ਦੋਹਰਾ

Dohira

ਦੋਹਰਾ:

ਮਨ ਕ੍ਰਮ ਬਚ ਕਰਿ ਮੰਤ੍ਰਿ ਬਰਿ ਇਹੈ ਬਚਨ ਮੁਰ ਤੋਹਿ

‘Concentrating on your mind, body and soul, Oh My Minister, I request you,

ਹੇ ਮਨ, ਬਚਨ ਅਤੇ ਕਰਮ ਕਰ ਕੇ ਚੰਗੇ ਵਜ਼ੀਰ! ਮੇਰੀ ਤੈਨੂੰ ਇਹੀ ਬੇਨਤੀ ਹੈ

ਜੋ ਕਛੁ ਚਰਿਤ ਇਸਤ੍ਰਿਨ ਕਰੇ ਸੁ ਕਛੁ ਕਹੋ ਸਭ ਮੋਹਿ ॥੨॥

‘What ever number of Auspicious Chritars you know, relate them to me.’(2)

ਕਿ ਜਿਹੜੇ ਕੁਝ ਚਰਿਤ੍ਰ ਇਸਤਰੀਆਂ ਕਰਦੀਆਂ ਹਨ, ਉਹ ਮੈਨੂੰ ਸਾਰੇ ਦਸ ਦਿਓ ॥੨॥

ਏਕ ਰਾਵ ਕਾਨੋ ਹੁਤੋ ਤਾਹਿ ਕੁਕ੍ਰਿਯਾ ਨਾਰ

There was one-eyed Raja whose woman was a pervert.

(ਮੰਤ੍ਰੀ ਨੇ ਕਿਹਾ-) ਇਕ ਕਾਣਾ ਰਾਜਾ ਹੁੰਦਾ ਸੀ ਅਤੇ ਉਸ ਦੀ ਮਾੜੇ ਆਚਰਨ ਵਾਲੀ ਇਸਤਰੀ ਸੀ।

ਰਮੀ ਜਾਰ ਸੌ ਰਾਇ ਕੀ ਆਖ ਅੰਬੀਰਹ ਡਾਰਿ ॥੩॥

(This is) how she enjoyed with her friend after putting coloured powder in the eyes of the Raja.(3)

ਉਸ ਨੇ ਰਾਜੇ ਦੀਆਂ ਅੱਖਾਂ ਵਿਚ ਗੁਲਾਲ ਪਾ ਕੇ ਯਾਰ ਨਾਲ ਰਮਣ ਕੀਤਾ ਸੀ ॥੩॥