਂ ਸਿਉ ਪ੍ਰੀਤਿ ਕਰਿ ਹਾਂ

ਬਿਨਸਿ ਜਾਇ ਮਰਿ ਹਾਂ

ਗੁਰ ਤੇ ਜਾਨਿਆ ਹਾਂ

ਨਾਨਕ ਮਨੁ ਮਾਨਿਆ ਮੇਰੇ ਮਨਾ ॥੨॥੩॥੧੫੯॥

ਆਸਾਵਰੀ ਮਹਲਾ

ਏਕਾ ਓਟ ਗਹੁ ਹਾਂ

ਗੁਰ ਕਾ ਸਬਦੁ ਕਹੁ ਹਾਂ

ਆਗਿਆ ਸਤਿ ਸਹੁ ਹਾਂ

ਮਨਹਿ ਨਿਧਾਨੁ ਲਹੁ ਹਾਂ

ਸੁਖਹਿ ਸਮਾਈਐ ਮੇਰੇ ਮਨਾ ॥੧॥ ਰਹਾਉ

ਜੀਵਤ ਜੋ ਮਰੈ ਹਾਂ

ਦੁਤਰੁ ਸੋ ਤਰੈ ਹਾਂ

ਸਭ ਕੀ ਰੇਨੁ ਹੋਇ ਹਾਂ

ਨਿਰਭਉ ਕਹਉ ਸੋਇ ਹਾਂ

ਮਿਟੇ ਅੰਦੇਸਿਆ ਹਾਂ

ਸੰਤ ਉਪਦੇਸਿਆ ਮੇਰੇ ਮਨਾ ॥੧॥

ਜਿਸੁ ਜਨ ਨਾਮ ਸੁਖੁ ਹਾਂ

ਤਿਸੁ ਨਿਕਟਿ ਕਦੇ ਦੁਖੁ ਹਾਂ

ਜੋ ਹਰਿ ਹਰਿ ਜਸੁ ਸੁਨੇ ਹਾਂ

ਸਭੁ ਕੋ ਤਿਸੁ ਮੰਨੇ ਹਾਂ

ਸਫਲੁ ਸੁ ਆਇਆ ਹਾਂ

ਨਾਨਕ ਪ੍ਰਭ ਭਾਇਆ ਮੇਰੇ ਮਨਾ ॥੨॥੪॥੧੬੦॥

ਆਸਾਵਰੀ ਮਹਲਾ

ਮਿਲਿ ਹਰਿ ਜਸੁ ਗਾਈਐ ਹਾਂ

ਪਰਮ ਪਦੁ ਪਾਈਐ ਹਾਂ

ਉਆ ਰਸ ਜੋ ਬਿਧੇ ਹਾਂ

ਤਾ ਕਉ ਸਗਲ ਸਿਧੇ ਹਾਂ

ਅਨਦਿਨੁ ਜਾਗਿਆ ਹਾਂ

ਨਾਨਕ ਬਡਭਾਗਿਆ ਮੇਰੇ ਮਨਾ ॥੧॥ ਰਹਾਉ

ਸੰਤ ਪਗ ਧੋਈਐ ਹਾਂ

ਦੁਰਮਤਿ ਖੋਈਐ ਹਾਂ

ਦਾਸਹ ਰੇਨੁ ਹੋਇ ਹਾਂ

ਬਿਆਪੈ ਦੁਖੁ ਕੋਇ ਹਾਂ

ਭਗਤਾਂ ਸਰਨਿ ਪਰੁ ਹਾਂ

ਜਨਮਿ ਕਦੇ ਮਰੁ ਹਾਂ

ਅਸਥਿਰੁ ਸੇ ਭਏ ਹਾਂ

ਹਰਿ ਹਰਿ ਜਿਨੑ ਜਪਿ ਲਏ ਮੇਰੇ ਮਨਾ ॥੧॥

ਸਾਜਨੁ ਮੀਤੁ ਤੂੰ ਹਾਂ

ਨਾਮੁ ਦ੍ਰਿੜਾਇ ਮੂੰ ਹਾਂ

ਤਿਸੁ ਬਿਨੁ ਨਾਹਿ ਕੋਇ ਹਾਂ

ਮਨਹਿ ਅਰਾਧਿ ਸੋਇ ਹਾਂ

ਨਿਮਖ ਵੀਸਰੈ ਹਾਂ

ਤਿਸੁ ਬਿਨੁ ਕਿਉ ਸਰੈ ਹਾਂ

ਗੁਰ ਕਉ ਕੁਰਬਾਨੁ ਜਾਉ ਹਾਂ

ਨਾਨਕੁ ਜਪੇ ਨਾਉ ਮੇਰੇ ਮਨਾ ॥੨॥੫॥੧੬੧॥

ਆਸਾਵਰੀ ਮਹਲਾ

ਕਾਰਨ ਕਰਨ ਤੂੰ ਹਾਂ

ਅਵਰੁ ਨਾ ਸੁਝੈ ਮੂੰ ਹਾਂ

ਕਰਹਿ ਸੁ ਹੋਈਐ ਹਾਂ

ਸਹਜਿ ਸੁਖਿ ਸੋਈਐ ਹਾਂ

ਧੀਰਜ ਮਨਿ ਭਏ ਹਾਂ

ਪ੍ਰਭ ਕੈ ਦਰਿ ਪਏ ਮੇਰੇ ਮਨਾ ॥੧॥ ਰਹਾਉ

ਸਾਧੂ ਸੰਗਮੇ ਹਾਂ

ਪੂਰਨ ਸੰਜਮੇ ਹਾਂ

ਜਬ ਤੇ ਛੁਟੇ ਆਪ ਹਾਂ

ਤਬ ਤੇ ਮਿਟੇ ਤਾਪ ਹਾਂ

ਕਿਰਪਾ ਧਾਰੀਆ ਹਾਂ

ਪਤਿ ਰਖੁ ਬਨਵਾਰੀਆ ਮੇਰੇ ਮਨਾ ॥੧॥

ਇਹੁ ਸੁਖੁ ਜਾਨੀਐ ਹਾਂ

ਹਰਿ ਕਰੇ ਸੁ ਮਾਨੀਐ ਹਾਂ

ਮੰਦਾ ਨਾਹਿ ਕੋਇ ਹਾਂ

ਸੰਤ ਕੀ ਰੇਨ ਹੋਇ ਹਾਂ

ਆਪੇ ਜਿਸੁ ਰਖੈ ਹਾਂ

ਹਰਿ ਅੰਮ੍ਰਿਤੁ ਸੋ ਚਖੈ ਮੇਰੇ ਮਨਾ ॥੨॥

ਜਿਸ ਕਾ ਨਾਹਿ ਕੋਇ ਹਾਂ

ਤਿਸ ਕਾ ਪ੍ਰਭੂ ਸੋਇ ਹਾਂ

ਅੰਤਰਗਤਿ ਬੁਝੈ ਹਾਂ

ਸਭੁ ਕਿਛੁ ਤਿਸੁ ਸੁਝੈ ਹਾਂ

ਪਤਿਤ ਉਧਾਰਿ ਲੇਹੁ ਹਾਂ

ਨਾਨਕ ਅਰਦਾਸਿ ਏਹੁ ਮੇਰੇ ਮਨਾ ॥੩॥੬॥੧੬੨॥