ਚੌਪਈ

Chaupaee

ਚੌਪਈ:

ਮਾਧਵਨਲ ਨ੍ਰਿਪ ਤੁਰਤੁ ਨਿਕਾਰਿਯੋ

Raja immediately slipped Madhwan Nal out and,

ਮਾਧਵਾਨਲ ਨੂੰ ਰਾਜੇ ਨੇ ਤੁਰਤ ਕੱਢ ਦਿੱਤਾ,

ਬਿਪ੍ਰ ਜਾਨਿ ਜਿਯ ਤੇ ਨਹੀ ਮਾਰਿਯੋ

Being of Brahmin caste, did not let him die.

ਪਰ ਬ੍ਰਾਹਮਣ ਜਾਣ ਕੇ ਜਾਨੋ ਨਹੀਂ ਮਾਰਿਆ।

ਕਾਮਾਵਤੀ ਨਗਰ ਚਲਿ ਆਯੋ

He (Brahmin) walked away and came to Kamwati, the town of Cupid,

(ਉਹ ਉਥੋਂ) ਚਲ ਕੇ ਕਾਮਾਵਤੀ ਨਗਰੀ ਵਿਚ ਆ ਗਿਆ।

ਕਾਮਕੰਦਲਾ ਸੌ ਹਿਤ ਭਾਯੋ ॥੮॥

There he was fancied by the Kaamkandla (Cupid’s female counterpart).(8)

(ਉਥੇ ਆ ਕੇ ਉਸ ਦਾ) ਕਾਮਕੰਦਲਾ ਨਾਲ ਹਿਤ ਹੋ ਗਿਆ ॥੮॥