ਬਸੰਤੁ ਹਿੰਡੋਲ ਮਹਲਾ

Basant Hindol, First Mehl:

ਬਸੰਤ ਹਿੰਡੋਲ ਪਹਿਲੀ ਪਾਤਿਸ਼ਾਹੀ।

ਰਾਜਾ ਬਾਲਕੁ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ

The king is just a boy, and his city is vulnerable. He is in love with his wicked enemies.

ਹੇ ਪੰਡਿਤ! (ਜੇ ਕੋਈ ਵਿਚਾਰ ਦੀ ਗੱਲ ਕਰਨੀ ਹੈ ਤਾਂ) ਇਹ ਸੋਚੋ ਕਿ (ਸਰੀਰ-ਨਗਰੀ ਉਤੇ) ਰਾਜ ਕਰਨ ਵਾਲਾ ਮਨ ਅੰਞਾਣ ਹੈ, ਇਹ ਸਰੀਰ-ਨਗਰ ਭੀ ਕੱਚਾ ਹੈ (ਬਾਹਰੋਂ ਵਿਕਾਰਾਂ ਦੇ ਹੱਲਿਆਂ ਦਾ ਟਾਕਰਾ ਕਰਨ-ਜੋਗਾ ਨਹੀਂ ਹੈ ਕਿਉਂਕਿ ਗਿਆਨ-ਇੰਦ੍ਰੇ ਕਮਜ਼ੋਰ ਹਨ)। (ਫਿਰ ਇਸ ਅੰਞਾਣ ਮਨ ਦਾ) ਪਿਆਰ ਭੀ ਕਾਮਾਦਿਕ ਭੈੜੇ ਸਾਥੀਆਂ ਨਾਲ ਹੀ ਹੈ। ਰਾਜਾ = ਹੁਕਮ ਚਲਾਣ ਵਾਲਾ, ਮਨ। ਬਾਲਕੁ = ਅੰਞਾਣ। ਕਾਚੀ = ਕੱਚੀ, ਮਿੱਟੀ ਆਦਿਕ ਦੀ ਬਣੀ ਹੋਈ ਜੋ ਬਾਹਰੋਂ ਆਏ ਵੈਰੀਆਂ ਦੇ ਹੱਲੇ ਦਾ ਟਾਕਰਾ ਨਾਹ ਕਰ ਸਕੇ। ਦੁਸਟ = ਦੁਰਜਨ, ਭੈੜੇ।

ਦੁਇ ਮਾਈ ਦੁਇ ਬਾਪਾ ਪੜੀਅਹਿ ਪੰਡਿਤ ਕਰਹੁ ਬੀਚਾਰੋ ॥੧॥

He reads of his two mothers and his two fathers; O Pandit, reflect on this. ||1||

ਇਸ ਦੀਆਂ ਮਾਵਾਂ ਭੀ ਦੋ ਸੁਣੀਦੀਆਂ ਹਨ (ਬੁੱਧੀ ਅਤੇ ਅਵਿੱਦਿਆ), ਇਸ ਦੇ ਪਿਉ ਭੀ ਦੋ ਹੀ ਦੱਸੀਦੇ ਹਨ (ਪਰਮਾਤਮਾ ਅਤੇ ਮਾਇਆ-ਵੇੜ੍ਹਿਆ ਜੀਵਾਤਮਾ। ਆਮ ਤੌਰ ਤੇ ਇਹ ਅੰਞਾਣ ਮਨ ਅਵਿੱਦਿਆ ਅਤੇ ਮਾਇਆ-ਵੇੜ੍ਹੇ ਜੀਵਾਤਮਾ ਦੇ ਢਹੇ ਚੜ੍ਹਿਆ ਰਹਿੰਦਾ ਹੈ) ॥੧॥ ਮਾਈ = ਮਾਂ। ਦੁਇ ਮਾਈ = ਦੋ ਮਾਵਾਂ (ਬੁੱਧੀ ਅਤੇ ਅਵਿੱਦਿਆ)। ਨੋਟ! ਮਨ ਵਿਚ ਦੋ ਕਿਸਮਾਂ ਦੇ ਸੰਸਕਾਰ ਮੌਜੂਦ ਰਹਿੰਦੇ ਹਨ, ਭਲੇ ਭੀ ਅਤੇ ਮੰਦੇ ਭੀ। ਭਲੇ ਸੰਸਕਾਰ ਉਹਨਾਂ ਕੰਮਾਂ ਦਾ ਸਿੱਟਾ ਹੁੰਦੇ ਹਨ ਜੋ ਮਨੁੱਖ ਸ੍ਰੇਸ਼ਟ ਬੁੱਧੀ ਦੀ ਅਗਵਾਈ ਵਿਚ ਕਰਦਾ ਹੈ। ਮੰਦੇ ਕੰਮ ਅਵਿੱਦਿਆ ਦੇ ਅਧੀਨ ਰਿਹਾਂ ਹੁੰਦੇ ਹਨ। ਤਾਂ ਤੇ ਬੁੱਧੀ ਅਤੇ ਅਵਿੱਦਿਆ ਮਨ ਦੀਆਂ ਦੋ ਮਾਂਵਾਂ ਹਨ। ਦੁਇ ਬਾਪਾ = ਦੋ ਪਿਉ (ਪਰਮਾਤਮਾ ਅਤੇ ਮਾਇਆ-ਵੇੜ੍ਹਿਆ ਈਸ਼੍ਵਰ)। ਪੜੀਅਹਿ = ਪੜ੍ਹੇ ਜਾਂਦੇ ਹਨ, ਦੱਸੇ ਜਾਂਦੇ ਹਨ। ਪੰਡਿਤ = ਹੇ ਪੰਡਿਤ! ॥੧॥

ਸੁਆਮੀ ਪੰਡਿਤਾ ਤੁਮੑ ਦੇਹੁ ਮਤੀ

O Master Pandit, teach me about this.

ਹੇ ਪੰਡਿਤ ਜੀ ਮਹਾਰਾਜ! ਤੁਸੀਂ ਤਾਂ ਹੋਰ ਹੋਰ ਤਰ੍ਹਾਂ ਦੀ ਸਿੱਖਿਆ ਦੇ ਰਹੋ ਹੋ,

ਕਿਨ ਬਿਧਿ ਪਾਵਉ ਪ੍ਰਾਨਪਤੀ ॥੧॥ ਰਹਾਉ

How can I obtain the Lord of life? ||1||Pause||

(ਅਜੇਹੀ ਦਿੱਤੀ ਮੱਤ ਨਾਲ) ਮੈਂ ਆਪਣੇ ਪ੍ਰਾਣਾਂ ਦੇ ਮਾਲਕ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹਾਂ? ॥੧॥ ਰਹਾਉ ॥ ਕਿਨ ਬਿਧਿ = ਕਿਸ ਤਰੀਕੇ ਨਾਲ? ਪਾਵਉ = ਮੈਂ ਪਾ ਸਕਾਂ ॥੧॥ ਰਹਾਉ ॥

ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਾਇਆ

There is fire within the plants which bloom; the ocean is tied into a bundle.

ਸਰੀਰ ਦੇ ਅੰਦਰ ਵਿਕਾਰਾਂ ਦੀ ਅੱਗ (ਮਚੀ ਹੋਈ ਹੈ) ਜਵਾਨੀ ਭੀ ਲਹਿਰਾਂ ਲੈ ਰਹੀ ਹੈ (ਜਿਵੇਂ ਹਰੀ-ਭਰੀ ਬਨਸਪਤੀ ਦੇ ਅੰਦਰ ਅੱਗ ਲੁਕੀ ਰਹਿੰਦੀ ਹੈ), ਮਾਇਕ ਵਾਸਨਾਂ ਦਾ ਸਮੁੰਦਰ ਇਸ ਸਰੀਰ ਦੇ ਅੰਦਰ ਠਾਠਾਂ ਮਾਰ ਰਿਹਾ ਹੈ (ਮਾਨੋ, ਸਮੁੰਦਰ ਇਕ ਪਿੰਡ ਵਿਚ ਲੁਕਿਆ ਪਿਆ ਹੈ। ਸੋ, ਸਿੱਖਿਆ ਤਾਂ ਉਹ ਚਾਹੀਦੀ ਹੈ ਜੋ ਇਸ ਅੰਦਰਲੇ ਹੜ੍ਹ ਨੂੰ ਰੋਕ ਸਕੇ)। ਭੀਤਰਿ = (ਬਨਸਪਤੀ ਦੇ) ਅੰਦਰ। ਮਉਲੀ = ਮੌਲਦੀ ਰਹਿੰਦੀ ਹੈ, ਹਰੀ-ਭਰੀ ਰਹਿੰਦੀ ਹੈ। ਸਾਗਰੁ = ਸਮੁੰਦਰ। ਪੰਡੈ = ਪੰਡ ਵਿਚ।

ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਪਾਇਆ ॥੨॥

The sun and the moon dwell in the same home in the sky. You have not obtained this knowledge. ||2||

(ਹੇ ਪੰਡਿਤ! ਤੂੰ ਤਾਂ ਹੋਰ ਹੋਰ ਕਿਸਮ ਦੀ ਮੱਤ ਦੇ ਰਿਹਾ ਹੈਂ, ਤੇਰੀ ਦਿੱਤੀ ਸਿੱਖਿਆ ਨਾਲ ਅੰਞਾਣ ਮਨ ਨੂੰ) ਇਹ ਸਮਝ ਨਹੀਂ ਆਉਂਦੀ ਕਿ ਸੀਤਲਤਾ (-ਸ਼ਾਂਤੀ) ਅਤੇ ਰੱਬੀ ਤੇਜ ਦੋਵੇਂ ਮਨੁੱਖਾ ਸਰੀਰ ਦੇ ਅੰਦਰ ਮੌਜੂਦ ਹਨ ॥੨॥ ਚੰਦੁ = ਸੀਤਲਤਾ। ਸੂਰਜੁ = ਰੱਬੀ ਤੇਜ। ਘਰ ਹੀ ਭੀਤਰਿ = ਹਿਰਦੇ-ਘਰ ਦੇ ਅੰਦਰ ਹੀ। ਗਿਆਨੁ = ਸਮਝ ॥੨॥

ਰਾਮ ਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ

One who knows the All-pervading Lord, eats up the one mother - Maya.

ਉਹੀ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਸਮਝਿਆ ਜਾ ਸਕਦਾ ਹੈ ਜੋ (ਬੁੱਧੀ ਤੇ ਅਵਿੱਦਿਆ ਦੋ ਮਾਂਵਾਂ ਵਿਚੋਂ) ਇਕ ਮਾਂ (ਅਵਿੱਦਿਆ ਨੂੰ) ਮੁਕਾ ਦੇਵੇ। ਰਵੰਤਾ = ਸਿਮਰਦਾ। ਜਾਣੀਐ = ਸਮਝਣਾ ਚਾਹੀਦਾ ਹੈ। ਇਕ ਮਾਈ = (ਦੋ ਮਾਂਵਾਂ ਵਿਚੋਂ) ਇਕ ਮਾਂ ਅਵਿੱਦਿਆ ਨੂੰ। ਭੋਗੁ ਕਰੇਇ = ਖਾ ਜਾਏ, ਮੁਕਾ ਦੇਵੇ।

ਤਾ ਕੇ ਲਖਣ ਜਾਣੀਅਹਿ ਖਿਮਾ ਧਨੁ ਸੰਗ੍ਰਹੇਇ ॥੩॥

Know that the sign of such a person is that he gathers the wealth of compassion. ||3||

(ਜੇਹੜਾ ਮਨੁੱਖ ਅਵਿੱਦਿਆ-ਮਾਂ ਨੂੰ ਮੁਕਾਂਦਾ ਹੈ) ਉਸ ਦੇ (ਰੋਜ਼ਾਨਾ ਜੀਵਨ ਦੇ) ਲੱਛਣ ਇਹ ਦਿੱਸਦੇ ਹਨ ਕਿ ਉਹ ਦੂਜਿਆਂ ਦੀ ਵਧੀਕੀ ਠੰਢੇ-ਜਿਗਰੇ ਸਹਾਰਨ ਦਾ ਆਤਮਕ ਧਨ (ਸਦਾ) ਇਕੱਠਾ ਕਰਦਾ ਹੈ ॥੩॥ ਤਾ ਕੇ ਲਖਣ = ਉਸ ਦੇ ਲੱਛਣ, ਉਸ ਦੀਆਂ ਨਿਸ਼ਾਨੀਆਂ। ਖਿਮਾ = ਦੂਜਿਆਂ ਦੀ ਵਧੀਕੀ ਨੂੰ ਠੰਢੇ-ਚਿੱਤ ਸਹਾਰਨ ਦਾ ਗੁਣ। ਸੰਗ੍ਰਹੇਇ = ਇਕੱਠਾ ਕਰਦਾ ਹੈ ॥੩॥

ਕਹਿਆ ਸੁਣਹਿ ਖਾਇਆ ਮਾਨਹਿ ਤਿਨੑਾ ਹੀ ਸੇਤੀ ਵਾਸਾ

The mind lives with those who do not listen, and do not admit what they eat.

(ਇਨਸਾਨੀ ਮਨ ਬੇ-ਵੱਸ ਹੈ) ਇਸ ਦਾ ਸੰਗ ਸਦਾ ਉਹਨਾਂ (ਗਿਆਨ-ਇੰਦ੍ਰਿਆਂ) ਨਾਲ ਰਹਿੰਦਾ ਹੈ ਜੋ ਕੋਈ ਸਿੱਖਿਆ ਸੁਣਦੇ ਹੀ ਨਹੀਂ ਹਨ ਅਤੇ ਜੋ ਵਿਸ਼ੇ-ਵਿਕਾਰਾਂ ਵਲੋਂ ਕਦੇ ਰੱਜਦੇ ਭੀ ਨਹੀਂ ਹਨ। ਕਹਿਆ = ਦੱਸੀ ਹੋਈ ਨਸੀਹਤ। ਨ ਖਾਇਆ ਮਾਨਹਿ = ਇਹ ਨਹੀਂ ਮੰਨਦੇ ਕਿ ਅਸਾਂ ਕੁਝ ਖਾਧਾ ਹੈ (ਭਾਵ, ਸਦਾ ਤ੍ਰਿਸ਼ਨਾਲੂ ਰਹਿੰਦੇ ਹਨ, ਵਿਸ਼ੇ ਵਿਕਾਰਾਂ ਵਲੋਂ ਕਦੇ ਰੱਜਦੇ ਨਹੀਂ)। ਸੇਤੀ = ਨਾਲ।

ਪ੍ਰਣਵਤਿ ਨਾਨਕੁ ਦਾਸਨਿ ਦਾਸਾ ਖਿਨੁ ਤੋਲਾ ਖਿਨੁ ਮਾਸਾ ॥੪॥੩॥੧੧॥

Prays Nanak, the slave of the Lord's slave: one instant the mind is huge, and the next instant, it is tiny. ||4||3||11||

(ਹੇ ਪ੍ਰਭੂ! ਤੇਰੇ) ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ (ਇਹੀ ਕਾਰਨ ਹੈ ਕਿ ਇਹ ਮਨ) ਕਦੇ ਤੋਲਾ ਹੋ ਜਾਂਦਾ ਹੈ, ਕਦੇ ਮਾਸਾ ਰਹਿ ਜਾਂਦਾ ਹੈ (ਕਦੇ ਮੁਕਾਬਲਾ ਕਰਨ ਦੀ ਹਿੰਮਤ ਕਰਦਾ ਹੈ ਤੇ ਕਦੇ ਘਬਰਾ ਜਾਂਦਾ ਹੈ) ॥੪॥੩॥੧੧॥ ਖਿਨੁ = ਖਿਨ ਵਿਚ। ਮਾਸਾ = ਤੋਲੇ ਦਾ ਬਾਰ੍ਹਵਾਂ ਹਿੱਸਾ ॥੪॥੩॥੧੧॥