ਚੌਪਈ ॥
Chaupaee
ਚੌਪਈ:
ਮਧੁਰ ਮਧੁਰ ਧੁਨਿ ਬੇਨੁ ਬਜਾਵੈ ॥
ਉਹ ਮਿਠੀ ਮਿਠੀ ਧੁਨ ਨਾਲ ਬੰਸਰੀ ਵਜਾਉਂਦਾ ਸੀ।
ਜੋ ਕੋਊ ਤ੍ਰਿਯ ਸ੍ਰਵਨਨ ਸੁਨਿ ਪਾਵੈ ॥
He used to play flute very melodiously; any woman listening to it,
(ਜਿਸ ਨੂੰ) ਜੇ ਕੋਈ ਇਸਤਰੀ ਕੰਨਾਂ ਨਾਲ ਸੁਣ ਲੈਂਦੀ
ਚਿਤ ਮੈ ਅਧਿਕ ਮਤ ਹ੍ਵੈ ਝੂਲੈ ॥
ਤਾਂ ਚਿਤ ਵਿਚ ਅਧਿਕ ਮਸਤ ਹੋ ਕੇ ਝੂਮਦੀ।
ਗ੍ਰਿਹ ਕੀ ਸਕਲ ਤਾਹਿ ਸੁਧਿ ਭੂਲੇ ॥੨॥
Would forget all her household work and succumb to its ecstasy.(2)
ਉਸ ਨੂੰ ਘਰ ਦੀ ਸਾਰੀ ਸੁੱਧ ਬੁੱਧ ਭੁਲ ਜਾਂਦੀ ॥੨॥
ਪੁਰ ਬਾਸੀ ਨ੍ਰਿਪ ਪੈ ਚਲਿ ਆਏ ॥
ਸ਼ਹਿਰ ਦੇ ਨਿਵਾਸੀ ਰਾਜੇ ਕੋਲ ਚਲ ਕੇ ਆਏ
ਆਇ ਰਾਇ ਤਨ ਬਚਨ ਸੁਨਾਏ ॥
The inhabitants of the village came to the Raja and requested,
ਅਤੇ ਆ ਕੇ ਰਾਜੇ ਪ੍ਰਤਿ ਬਚਨ ਕਹੇ।
ਕੈ ਮਾਧਵਨਲ ਕੌ ਅਬ ਮਰਿਯੈ ॥
ਜਾਂ ਤਾਂ ਮਾਧਵਾਨਲ ਨੂੰ ਹੁਣ ਮਾਰ ਦਿਓ,
ਨਾ ਤੋ ਯਾ ਕਹ ਦੇਸ ਨਿਕਰਿਯੈ ॥੩॥
‘Either Madhwan may be killed or should be banish:d from the village,(3)
ਨਹੀਂ ਤਾਂ ਇਸ ਨੂੰ ਦੇਸ ਨਿਕਾਲਾ ਦੇ ਦਿਓ ॥੩॥