ਚੌਪਈ

Chaupaee

ਚੌਪਈ:

ਤੋਰਿ ਰਾਵ ਤਬ ਜਲਜ ਮੰਗਾਏ

ਤਦ ਰਾਜੇ ਨੇ ਕਮਲ ਫੁਲ ਤੁੜਵਾ ਕੇ ਮੰਗਵਾਏ

ਭਾਤਿ ਬਿਛੌਨਾ ਕੀ ਬਿਛਵਾਏ

Raja, then, sent them away, and collected the leaves of lotus,

ਅਤੇ ਵਿਛੌਣੇ ਵਾਂਗ ਵਿਛਵਾ ਦਿੱਤੇ।

ਸਕਲ ਸਖੀ ਤਿਹ ਪਰ ਬੈਠਾਈ

ਉਸ ਉਤੇ ਸਾਰੀਆਂ ਸਖੀਆਂ ਬਿਠਾ ਦਿੱਤੀਆਂ

ਭਾਤਿ ਭਾਤਿ ਕੀ ਪ੍ਰਭਾ ਬਨਾਈ ॥੫॥

He made all the maids to seat over them in various postures.(5)

ਤਰ੍ਹਾਂ ਤਰ੍ਹਾਂ ਦੇ ਸ਼ਿੰਗਾਰ ਕਰਵਾ ਕੇ ॥੫॥

ਮਾਧਵਨਲ ਕੌ ਬੋਲਿ ਪਠਾਇਸ

(ਤਾਂ ਉਸ ਨੇ) ਮਾਧਵਾਨਲ ਨੂੰ ਬੁਲਵਾ ਲਿਆ

ਤਵਨ ਸਭਾ ਭੀਤਰ ਬੈਠਾਇਸ

He called Madhwan Nal and asked him to settle down among the audience.

ਅਤੇ ਉਸ ਨੂੰ ਸਭਾ ਵਿਚ ਬਿਠਾਇਆ।

ਰੀਝਿ ਬਿਪ੍ਰ ਤਬ ਬੇਨ ਬਜਾਈ

ਤਦ ਬ੍ਰਾਹਮਣ (ਮਾਧਵਾਨਲ) ਨੇ ਰੀਝ ਕੇ ਬੰਸਰੀ ਵਜਾਈ,

ਸਭ ਇਸਤ੍ਰਿਨ ਕੇ ਚਿਤ ਸੁ ਭਾਈ ॥੬॥

He played the flute; all the women were captivated.(6)

ਜੋ ਸਾਰੀਆਂ ਇਸਤਰੀਆਂ ਦੇ ਮਨ ਨੂੰ ਚੰਗੀ ਲਗੀ ॥੬॥