ਰਸਾਵਲ ਛੰਦ ॥
RASAAVAL STANZA
ਰਸਾਵਲ ਛੰਦ:
ਕਰੈ ਜੁਧ ਕ੍ਰੁਧੰ ॥
(ਯੋਧੇ) ਕ੍ਰੋਧਿਤ ਹੋ ਕੇ ਯੁੱਧ ਕਰਦੇ ਹਨ।
ਤਜੈ ਬਾਣ ਸੁਧੰ ॥
ਸਹੀ ਢੰਗ ਨਾਲ ਬਾਣ ਛਡਦੇ ਹਨ।
ਬਕੈ ਮਾਰੁ ਮਾਰੰ ॥
(ਮੂੰਹੋਂ) 'ਮਾਰੋ ਮਾਰੋ' ਬੋਲਦੇ ਹਨ।
ਤਜੈ ਬਾਣ ਧਾਰੰ ॥੪੬੮॥
The warriors, getting enraged, waged war and discharged arrows, they were shouting “kill, kill”, while showering arrows.468.
ਬਾਣਾਂ ਦੀ ਝੜੀ ਲਾਉਂਦੇ ਹਨ ॥੪੬੮॥
ਗਿਰੇ ਅੰਗ ਭੰਗੰ ॥
(ਸੂਰਮਿਆਂ ਦੇ) ਅੰਗ ਭੰਗ ਹੋ ਕੇ ਡਿਗ ਰਹੇ ਹਨ।
ਨਚੇ ਜੰਗ ਰੰਗੰ ॥
ਜੰਗ ਦੇ ਰੰਗ ਵਿਚ ਰੰਗੇ ਹੋਏ ਨਚ ਰਹੇ ਹਨ।
ਦਿਵੰ ਦੇਵ ਦੇਖੈ ॥
ਆਕਾਸ਼ ('ਦਿਵੰ') ਵਿਚ ਦੇਵਤੇ ਵੇਖਦੇ ਹਨ।
ਧਨੰ ਧਨਿ ਲੇਖੈ ॥੪੬੯॥
Dancing in the mood of fighting, the warriors fell with broken limbs, and both the gods and demons, on seeing them said “bravo, bravo”.469.
ਧੰਨ ਧੰਨ ਕਰਦੇ ਹਨ ॥੪੬੯॥