ਚੌਪਈ ॥
Chaupaee
ਚੌਪਈ:
ਮਹਾਰਾਜ ਜੈਸੀ ਸੁਨਿ ਬਾਨੀ ॥
ਰਾਜੇ ਨੇ ਇਸ ਤਰ੍ਹਾਂ ਦੀ ਆਕਾਸ਼ ਬਾਣੀ ਸੁਣ ਕੇ,
ਚਿਤ ਕੈ ਬਿਖੈ ਸਾਚ ਕਰਿ ਮਾਨੀ ॥
Listening to such pontificating, the Raja deemed it true in his heart.
ਮਨ ਵਿਚ ਸਚ ਕਰ ਕੇ ਮੰਨ ਲਈ
ਦਿਨ ਕੌ ਰਾਜੁ ਆਪਨੌ ਕਰਿਹੌ ॥
(He determined) ‘I will rule over the country during day and, at night,
ਕਿ ਦਿਨ ਨੂੰ ਆਪਣਾ ਰਾਜ ਕਰਾਂਗਾ
ਪਰੇ ਰਾਤ੍ਰਿ ਕੇ ਰਾਮ ਸੰਭਰਿਹੌ ॥੯੬॥
I will delve in meditations too.’(96)
ਅਤੇ ਰਾਤ ਪੈਣ ਤੇ ਰਾਮ (ਦੇ ਨਾਮ ਦਾ) ਸਿਮਰਨ ਕਰਾਂਗਾ ॥੯੬॥
ਰਾਨੀ ਮਹਾਰਾਜ ਸਮਝਾਇਸਿ ॥
Thus Rani prevailed cognisance on the Raja.
ਰਾਣੀ ਨੇ ਮਹਾਰਾਜੇ ਨੂੰ ਸਮਝਾਇਆ
ਜੋਗ ਮਾਰਗ ਤੇ ਛਲਿ ਬਹੁਰਾਇਸਿ ॥
Reversed his action from yogic meditation.
ਅਤੇ ਜੋਗ ਦੇ ਮਾਰਗ ਤੋਂ ਛਲ ਨਾਲ ਪਰਤਾ ਲਿਆ।
ਨ੍ਰਿਪ ਧਰਿ ਬਸਤ੍ਰ ਧਾਮ ਮੈ ਆਯੋ ॥
Raja, once again adorned Royal attire,
ਰਾਜਾ ਆਪਣੇ ਕਪੜੇ ਧਾਰਨ ਕਰ ਕੇ ਘਰ ਨੂੰ ਪਰਤਿਆ
ਬਹੁਰ ਆਪਨੌ ਰਾਜ ਕਮਾਯੋ ॥੯੭॥
Came back and commenced his rule.(97)
ਅਤੇ ਫਿਰ ਆਪਣਾ ਰਾਜ ਕਰਨਾ ਸ਼ੁਰੂ ਕੀਤਾ ॥੯੭॥