ਰਾਵਣਬਾਦ ਛੰਦ

RAVAN-VAADYA STANZA

ਰਾਵਣਬਾਦ ਛੰਦ।

ਗਹੀ ਸਮਸੇਰ

(ਹੱਥ ਵਿਚ) ਤਲਵਾਰ ਧਾਰਨ ਕਰ ਲਈ ਹੈ।

ਕੀਯੋ ਜੰਗਿ ਜੇਰ

ਜੰਗ ਕਰ ਕੇ (ਸਾਰਿਆਂ ਨੂੰ) ਅਧੀਨ ਕਰ ਲਿਆ ਹੈ।

ਦਏ ਮਤਿ ਫੇਰ

ਫਿਰ (ਸਾਰਿਆਂ ਨੂੰ ਸੱਚੇ ਧਰਮ ਦੀ) ਸਿਖਿਆ ਦਿੱਤੀ ਹੈ

ਲਾਗੀ ਬੇਰ ॥੫੭੭॥

He caught his sword in his hand and knocked down everyone in the war and there was no delay in the change of destiny.577.

(ਜਿਸ ਲਈ) ਦੇਰ ਨਹੀਂ ਲਗੀ ਹੈ ॥੫੭੭॥

ਦਯੋ ਨਿਜ ਮੰਤ੍ਰ

ਆਪਣਾ ਉਪਦੇਸ਼ (ਮੰਤ੍ਰ) ਦਿੱਤਾ ਹੈ,

ਤਜੈ ਸਭ ਤੰਤ੍ਰ

ਸਾਰੇ ਤੰਤ੍ਰ ਛੁੜਵਾ ਦਿੱਤੇ ਹਨ

ਲਿਖੈ ਨਿਜ ਜੰਤ੍ਰ

ਅਤੇ ਇਕਾਂਤ ਵਿਚ ਬੈਠ ਕੇ

ਸੁ ਬੈਠਿ ਇਕੰਤ੍ਰ ॥੫੭੮॥

He gave his mantra to everyone, he abandoned all the Tantras and sitting in solitude, he produced his Yantras.578.

ਆਪਣੇ ਜੰਤ੍ਰ ਲਿਖ ਦਿੱਤੇ ਹਨ ॥੫੭੮॥