ਬਿਲਾਵਲੁ ਮਹਲਾ

Bilaaval, Fifth Mehl:

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਹਰਿ ਹਰਿ ਨਾਮੁ ਅਪਾਰ ਅਮੋਲੀ

The Name of the Lord, Har, Har, is infinite and priceless.

(ਹੇ ਸਹੇਲੀਏ!) ਬੇਅੰਤ ਹਰੀ ਦਾ ਨਾਮ ਕਿਸੇ ਦੁਨੀਆਵੀ ਪਦਾਰਥ ਵੱਟੇ ਨਹੀਂ ਮਿਲ ਸਕਦਾ। ਅਮੋਲੀ = ਅਮੋਲਕ, ਜੋ ਕਿਸੇ ਭੀ ਮੁੱਲ ਤੋਂ ਨਹੀਂ ਮਿਲ ਸਕਦਾ।

ਪ੍ਰਾਨ ਪਿਆਰੋ ਮਨਹਿ ਅਧਾਰੋ ਚੀਤਿ ਚਿਤਵਉ ਜੈਸੇ ਪਾਨ ਤੰਬੋਲੀ ॥੧॥ ਰਹਾਉ

It is the Beloved of my breath of life, and the Support of my mind; I remember it, as the betel leaf chewer remembers the betel leaf. ||1||Pause||

ਉਹ ਹਰਿ-ਨਾਮ ਮੇਰੀ ਜਿੰਦ ਦਾ ਪਿਆਰਾ ਬਣ ਗਿਆ ਹੈ, ਮੇਰੇ ਮਨ ਦਾ ਸਹਾਰਾ ਬਣ ਗਿਆ ਹੈ। ਜਿਵੇਂ ਕੋਈ ਪਾਨ ਵੇਚਣ ਵਾਲੀ (ਆਪਣੇ) ਪਾਨਾਂ ਦਾ ਖ਼ਿਆਲ ਰੱਖਦੀ ਹੈ, ਤਿਵੇਂ ਮੈਂ ਹਰਿ-ਨਾਮ ਨੂੰ ਆਪਣੇ ਚਿੱਤ ਵਿਚ ਚਿਤਾਰਦੀ ਰਹਿੰਦੀ ਹਾਂ ॥੧॥ ਰਹਾਉ ॥ ਪ੍ਰਾਨ ਪਿਆਰੋ = ਜਿੰਦ ਦਾ ਪਿਆਰਾ। ਮਨਹਿ ਅਧਾਰੋ = ਮਨ ਦਾ ਆਸਰਾ। ਚੀਤਿ = ਚਿੱਤ ਵਿਚ। ਚਿਤਵਉ = ਚਿਤਵਉਂ, ਮੈਂ ਚਿਤਾਰਦੀ ਹਾਂ। ਤੰਬੋਲੀ = ਪਾਠ ਵੇਚਣ ਵਾਲੀ ॥੧॥ ਰਹਾਉ ॥

ਸਹਜਿ ਸਮਾਇਓ ਗੁਰਹਿ ਬਤਾਇਓ ਰੰਗਿ ਰੰਗੀ ਮੇਰੇ ਤਨ ਕੀ ਚੋਲੀ

I have been absorbed in celestial bliss, following the Guru's Teachings; my body-garment is imbued with the Lord's Love.

(ਹੇ ਸਹੇਲੀਏ!) ਜਦੋਂ ਗੁਰੂ ਨੇ ਮੈਨੂੰ (ਭੇਦ) ਦੱਸ ਦਿੱਤਾ, ਤਾਂ ਮੈਂ ਆਤਮਕ ਅਡੋਲਤਾ ਵਿਚ ਲੀਨ ਹੋ ਗਈ, ਹੁਣ ਮੇਰੀ ਸਰੀਰ-ਚੋਲੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਗਈ ਹੈ। ਸਹਜਿ = ਆਤਮਕ ਅਡੋਲਤਾ ਵਿਚ। ਗੁਰਹਿ = ਗੁਰੂ ਨੇ! ਰੰਗਿ = ਪ੍ਰੇਮ-ਰੰਗ ਵਿਚ।

ਪ੍ਰਿਅ ਮੁਖਿ ਲਾਗੋ ਜਉ ਵਡਭਾਗੋ ਸੁਹਾਗੁ ਹਮਾਰੋ ਕਤਹੁ ਡੋਲੀ ॥੧॥

I come face to face with my Beloved, by great good fortune; my Husband Lord never wavers. ||1||

ਜਦੋਂ ਤੋਂ (ਗੁਰੂ ਦੀ ਕਿਰਪਾ ਨਾਲ) ਮੇਰੇ ਵੱਡੇ ਭਾਗ ਜਾਗ ਪਏ ਹਨ, ਤਦੋਂ ਤੋਂ ਮੈਨੂੰ ਪਿਆਰੇ ਦਾ ਦਰਸਨ ਹੋ ਰਿਹਾ ਹੈ। ਹੁਣ ਮੇਰਾ ਇਹ ਸੁਹਾਗ (ਮੇਰੇ ਸਿਰ ਤੋਂ) ਲਾਂਭੇ ਨਹੀਂ ਹੋਵੇਗਾ ॥੧॥ ਪ੍ਰਿਅ ਮੁਖਿ ਲਾਗੋ = ਪਿਆਰੇ ਦੇ ਮੂੰਹ ਲੱਗੀ, ਪਿਆਰੇ ਦਾ ਦਰਸਨ ਹੋਇਆ। ਜਉ = ਜਦੋਂ। ਕਤਹੁ = ਕਿਤੇ ਭੀ। ਡੋਲੀ = ਡੋਲਦਾ ॥੧॥

ਰੂਪ ਧੂਪ ਗੰਧ ਦੀਪਾ ਓਤਿ ਪੋਤਿ ਅੰਗ ਅੰਗ ਸੰਗਿ ਮਉਲੀ

I do not need any image, or incense, or perfume, or lamps; through and through, He is blossoming forth, with me, life and limb.

(ਹੇ ਸਹੇਲੀਏ!) ਨਾਹ ਕੋਈ ਸੋਹਣੇ ਪਦਾਰਥ, ਨਾਹ ਕੋਈ ਧੂਪ, ਨਾਹ ਸੁਗੰਧੀਆਂ, ਨਾਹ ਦੀਵੇ (-ਕੋਈ ਭੀ ਅਜੇਹੇ ਪਦਾਰਥ ਮੈਂ ਆਪਣੇ ਪਤੀ ਦੇਵ ਅੱਗੇ ਭੇਟਾ ਨਹੀਂ ਕੀਤੇ। ਗੁਰੂ ਦੀ ਕਿਰਪਾ ਨਾਲ ਹੀ) ਮੇਰਾ ਆਪਾ ਪ੍ਰਭੂ-ਪਤੀ ਨਾਲ ਇੱਕ-ਮਿੱਕ ਹੋ ਗਿਆ ਹੈ, ਉਸ ਦੇ ਨਾਲ ਮਿਲ ਕੇ ਮੇਰਾ ਮਨ ਖਿੜ ਪਿਆ ਹੈ। ਗੰਧ = ਸੁਗੰਧੀਆਂ। ਦੀਪਾ = ਦੀਵਾ। ਓਤਿ ਪੋਤਿ = ਤਾਣੇ ਪੇਟੇ ਵਾਂਗ ਮਿਲ ਗਈ। ਸੰਗਿ = ਨਾਲ। ਮਉਲੀ = ਖਿੜ ਪਈ।

ਕਹੁ ਨਾਨਕ ਪ੍ਰਿਅ ਰਵੀ ਸੁਹਾਗਨਿ ਅਤਿ ਨੀਕੀ ਮੇਰੀ ਬਨੀ ਖਟੋਲੀ ॥੨॥੩॥੮੯॥

Says Nanak, my Husband Lord has ravished and enjoyed His soul-bride; my bed has become very beautiful and sublime. ||2||3||89||

ਨਾਨਕ ਆਖਦਾ ਹੈ- (ਹੇ ਸਹੇਲੀਏ!) ਪਿਆਰੇ ਪ੍ਰਭੂ ਨੇ ਮੈਨੂੰ ਸੁਹਾਗਣ ਬਣਾ ਕੇ ਆਪਣੇ ਨਾਲ ਮਿਲਾ ਲਿਆ ਹੈ, ਮੇਰੀ ਹਿਰਦਾ-ਸੇਜ ਹੁਣ ਬਹੁਤ ਸੋਹਣੀ ਬਣ ਗਈ ਹੈ ॥੨॥੩॥੮੯॥ ਪ੍ਰਿਅ = ਪਿਆਰੇ ਨੇ। ਰਵੀ = ਮੇਲ ਦਾ ਆਨੰਦ ਦਿੱਤਾ। ਅਤਿ ਨੀਕੀ = ਬਹੁਤ ਸੋਹਣੀ। ਖਟੋਲੀ = ਨਿੱਕੀ ਜਿਹੀ ਖਾਟ, ਹਿਰਦਾ-ਸੇਜ ॥੨॥੩॥੮੯॥