ਭੁਜੰਗ ਪ੍ਰਯਾਤ ਛੰਦ ॥
BHUJANG PRAYAAT STANZA
ਭੁਜੰਗ ਪ੍ਰਯਾਤ ਛੰਦ:
ਜਿਣੇ ਗਖਰੀ ਪਖਰੀ ਖਗਧਾਰੀ ॥
(ਜਿਤਨੇ ਵੀ) ਗਖੜ, ਪਖੜ ਤਲਵਾਰਾਂ ਧਾਰਨ ਕਰਨ ਵਾਲੇ ਸਨ (ਉਹ) ਜਿਤੇ ਗਏ ਹਨ।
ਹਣੇ ਪਖਰੀ ਭਖਰੀ ਔ ਕੰਧਾਰੀ ॥
ਪਖੜ, ਭਖਰ ਅਤੇ ਕੰਧਾਰ (ਦੇਸ਼ ਵਾਲੇ) ਮਾਰ ਦਿੱਤੇ ਗਏ ਹਨ।
ਗੁਰਜਿਸਤਾਨ ਗਾਜੀ ਰਜੀ ਰੋਹਿ ਰੂਮੀ ॥
ਗੁਰਜਿਸਤਾਨ ਦੇ ਗਾਜ਼ੀਆਂ, ਰਜੀ, ਰੋਹ ਵਾਲੇ ਰੂਮੀ ਸੂਰਮਿਆਂ ਨੂੰ ਮਾਰ ਦਿੱਤਾ ਹੈ
ਹਣੇ ਸੂਰ ਬੰਕੇ ਗਿਰੇ ਝੂਮਿ ਭੂਮੀ ॥੪੬੧॥
Many bloody and great sword-wielders and armour-wearers were conquered, many Kandhari warriors, wearing large steel-armours, were destroyed, many elegant warriors of Rum country were killed and those great warriors swung and fell on the earth.461.
ਅਤੇ ਬਾਂਕੇ (ਯੋਧੇ) ਧਰਤੀ ਉਤੇ ਘੁੰਮੇਰੀ ਖਾ ਕੇ ਡਿਗ ਪਏ ਹਨ ॥੪੬੧॥
ਹਣੇ ਕਾਬੁਲੀ ਬਾਬਲੀ ਬੀਰ ਬਾਕੇ ॥
ਕਾਬਲ ਦੇਸ ਦੇ, ਬਾਬਰ ਦੇ ਦੇਸ ਦੇ ਸੋਹਣੇ ਸੂਰਮੇ ਮਾਰ ਦਿੱਤੇ ਹਨ।
ਕੰਧਾਰੀ ਹਰੇਵੀ ਇਰਾਕੀ ਨਿਸਾਕੇ ॥
ਕੰਧਾਰ, ਹਿਰਾਤ, ਇਰਾਕ ਦੇ ਨਿਸੰਗ ਯੋਧੇ;
ਬਲੀ ਬਾਲਖੀ ਰੋਹਿ ਰੂਮੀ ਰਜੀਲੇ ॥
ਬਲਖ ਦੇਸ ਦੇ ਬਲੀ ਰੋਹ ਵਾਲੇ, ਰੂਮ ਦੇਸ਼ ਦੇ
ਭਜੇ ਤ੍ਰਾਸ ਕੈ ਕੈ ਭਏ ਬੰਦ ਢੀਲੇ ॥੪੬੨॥
The warriors of Kabul, Babylonia, Kandhar, Iraq and Balkh were destroyed an d they all, getting fearful, fled away.462.
ਕਠੋਰ ਯੋਧੇ ਡਰ ਕੇ ਭਜ ਚਲੇ ਹਨ ਅਤੇ ਉਨ੍ਹਾਂ ਦੇ ਕਮਰ। ਕੱਸੇ ਢਿਲੇ ਹੋ ਗਏ ਹਨ ॥੪੬੨॥
ਤਜੇ ਅਸਤ੍ਰ ਸਸਤ੍ਰੰ ਸਜੇ ਨਾਰਿ ਭੇਸੰ ॥
(ਉਨ੍ਹਾਂ ਨੇ) ਅਸਤ੍ਰਾਂ ਅਤੇ ਸ਼ਸਤ੍ਰਾਂ ਨੂੰ ਛਡ ਦਿੱਤਾ ਹੈ ਅਤੇ ਔਰਤਾਂ ਦੇ ਬਸਤ੍ਰ ਸਜਾ ਲਏ ਹਨ।
ਲਜੈ ਬੀਰ ਧੀਰੰ ਚਲੇ ਛਾਡਿ ਦੇਸੰ ॥
(ਇਸ ਤਰ੍ਹਾਂ) ਧੀਰਜ ਵਾਲੇ ਸੂਰਮੇ ਸ਼ਰਮਿੰਦੇ ਹੋ ਕੇ ਦੇਸਾਂ ਨੂੰ ਛਡ ਚਲੇ ਹਨ।
ਗਜੀ ਬਾਜਿ ਗਾਜੀ ਰਥੀ ਰਾਜ ਹੀਣੰ ॥
ਹਾਥੀਆਂ ਉਤੇ ਚੜ੍ਹਨ ਵਾਲੇ ਗਾਜ਼ੀ, ਘੋੜਿਆਂ ਦੇ ਸਵਾਰ ਅਤੇ ਰਥਾਂ ਵਾਲੇ ਰਾਜਾਂ ਤੋਂ ਵਾਂਝੇ ਗਏ ਹਨ।
ਤਜੈ ਬੀਰ ਧੀਰੰ ਭਏ ਅੰਗ ਛੀਣੰ ॥੪੬੩॥
The warriors, abandoning their arms and weapons, assumed the garb of women and getting ashamed, left their own country, the elephant-riders, the horse-riders and chariot-riders were deprived of their kingdom and the warriors forsaking forbearance, became
ਸੂਰਮਿਆਂ ਨੇ ਧੀਰਜ ਛਡ ਦਿੱਤਾ ਹੈ ਅਤੇ ਉਨ੍ਹਾਂ ਦੇ ਸ਼ਰੀਰ ਢਿਲੇ ਹੋ ਗਏ ਹਨ ॥੪੬੩॥
ਭਜੇ ਹਾਬਸੀ ਹਾਲਬੀ ਕਉਕ ਬੰਦ੍ਰੀ ॥
ਹਬਸ਼ ਦੇਸ ਦੇ, ਹਲਬ ਦੇਸ ਦੇ, ਕੋਕ ਬੰਦਰ (ਮਹਾਰਾਸ਼ਟਰ) ਦੇ ਰਹਿਣ ਵਾਲੇ ਭਜ ਤੁਰੇ ਹਨ।
ਚਲੇ ਬਰਬਰੀ ਅਰਮਨੀ ਛਾਡਿ ਤੰਦ੍ਰੀ ॥
ਬਰਬਰ (ਜੰਗਲੀ) ਦੇਸ ਵਾਲੇ, ਆਰਮੀਨੀਆ ਦੇਸ ਵਾਲੇ (ਆਪਣੇ) ਰਾਜਾਂ ('ਤੰਦ੍ਰੀ') ਨੂੰ ਛਡ ਕੇ ਤੁਰ ਚਲੇ ਹਨ।
ਖੁਲਿਓ ਖਗ ਖੂਨੀ ਤਹਾ ਏਕ ਗਾਜੀ ॥
ਉਥੇ ਇਕ ਬਹਾਦਰ ਸੂਰਮੇ ਨੇ ਖੂਨੀ ਖੰਡਾ ਕਢ ਲਿਆ ਹੈ।
ਦੁਹੂੰ ਸੈਣ ਮਧੰ ਨਚਿਓ ਜਾਇ ਤਾਜੀ ॥੪੬੪॥
The negroes and people of other countries fled away, and in the same way, the barbarians of Armenia also ran away, there one of the warriors taking out his sword, caused his horse to dance between both the armies.464.
ਦੋਹਾਂ ਸੈਨਾਵਾਂ ਦੇ ਵਿਚਾਲੇ ਉਸ ਦਾ ਘੋੜਾ ਜਾ ਕੇ ਨਚਿਆ ਹੈ ॥੪੬੪॥
ਲਖਿਓ ਜੁਧ ਜੰਗੀ ਮਹਾ ਜੰਗ ਕਰਤਾ ॥
ਯੁੱਧ ਵਿਚ ਯੋਧਿਆਂ ਨੇ ਉਸ (ਕਲਕੀ) ਨੂੰ ਮਹਾਨ ਜੰਗ ਕਰਨ ਵਾਲਾ ਜਾਣਿਆ ਹੈ
ਛੁਭਿਓ ਛਤ੍ਰਧਾਰੀ ਰਣੰ ਛਤ੍ਰਿ ਹਰਤਾ ॥
ਕਿ (ਯੁੱਧ ਵਿਚ) ਛਤ੍ਰਧਾਰੀਆਂ ਦੇ ਛਤ੍ਰਾਂ ਨੂੰ ਹਰਨ ਵਾਲਾ (ਇਸ ਸਮੇਂ) ਭੜਕਿਆ ਹੋਇਆ ਹੈ।
ਦੁਰੰ ਦੁਰਦਗਾਮੀ ਦਲੰ ਜੁਧ ਜੇਤਾ ॥
ਹਾਥੀਆਂ ਦੀ ਸਵਾਰੀ ਕਰਨ ਵਾਲੇ ('ਦੁਰਦਗਾਮੀ') ਅਤੇ ਯੁੱਧ ਵਿਚ ਦਲਾਂ ਨੂੰ ਜਿਤਣ ਵਾਲੇ (ਸੂਰਮੇ ਵੀ) ਲੁਕ ('ਦੁਰੰ') ਗਏ ਹਨ।
ਛੁਭੇ ਛਤ੍ਰਿ ਹੰਤਾ ਜਯੰ ਜੁਧ ਹੇਤਾ ॥੪੬੫॥
The Lord, the Great Creator of the wars saw all this and the destroyer of the great canopied-kings, the Lord (Kalki) became enraged, that Lord was the conqueror of the noteworthy most tyrannical armies and he got terrible infuriated.465.
ਛਤ੍ਰਾਂ ਵਾਲਿਆਂ ਨੂੰ ਮਾਰਨ ਵਾਲੇ ਅਤੇ ਯੁੱਧ ਵਿਚ ਵਿਜੈ ਦਾ ਕਾਰਨ ਸਰੂਪ (ਕਲਕੀ) ਭੜਕੇ ਹੋਏ ਹਨ ॥੪੬੫॥
ਮਹਾ ਕ੍ਰੋਧ ਕੈ ਬਾਣ ਛਡੇ ਅਪਾਰੰ ॥
(ਉਸ ਨੇ) ਬਹੁਤ ਕ੍ਰੋਧ ਕਰ ਕੇ ਅਣਗਿਣਤ ਬਾਣ ਛਡੇ ਹਨ।
ਕਟੇ ਟਟਰੰ ਫਉਜ ਫੁਟੀ ਨ੍ਰਿਪਾਰੰ ॥
ਢਾਲਾਂ (ਅਥਵਾ ਸਿਰਾਂ ਦੇ ਟੋਪ) ਕਟੇ ਗਏ ਹਨ ਅਤੇ ਰਾਜਿਆਂ ਦੀ ਸੈਨਾ ਖਿੰਡ ਗਈ ਹੈ।
ਗਿਰੀ ਲੁਥ ਜੁਥੰ ਮਿਲੇ ਹਥ ਬਥੰ ॥
ਲੋਥਾਂ ਦੇ ਸਮੂਹ (ਯੁੱਧ-ਭੂਮੀ ਵਿਚ) ਡਿਗੇ ਪਏ ਹਨ ਅਤੇ (ਕਈ ਯੋਧੇ) ਆਪਸ ਵਿਚ ਗੁਥਮ ਗੁੱਥਾ ਹੋ ਰਹੇ ਹਨ।
ਗਿਰੇ ਅੰਗ ਭੰਗੰ ਰਣੰ ਮੁਖ ਜੁਥੰ ॥੪੬੬॥
He discharged arrows in great rage and the army of that king was chopped and knocked down, the corpses fell in groups, heaps of hands, waists and other broken limbs fell down.466.
(ਕਈਆਂ ਦੇ) ਅੰਗ ਕਟ ਕੇ ਡਿਗੇ ਪਏ ਹਨ ਅਤੇ ਰਣ ਵਿਚ ਮੁੰਡਾਂ ਦੇ ਢੇਰ ਲਗੇ ਹੋਏ ਹਨ ॥੪੬੬॥
ਕਰੈ ਕੇਲ ਕੰਕੀ ਕਿਲਕੈਤ ਕਾਲੀ ॥
(ਮੁਰਦਿਆਂ ਨੂੰ ਨੋਚਣ ਵਾਲੇ) ਕਾਂ ਖੁਸ਼ੀ ਮੰਨਾਉਂਦੇ ਹਨ ਅਤੇ ਕਾਲੀ ਕਿਲਕਾਰੀਆਂ ਮਾਰਦੀ ਹੈ।
ਤਜੈ ਜ੍ਵਾਲ ਮਾਲਾ ਮਹਾ ਜੋਤਿ ਜ੍ਵਾਲੀ ॥
ਉਹ ਮਹਾਨ ਜੋਤਿ ਵਾਲੀ ਜ੍ਵਾਲਾਮੁਖੀ (ਮੂੰਹ ਵਿਚੋਂ) ਅਗਨੀ ਦੀਆਂ ਲਾਟਾਂ ਕਢਦੀ ਹੈ।
ਹਸੈ ਭੂਤ ਪ੍ਰੇਤੰ ਤੁਟੈ ਤਥਿ ਤਾਲੰ ॥
ਭੂਤ ਪ੍ਰੇਤ ਹਸ ਰਹੇ ਹਨ ਅਤੇ ਤੱਤ-ਥੱਯਾ ਦੇ ਤਾਲ ਟੁਟ ਰਹੇ ਹਨ।
ਫਿਰੈ ਗਉਰ ਦੌਰੀ ਪੁਐ ਰੁੰਡ ਮਾਲੰ ॥੪੬੭॥
The crows shouted caw and the flames of fire arose creating crackling noise, the ghosts and fiends laughed there and the goddess Kali ran, while stringing the rosaries of skulls.467.
ਗੌਰੀ ('ਗਉਰ') ਰੁੰਡਾਂ ਦੀ ਮਾਲਾ ਪਰੋਣ ਲਈ (ਇਧਰ ਉਧਰ) ਭਜੀ ਫਿਰਦੀ ਹੈ ॥੪੬੭॥