ਅਸਤਾ ਛੰਦ

ASTA STANZA

ਅਸਤਾ ਛੰਦ:

ਅਸਿ ਲੈ ਕਲਕੀ ਕਰਿ ਕੋਪਿ ਭਰਿਓ

ਕ੍ਰੋਧ ਨਾਲ ਭਰਿਆ ਹੋਇਆ (ਕਲਕੀ) ਹੱਥ ਵਿਚ ਤਲਵਾਰ ਲੈ ਕੇ

ਰਣ ਰੰਗ ਸੁਰੰਗ ਬਿਖੈ ਬਿਚਰਿਓ

ਸੋਹਣੇ ਰੰਗ ਵਾਲੀ ਰਣ-ਭੂਮੀ ਵਿਚ ਵਿਚਰ ਰਿਹਾ ਹੈ।

ਗਹਿ ਪਾਨ ਕ੍ਰਿਪਾਣ ਬਿਖੇ ਡਰਿਓ

(ਹੱਥ ਵਿਚ) ਬਾਣ ਅਤੇ ਕ੍ਰਿਪਾਨ ਧਾਰਨ ਕਰ ਕੇ (ਕਿਸੇ ਤੋਂ) ਡਰਿਆ ਨਹੀਂ ਹੈ।

ਰਿਸ ਸੋ ਰਣ ਚਿਤ੍ਰ ਬਚਿਤ੍ਰ ਕਰਿਓ ॥੪੭੦॥

The Lord (Kalki) taking his sword in his hand, became filled with anger and began to roam in the battlefield in fighting mood, holding his bow and sword fearlessly and angrily, he began to move in the battlefield in a queer way.470.

(ਸਗੋਂ) ਕ੍ਰੋਧ ਨਾਲ ਯੁੱਧ-ਭੂਮੀ ਵਿਚ ਵਿਚਿਤ੍ਰ ਢੰਗ ਨਾਲ (ਯੁੱਧ) ਕੀਤਾ ਹੈ ॥੪੭੦॥

ਕਰਿ ਹਾਕਿ ਹਥਿਯਾਰ ਅਨੇਕ ਧਰੈ

ਲਲਕਾਰਾ ਮਾਰ ਕੇ ਅਨੇਕ ਹਥਿਆਰ ਧਾਰਨ ਕੀਤੇ ਹਨ।

ਰਣ ਰੰਗਿ ਹਠੀ ਕਰਿ ਕੋਪ ਪਰੈ

ਯੁੱਧ ਵਿਚ ਰੁਚੀ ਰਖਣ ਵਾਲੇ ਹਠੀਲੇ ਕ੍ਰੋਧ ਕਰ ਕੇ ਪੈ ਗਏ ਹਨ।

ਗਹਿ ਪਾਨਿ ਕ੍ਰਿਪਾਨ ਨਿਦਾਨ ਭਿਰੇ

ਹੱਥ ਵਿਚ ਤਲਵਾਰ ਫੜ ਕੇ ਅੰਤਾਂ ਦੀ ਲੜਾਈ ਕਰ ਰਹੇ ਹਨ।

ਰਣਿ ਜੂਝਿ ਮਰੇ ਫਿਰਿ ਤੇ ਫਿਰੇ ॥੪੭੧॥

Holding various weapons and challenging with anger and persistence, he fell upon the opponents in war, holding his sword in his hand, he became engrossed in fighting and did not recede.471.

ਰਣ ਵਿਚ ਜੂਝੇ ਮੋਏ ਹਨ, (ਕਿਸੇ ਦੇ) ਮੋੜਨ ਤੇ ਵੀ ਨਹੀਂ ਮੁੜੇ ਹਨ ॥੪੭੧॥

ਉਮਡੀ ਜਨੁ ਘੋਰ ਘਮੰਡ ਘਟਾ

(ਸੈਨਾ) ਮਾਨੋ ਭਿਆਨਕ ਘਟਾ ਵਾਂਗ ਚੜ੍ਹੀ ਹੈ।

ਚਮਕੰਤ ਕ੍ਰਿਪਾਣ ਸੁ ਬਿਜੁ ਛਟਾ

(ਉਸ ਘਟਾ ਵਿਚ) ਤਲਵਾਰਾਂ ਬਿਜਲੀ ਵਾਂਗ ਚਮਕਦੀਆਂ ਹਨ।

ਦਲ ਬੈਰਨ ਕੋ ਪਗ ਦ੍ਵੈ ਫਟਾ

ਵੈਰੀਆਂ ਦੇ ਦਲ ਦੋ ਕਦਮ ਵੀ ਟਲੇ ਨਹੀਂ ਹਨ

ਰੁਪ ਕੈ ਰਣ ਮੋ ਫਿਰਿ ਆਨਿ ਜੁਟਾ ॥੪੭੨॥

Like the lightning of the rushing clouds, the swords gleamed, the army of the enemies did not even recede two steps backwards and in its fury, came to fight again in the war-arena.472.

ਅਤੇ ਰਣ-ਭੂਮੀ ਵਿਚ ਪੈਰ ਗਡ ਕੇ ਆ ਜੁਟੇ ਹਨ ॥੪੭੨॥

ਕਰਿ ਕੋਪ ਫਿਰੇ ਰਣ ਰੰਗਿ ਹਠੀ

ਹਠੀਲੇ ਸੂਰਮੇ ਕ੍ਰੋਧ ਕਰ ਕੇ ਰਣ-ਭੂਮੀ ਵਿਚ ਫਿਰ ਰਹੇ ਹਨ,

ਤਪ ਕੈ ਜਿਮਿ ਪਾਵਕ ਜ੍ਵਾਲ ਭਠੀ

ਜਿਵੇਂ ਭਠੀ ਵਿਚ ਤਪ ਕੇ ਅੱਗ ਵਰਗੇ ਹੋ ਗਏ ਹਨ।

ਪ੍ਰਤਿਨਾ ਪਤਿ ਕੈ ਪ੍ਰਤਿਨਾ ਇਕਠੀ

ਸੈਨਾਪਤੀਆਂ ਨੇ ਸੈਨਾ ਇਕੱਠੀ ਕਰ ਲਈ ਹੈ

ਰਿਸ ਕੈ ਰਣ ਮੋ ਰੁਪਿ ਸੈਣ ਜੁਟੀ ॥੪੭੩॥

The persistent warriors were getting angry in the war like the furnace with blazing flames, the army revolved and gathered together and was engrossed in fighting with great rage.473.

ਅਤੇ (ਉਹ) ਕ੍ਰੋਧਿਤ ਹੋ ਕੇ ਰਣ ਵਿਚ ਪੈਰ ਗਡ ਕੇ ਯੁੱਧ-ਕਰਮ ਵਿਚ ਜੁਟ ਗਈ ਹੈ ॥੪੭੩॥

ਤਰਵਾਰ ਅਪਾਰ ਹਜਾਰ ਲਸੈ

ਹਜ਼ਾਰਾਂ ਤਲਵਾਰਾਂ ਬਹੁਤ ਅਧਿਕ ਲਿਸ਼ਕਦੀਆਂ ਹਨ।

ਹਰਿ ਜਿਉ ਅਰਿ ਕੈ ਪ੍ਰਤਿਅੰਗ ਡਸੈ

ਸੱਪ ਵਾਂਗ ਵੈਰੀਆਂ ਦੇ ਸ਼ਰੀਰਾਂ ਨੂੰ ਡੰਗਦੀਆਂ ਹਨ।

ਰਤ ਡੂਬਿ ਸਮੈ ਰਣਿ ਐਸ ਹਸੈ

ਯੁੱਧ ਵੇਲੇ ਲਹੂ ਵਿਚ ਡੁਬ ਕੇ ਇਸ ਤਰ੍ਹਾਂ ਹਸਦੀਆਂ ਹਨ,

ਜਨੁ ਬਿਜੁਲ ਜੁਆਲ ਕਰਾਲ ਕਸੈ ॥੪੭੪॥

Thousands of swords were looking magnificent and it appeared that the snakes were stinging every limb, the swords seemed smiling like the flash of the dreadful lightning.474.

ਮਾਨੋ ਬਿਜਲੀ ਦੀ ਭਿਆਨਕ ਲਾਟ (ਲਕੀਰ) ਖਿਚੀ ਗਈ ਹੋਵੇ ॥੪੭੪॥