ਚੌਪਈ

Chaupaee

ਚੌਪਈ:

ਬੈਠ ਮੰਤ੍ਰ ਤਿਨ ਯਹੈ ਪਕਾਯੋ

ਉਸ ਨੇ ਬੈਠ ਕੇ ਇਹ ਮਤਾ ਪਕਾਇਆ

ਅਮਿਤ ਦਰਬੁ ਦੈ ਦੂਤ ਪਠਾਯੋ

He (the confidant) sat down to discuss as he was to be rewarded for his plan,

ਅਤੇ ਬਹੁਤ ਸਾਰਾ ਧਨ ਦੇ ਕੇ ਦੂਤ ਨੂੰ ਭੇਜਿਆ।

ਖਿਲਤ ਅਖੇਟਕ ਰਾਵ ਜਬੈ ਹੈ

(ਉਸ ਦੂਤ ਨੇ ਵਿਸ਼ਵਾਸ ਦਿਵਾਇਆ ਕਿ) ਜਦੋਂ ਰਾਜਾ ਸ਼ਿਕਾਰ ਖੇਡ ਰਿਹਾ ਹੋਵੇਗਾ

ਤਬ ਮੇਰੋ ਉਰ ਮੈ ਸਰ ਖੈਹੈ ॥੩੩॥

‘When Raja will be busy in hunting, my arrow will pierce through his chest.’(33)

ਤਾਂ ਮੇਰਾ ਬਾਣ ਉਸ ਦੀ ਛਾਤੀ ਵਿਚ ਖੁਭੇਗਾ ॥੩੩॥

ਤਾ ਕੋ ਕਾਲੁ ਨਿਕਟ ਜਬ ਆਯੋ

ਜਦੋਂ ਪੁੰਨੂੰ ਦਾ ਕਾਲ ਨੇੜੇ ਆ ਗਿਆ

ਪੁੰਨੂ ਸਾਹ ਸਿਕਾਰ ਸਿਧਾਯੋ

In due course of time, Raja Punnu marched out for hunting.

ਤਾਂ ਉਹ ਸ਼ਿਕਾਰ ਨੂੰ ਚਲਾ ਗਿਆ।

ਜਬ ਗਹਿਰੇ ਬਨ ਬੀਚ ਸਿਧਾਰਿਯੋ

ਜਦ (ਉਹ) ਸੰਘਣੇ ਬਨ ਵਿਚ ਪਹੁੰਚਿਆ

ਤਨਿ ਧਨੁ ਬਾਨ ਸਤ੍ਰੁ ਤਬ ਮਾਰਿਯੋ ॥੩੪॥

When he approached the dense jungle, the enemy threw arrows on him.(34)

ਤਾਂ ਵੈਰੀ ਨੇ ਧਨੁਸ਼ ਖਿਚ ਕੇ ਤੀਰ ਮਾਰਿਆ ॥੩੪॥

ਲਾਗਤ ਤੀਰ ਬੀਰ ਰਿਸਿ ਭਰਿਯੋ

ਸੂਰਮੇ (ਪੁੰਨੂੰ) ਨੂੰ ਤੀਰ ਲਗਦਿਆਂ ਹੀ (ਉਹ) ਕ੍ਰੋਧ ਨਾਲ ਭਰ ਗਿਆ

ਤੁਰੈ ਧਵਾਇ ਘਾਇ ਤਿਹ ਕਰਿਯੋ

When the arrow hit him, he became furious, chased his horse, and killed him (the emissary).

ਅਤੇ ਘੋੜੇ ਨੂੰ ਭਜਾ ਕੇ ਉਸ ਨੂੰ ਮਾਰ ਦਿੱਤਾ।

ਤਾ ਕੋ ਮਾਰਿ ਆਪੁ ਪੁਨਿ ਮਰਿਯੋ

ਉਸ ਨੂੰ ਮਾਰ ਕੇ ਫਿਰ ਆਪ ਮਰ ਗਿਆ

ਸੁਰ ਪੁਰ ਮਾਝਿ ਪਯਾਨੋ ਕਰਿਯੋ ॥੩੫॥

Being badly hurt, he breathed his last and went to the heaven.(35)

ਅਤੇ ਸਵਰਗ ਲੋਕ ਵਿਚ ਜਾ ਪਹੁੰਚਿਆ ॥੩੫॥