ਬਿਲਾਵਲੁ ਮਹਲਾ

Bilaaval, Fifth Mehl:

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਗੋਬਿੰਦ ਗੋਬਿੰਦ ਗੋਬਿੰਦ ਮਈ

Chanting the Name of the Lord of the Universe, Gobind, Gobind, Gobind, we become like Him.

ਹੇ ਭਾਈ! ਸਦਾ ਗੋਬਿੰਦ ਦਾ ਨਾਮ ਸਿਮਰ ਸਿਮਰ ਕੇ ਮਨੁੱਖ ਗੋਬਿੰਦ ਦਾ ਰੂਪ ਹੀ ਹੋ ਜਾਂਦਾ ਹੈ। ਗੋਬਿੰਦ ਮਈ = ਗੋਬਿੰਦ-ਮਯ, ਗੋਬਿੰਦ ਦਾ ਰੂਪ।

ਜਬ ਤੇ ਭੇਟੇ ਸਾਧ ਦਇਆਰਾ ਤਬ ਤੇ ਦੁਰਮਤਿ ਦੂਰਿ ਭਈ ॥੧॥ ਰਹਾਉ

Since I met the compassionate, Holy Saints, my evil-mindedness has been driven far away. ||1||Pause||

ਜਦੋਂ ਤੋਂ (ਕਿਸੇ ਮਨੁੱਖ ਨੂੰ) ਦਇਆ ਦਾ ਸੋਮਾ ਗੁਰੂ ਮਿਲ ਪੈਂਦਾ ਹੈ, ਤਦੋਂ ਤੋਂ (ਉਸ ਦੇ ਅੰਦਰੋਂ) ਖੋਟੀ ਮਤਿ ਦੂਰ ਹੋ ਜਾਂਦੀ ਹੈ ॥੧॥ ਰਹਾਉ ॥ ਜਬ ਤੇ = ਜਦੋਂ ਤੋਂ। ਭੇਟੇ = ਮਿਲੇ ਹਨ। ਸਾਧ = ਗੁਰੂ। ਦਇਆਰਾ = ਦਇਆਲ। ਦੁਰਮਤਿ = ਖੋਟੀ ਮਤਿ ॥੧॥ ਰਹਾਉ ॥

ਪੂਰਨ ਪੂਰਿ ਰਹਿਓ ਸੰਪੂਰਨ ਸੀਤਲ ਸਾਂਤਿ ਦਇਆਲ ਦਈ

The Perfect Lord is perfectly pervading everywhere. He is cool and calm, peaceful and compassionate.

(ਹੇ ਭਾਈ! ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਤਦੋਂ ਉਸ ਨੂੰ ਨਿਸ਼ਚਾ ਬਣ ਜਾਂਦਾ ਹੈ ਕਿ) ਦਇਆ ਅਤੇ ਸ਼ਾਂਤੀ ਦਾ ਪੁੰਜ ਸਾਰੇ ਗੁਣਾਂ ਨਾਲ ਭਰਪੂਰ ਪਿਆਰਾ ਪ੍ਰਭੂ ਹਰ ਥਾਂ ਵਿਆਪਕ ਹੈ। ਪੂਰਿ ਰਹਿਓ = ਵਿਆਪਕ ਹੈ, ਹਰ ਥਾਂ ਮੌਜੂਦ ਹੈ। ਸੀਤਲ = ਠੰਢ ਬਖ਼ਸ਼ਣ ਵਾਲਾ। ਦਈ = ਦਯੁ, ਪਿਆਰਾ।

ਕਾਮ ਕ੍ਰੋਧ ਤ੍ਰਿਸਨਾ ਅਹੰਕਾਰਾ ਤਨ ਤੇ ਹੋਏ ਸਗਲ ਖਈ ॥੧॥

Sexual desire, anger and egotistical desires have all been eliminated from my body. ||1||

(ਸਿਮਰਨ ਦੀ ਬਰਕਤਿ ਨਾਲ) ਉਸ ਦੇ ਸਰੀਰ ਵਿਚੋਂ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰ ਆਦਿਕ ਸਾਰੇ ਵਿਕਾਰ ਨਾਸ ਹੋ ਜਾਂਦੇ ਹਨ ॥੧॥ ਤਨ ਤੇ = ਸਰੀਰ ਤੋਂ। ਖਈ = ਨਾਸ ਹੋ ਗਏ ॥੧॥

ਸਤੁ ਸੰਤੋਖੁ ਦਇਆ ਧਰਮੁ ਸੁਚਿ ਸੰਤਨ ਤੇ ਇਹੁ ਮੰਤੁ ਲਈ

Truth, contentment, compassion, Dharmic faith and purity - I have received these from the Teachings of the Saints.

(ਹੇ ਭਾਈ! ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸੇਵਾ, ਸੰਤੋਖ, ਦਇਆ, ਧਰਮ, ਪਵਿੱਤ੍ਰ ਜੀਵਨ (ਆਪਣੇ ਅੰਦਰ ਪੈਦਾ ਕਰਨ ਦਾ) ਇਹ ਉਪਦੇਸ਼ ਸੰਤ ਜਨਾਂ ਪਾਸੋਂ ਗ੍ਰਹਿਣ ਕਰਦਾ ਹੈ। ਸਤੁ = ਦਾਨ, ਸੇਵਾ। ਸੁਚਿ = ਆਤਮਕ ਪਵਿਤ੍ਰਤਾ। ਸੰਤਨ ਤੇ = ਸੰਤ ਜਨਾਂ ਪਾਸੋਂ। ਮੰਤੁ = ਉਪਦੇਸ਼।

ਕਹੁ ਨਾਨਕ ਜਿਨਿ ਮਨਹੁ ਪਛਾਨਿਆ ਤਿਨ ਕਉ ਸਗਲੀ ਸੋਝ ਪਈ ॥੨॥੪॥੯੦॥

Says Nanak, one who realizes this in his mind, achieves total understanding. ||2||4||90||

ਨਾਨਕ ਆਖਦਾ ਹੈ- ਜਿਸ ਜਿਸ ਮਨੁੱਖ ਨੇ ਆਪਣੇ ਮਨ ਦੀ ਰਾਹੀਂ (ਗੁਰੂ ਨਾਲ) ਸਾਂਝ ਪਾਈ, ਉਹਨਾਂ ਨੂੰ (ਉੱਚੇ ਆਤਮਕ ਜੀਵਨ ਦੀ) ਸਾਰੀ ਸਮਝ ਆ ਗਈ ॥੨॥੪॥੯੦॥ ਜਿਨਿ = ਜਿਨਿ ਜਿਨਿ, ਜਿਸ ਜਿਸ ਨੇ। ਮਨਹੁ = ਮਨ ਦੀ ਰਾਹੀਂ। ਪਛਾਨਿਆ = ਸਾਂਝ ਪਾਈ। ਸਗਲੀ = ਸਾਰੀ ॥੨॥੪॥੯੦॥