ਆਸਾਵਰੀ ਮਹਲਾ ਇਕਤੁਕਾ

ਓਇ ਪਰਦੇਸੀਆ ਹਾਂ

ਸੁਨਤ ਸੰਦੇਸਿਆ ਹਾਂ ॥੧॥ ਰਹਾਉ

ਜਾ ਸਿਉ ਰਚਿ ਰਹੇ ਹਾਂ

ਸਭ ਕਉ ਤਜਿ ਗਏ ਹਾਂ

ਸੁਪਨਾ ਜਿਉ ਭਏ ਹਾਂ

ਹਰਿ ਨਾਮੁ ਜਿਨੑਿ ਲਏ ॥੧॥

ਹਰਿ ਤਜਿ ਅਨ ਲਗੇ ਹਾਂ

ਜਨਮਹਿ ਮਰਿ ਭਗੇ ਹਾਂ

ਹਰਿ ਹਰਿ ਜਨਿ ਲਹੇ ਹਾਂ

ਜੀਵਤ ਸੇ ਰਹੇ ਹਾਂ

ਜਿਸਹਿ ਕ੍ਰਿਪਾਲੁ ਹੋਇ ਹਾਂ

ਨਾਨਕ ਭਗਤੁ ਸੋਇ ॥੨॥੭॥੧੬੩॥੨੩੨॥

ਸਤਿਗੁਰ ਪ੍ਰਸਾਦਿ

ਰਾਗੁ ਆਸਾ ਮਹਲਾ

ਬਿਰਥਾ ਕਹਉ ਕਉਨ ਸਿਉ ਮਨ ਕੀ

ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ ॥੧॥ ਰਹਾਉ

ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ

ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥੧॥

ਮਾਨਸ ਜਨਮ ਅਕਾਰਥ ਖੋਵਤ ਲਾਜ ਲੋਕ ਹਸਨ ਕੀ

ਨਾਨਕ ਹਰਿ ਜਸੁ ਕਿਉ ਨਹੀ ਗਾਵਤ ਕੁਮਤਿ ਬਿਨਾਸੈ ਤਨ ਕੀ ॥੨॥੧॥੨੩੩॥