ਭਗਉਤੀ ਛੰਦ

BHAGAUTI STANZA

ਭਗਉਤੀ ਛੰਦ:

ਕਿ ਜੁਟੈਤ ਬੀਰੰ

ਕਿਤੇ ਸੂਰਮੇ (ਯੁੱਧ ਵਿਚ) ਜੁਟੇ ਹੋਏ ਹਨ,

ਕਿ ਛੁਟੈਤ ਤੀਰੰ

ਤੀਰਾਂ ਨੂੰ ਛਡਦੇ ਹਨ,

ਕਿ ਫੁਟੈਤ ਅੰਗੰ

ਸ਼ਰੀਰਾਂ ਨੂੰ ਫੋੜਦੇ ਹਨ,

ਕਿ ਜੁਟੈਤ ਜੰਗੰ ॥੨੫੬॥

The arrows are being discharged, the warriors are fighting, the limbs are being split and the war is continuing.256.

ਜੰਗ ਵਿਚ ਜੁਟੇ ਹੋਏ ਹਨ ॥੨੫੬॥

ਕਿ ਮਚੈਤ ਸੂਰੰ

ਕਿਤੇ ਸੂਰਮੇ (ਕ੍ਰੋਧ ਨਾਲ) ਮਚੇ ਹੋਏ ਹਨ,

ਕਿ ਘੁਮੈਤ ਹੂਰੰ

ਹੂਰਾਂ (ਆਕਾਸ਼ ਵਿਚ) ਘੁੰਮ ਰਹੀਆਂ ਹਨ,

ਕਿ ਬਜੈਤ ਖਗੰ

ਤਲਵਾਰਾਂ ਵਜਦੀਆਂ ਹਨ

ਕਿ ਉਠੈਤ ਅਗੰ ॥੨੫੭॥

The warriors are getting excited, the heavenly damsels are roaming and the sparks of fire coming out of the colliding swords.257.

(ਅਤੇ ਉਨ੍ਹਾਂ ਵਿਚ) ਅੱਗ (ਦੀਆਂ ਚਿਣਗਾਂ) ਨਿਕਲਦੀਆਂ ਹਨ ॥੨੫੭॥

ਕਿ ਫੁਟੇਤਿ ਅੰਗੰ

ਕਿਤੇ ਅੰਗ ਫੁਟ ਰਹੇ ਹਨ,

ਕਿ ਰੁਝੇਤਿ ਜੰਗੰ

(ਸੂਰਮੇ) ਜੰਗ ਵਿਚ ਰੁਝੇ ਹੋਏ ਹਨ,

ਕਿ ਨਚੇਤਿ ਤਾਜੀ

ਘੋੜੇ ਨਚ ਰਹੇ ਹਨ,

ਕਿ ਗਜੇਤਿ ਗਾਜੀ ॥੨੫੮॥

The limbs are being splitted, all are absorbed in the war, the horses are dancing and the warriors are thundering.258.

ਲੜਾਕੇ ਸੂਰਮੇ ਗਜ ਰਹੇ ਹਨ ॥੨੫੮॥

ਕਿ ਘਲੈਤਿ ਘਾਯੰ

ਕਿਤੇ ਘਾਉ ਲਗਾਉਂਦੇ ਹਨ,

ਕਿ ਝਲੇਤਿ ਚਾਯੰ

(ਦੂਜਿਆਂ ਦੇ ਘਾਉਆਂ ਨੂੰ) ਚਾਉ ਨਾਲ ਝਲਦੇ ਹਨ,

ਕਿ ਡਿਗੈਤਿ ਧੁਮੀ

ਧੜੰਮ ਕਰਕੇ ਡਿਗਦੇ ਹਨ

ਕਿ ਝੁਮੈਤਿ ਝੁਮੀ ॥੨੫੯॥

The blows are being endured with pleasure, the warriors are falling down while swinging and thundering.259.

ਅਤੇ (ਘਾਇਲ ਹੋ ਕੇ) ਝੂਮਦੇ ਹੋਏ ਨਿਉਂਦੇ ਹਨ ॥੨੫੯॥

ਕਿ ਛਡੈਤਿ ਹੂਹੰ

ਕਿਤੇ (ਘਾਇਲ ਯੋਧੇ) ਹੂੰਗਰਾਂ ਛਡਦੇ ਹਨ,

ਕਿ ਸੁਭੇਤਿ ਬ੍ਰਯੂਹੰ

ਵਿਯੂਹ (ਘੇਰੇ) ਵਿਚ ਸ਼ੋਭਦੇ ਹਨ,

ਕਿ ਡਿਗੈਤਿ ਚੇਤੰ

ਡਿਗੇ ਹੋਏ ਸਚੇਤ ਹੁੰਦੇ ਹਨ

ਕਿ ਨਚੇਤਿ ਪ੍ਰੇਤੰ ॥੨੬੦॥

Contacting the numberless spirits, the warriors are lamenting, they are getting unconscious and falling down, the ghosts are dancing.260.

ਅਤੇ ਭੂਤ ਪ੍ਰੇਤ ਨਚਦੇ ਹਨ ॥੨੬੦॥

ਕਿ ਬੁਠੇਤਿ ਬਾਣੰ

ਕਿਤੇ ਬਾਣਾਂ ਦੀ ਬਰਖਾ ਕਰਦੇ ਹਨ,

ਕਿ ਜੁਝੇਤਿ ਜੁਆਣੰ

ਜੁਆਨ ਜੂਝਦੇ ਹਨ,

ਕਿ ਮਥੇਤਿ ਨੂਰੰ

(ਉਨ੍ਹਾਂ ਦੇ) ਮਥੇ ਉਤੇ ਨੂਰ ਹੈ,

ਕਿ ਤਕੇਤਿ ਹੂਰੰ ॥੨੬੧॥

The warriors are fighting catching hold of arrows, the beauty is resplendent on all the faces and the heavenly damsels are looking at the warriors.261.

(ਉਨ੍ਹਾਂ ਨੂੰ) ਹੂਰਾਂ (ਵਰਨ ਲਈ) ਤਕ ਰਹੀਆਂ ਹਨ ॥੨੬੧॥

ਕਿ ਜੁਜੇਤਿ ਹਾਥੀ

ਕਿਤੇ ਹਾਥੀਆਂ ਉਤੇ ਚੜ੍ਹ ਕੇ ਜੂਝਦੇ ਹਨ,

ਕਿ ਸਿਝੇਤਿ ਸਾਥੀ

(ਨਾਲ ਵਾਲੇ) ਸਾਥੀ ਮਾਰੇ ਗਏ ਹਨ,

ਕਿ ਭਗੇਤਿ ਵੀਰੰ

(ਉਹ) ਸੂਰਮੇ ਭਜ ਗਏ ਹਨ

ਕਿ ਲਗੇਤਿ ਤੀਰੰ ॥੨੬੨॥

The warriors are fighting with the elephants after killing the enemies, they are running away after being hit by the arrows.262.

(ਜਿਨ੍ਹਾਂ ਨੂੰ) ਤੀਰ ਵਜੇ ਹਨ ॥੨੬੨॥

ਕਿ ਰਜੇਤਿ ਰੋਸੰ

ਕਿਤੇ ਕ੍ਰੋਧ ਨਾਲ ਰਜੇ ਹੋਏ ਹਨ,

ਕਿ ਤਜੇਤਿ ਹੋਸੰ

ਹੋਸ਼ ਨੂੰ ਤਿਆਗ ਚੁਕੇ ਹਨ,

ਕਿ ਖੁਲੇਤਿ ਕੇਸੰ

ਕੇਸ ਖੁਲੇ ਹੋਏ ਹਨ,

ਕਿ ਡੁਲੇਤਿ ਭੇਸੰ ॥੨੬੩॥

The warriors are lying down unconscious and in their fury, their hair have been loosened and their attires have been damaged.263.

ਮੰਦੇ ਹਾਲ ਫਿਰ ਰਹੇ ਹਨ ॥੨੬੩॥

ਕਿ ਜੁਝੇਤਿ ਹਾਥੀ

ਕਿਤੇ ਹਾਥੀ ਉਤੇ ਚੜ੍ਹ ਕੇ ਲੜਦੇ ਹਨ,

ਕਿ ਲੁਝੇਤਿ ਸਾਥੀ

(ਉਨ੍ਹਾਂ ਦੇ) ਸਾਥੀ ਲੜ ਕੇ ਮਰ ਗਏ ਹਨ,

ਕਿ ਛੁਟੇਤਿ ਤਾਜੀ

ਘੋੜੇ ਛੁਟ ਗਏ ਹਨ,

ਕਿ ਗਜੇਤਿ ਗਾਜੀ ॥੨੬੪॥

The worriers have been destroyed while fighting with the elephants, the horses are roaming openly and the worriers are thundering. 264.

ਸੂਰਮੇ ਲਲਕਾਰੇ ਮਾਰ ਰਹੇ ਹਨ ॥੨੬੪॥

ਕਿ ਘੁੰਮੀਤਿ ਹੂਰੰ

ਕਿਤੇ ਹੂਰਾਂ ਘੁੰਮ ਰਹੀਆਂ ਹਨ,

ਕਿ ਭੁੰਮੀਤਿ ਪੂਰੰ

(ਊਨ੍ਹਾਂ ਨਾਲ) ਧਰਤੀ ਭਰੀ ਗਈ ਹੈ,

ਕਿ ਜੁਝੇਤਿ ਵੀਰੰ

ਸੂਰਮੇ ਮਾਰੇ ਜਾ ਰਹੇ ਹਨ,

ਕਿ ਲਗੇਤਿ ਤੀਰੰ ॥੨੬੫॥

The heavenly damsels are roaming over the whole earth, on being hit by the arrows the warriors are embracing martyrdom.265.

ਜਿਨ੍ਹਾਂ ਨੂੰ ਤੀਰ ਵਜਦੇ ਹਨ ॥੨੬੫॥

ਕਿ ਚਲੈਤਿ ਬਾਣੰ

ਕਿਤੇ ਤੀਰ ਚਲਦੇ ਹਨ,

ਕਿ ਰੁਕੀ ਦਿਸਾਣੰ

ਚਾਰੇ ਦਿਸ਼ਾਵਾਂ (ਤੀਰਾਂ ਨਾਲ) ਰੁਕ ਗਈਆਂ ਹਨ,

ਕਿ ਝਮਕੈਤਿ ਤੇਗੰ

ਤਲਵਾਰਾਂ ਚਮਕਦੀਆਂ ਹਨ

ਕਿ ਨਭਿ ਜਾਨ ਬੇਗੰ ॥੨੬੬॥

With the discharge of the arrows the directions have been hidden from view and the swords are gleaming high up in the sky.266.

(ਮਾਨੋ) ਆਕਾਸ਼ ਵਿਚ (ਬਿਜਲੀ) ਜਲਦੀ ਨਾਲ ਚਮਕ ਰਹੀ ਹੋਵੇ ॥੨੬੬॥

ਕਿ ਛੁਟੇਤਿ ਗੋਰੰ

ਕਿਤੇ ਗੋਲੇ ਛੁਟਦੇ ਹਨ

ਕਿ ਬੁਠੇਤਿ ਓਰੰ

(ਮਾਨੋ) ਗੜੇ ਪੈ ਰਹੇ ਹੋਣ,

ਕਿ ਗਜੈਤਿ ਗਾਜੀ

ਸੂਰਮੇ ਗਜ ਰਹੇ ਹਨ

ਕਿ ਪੇਲੇਤਿ ਤਾਜੀ ॥੨੬੭॥

The ghosts, arising from the graves, are coming towards the battlefield, the warriors are thundering and the horses are running.267.

ਅਤੇ ਘੋੜਿਆਂ ਨੂੰ ਅਗੇ ਵਲ ਪ੍ਰੇਰ ਰਹੇ ਹਨ ॥੨੬੭॥

ਕਿ ਕਟੇਤਿ ਅੰਗੰ

ਕਿਤੇ ਅੰਗ ਕਟੇ ਜਾ ਰਹੇ ਹਨ,

ਕਿ ਡਿਗੇਤਿ ਜੰਗੰ

ਰਣਭੂਮੀ ਵਿਚ ਡਿਗੇ ਪਏ ਹਨ,

ਕਿ ਮਤੇਤਿ ਮਾਣੰ

ਮਾਣ ਵਿਚ ਮਤੇ ਹੋਏ ਹਨ,

ਕਿ ਲੁਝੇਤਿ ਜੁਆਣੰ ॥੨੬੮॥

The warriors whose limbs have been chopped, are falling in the war arena and the intoxicated warriors are being killed.268.

ਯੋਧੇ (ਇਕ ਦੂਜੇ ਨਾਲ ਜੰਗ ਵਿਚ) ਉਲਝੇ ਹੋਏ ਹਨ ॥੨੬੮॥

ਕਿ ਬਕੈਤਿ ਮਾਰੰ

ਕਿਤੇ 'ਮਾਰੋ' 'ਮਾਰੋ' ਬੋਲਦੇ ਹਨ,

ਕਿ ਚਕੈਤਿ ਚਾਰੰ

ਚਾਰੇ ਚਕ ਹੈਰਾਨ ਹੋ ਰਹੇ ਹਨ,

ਕਿ ਢੁਕੈਤਿ ਢੀਠੰ

ਹਠੀ ('ਢੀਠੰ') ਢੁਕੇ ਹੋਏ ਹਨ,

ਦੇਵੇਤਿ ਪੀਠੰ ॥੨੬੯॥

The cries of “kill, kill” are being heard in all the four directions, the warriors are closing in and are not backing out.269.

(ਅਤੇ) ਪਿਠ ਨਹੀਂ ਵਿਖਾ ਰਹੇ ਹਨ ॥੨੬੯॥

ਕਿ ਘਲੇਤਿ ਸਾਗੰ

ਕਿਤੇ ਬਰਛੇ ਮਾਰਦੇ ਹਨ,

ਕਿ ਬੁਕੈਤਿ ਬਾਗੰ

ਬਕਰੇ ਬੁਲਾਉਂਦੇ ਹਨ,

ਕਿ ਮੁਛੇਤਿ ਬੰਕੀ

ਟੇਢੀਆਂ ਮੁੱਛਾਂ ਵਾਲੇ ਹਨ,

ਕਿ ਹਠੇਤਿ ਹੰਕੀ ॥੨੭੦॥

They are striking blows with their lances, while shouting, the whiskers of those egoists are also charming.270.

ਹਠੀਲੇ ਅਤੇ ਹੰਕਾਰੀ ਹਨ ॥੨੭੦॥

ਕਿ ਬਜੈਤਿ ਢੋਲੰ

ਕਿਤੇ ਢੋਲ ਵਜਦੇ ਹਨ,

ਕਿ ਬਕੈਤਿ ਬੋਲੰ

ਬਕਰੇ ਬੁਲਾਉਂਦੇ ਹਨ,

ਕਿ ਬਜੇ ਨਗਾਰੇ

ਨਗਾਰੇ ਵਜਦੇ ਹਨ,

ਕਿ ਜੁਟੇ ਹਠਿਆਰੇ ॥੨੭੧॥

The drums are being played and the warriors are shouting, the trumpets are sounding and the persistent warriors are fighting with one another.271.

ਹਠੀ ਸੂਰਮੇ ਜੁਟੇ ਹੋਏ ਹਨ ॥੨੭੧॥

ਉਛਕੈਤਿ ਤਾਜੀ

ਕਿਤੇ ਘੋੜੇ ਉਛਲਦੇ ਹਨ,

ਹਮਕੈਤ ਗਾਜੀ

ਸੂਰਮੇ ਹੰਕਾਰ ਕਰਦੇ ਹਨ,

ਛੁਟਕੈਤ ਤੀਰੰ

ਤੀਰ ਛੁਟਦੇ ਹਨ,

ਭਟਕੈਤ ਭੀਰੰ ॥੨੭੨॥

The warriors are thundering, the horses are jumping, the arrows are being discharged and the fighters are going astray in the multitude.272.

ਕਾਇਰ ਭਟਕ ਰਹੇ ਹਨ ॥੨੭੨॥