ਸਵੈਯਾ

SWAYYA

ਸਵੈਯਾ:

ਕੈ ਕੈ ਕਟਾਛ ਨਚੈ ਤੇਊ ਭਾਮਿਨ ਗੀਤ ਸਬੈ ਮਿਲ ਕੈ ਸੁਰ ਗਾਵੈ

Throwing their side-glances, the beautiful young damsels began to dance and sing in melodious voices

ਅੱਖਾਂ ਦੇ ਸੰਕੇਤ ਕਰਦੀਆਂ ਉਹ ਇਸਤਰੀਆਂ (ਅਪੱਛਰਾਵਾਂ) ਨਚਦੀਆਂ ਹਨ ਅਤੇ ਸਾਰੇ ਦੇਵਤੇ ਮਿਲ ਕੇ ਗੀਤ ਗਾਉਂਦੇ ਹਨ।

ਬੀਨ ਪਖਾਵਜ ਤਾਲ ਬਜੈ ਡਫ ਭਾਤਿ ਅਨੇਕਨ ਭਾਉ ਦਿਖਾਵੈ

Playing on the lyres, drums and tabors etc.,

ਬੀਨ, ਪਖਾਵਜ, ਛੈਣੇ, ਡਫ (ਆਦਿਕ ਸਾਜ਼) ਵਜ ਰਹੇ ਹਨ ਅਤੇ (ਅਪੱਛਰਾਵਾਂ) ਅਨੇਕ ਤਰ੍ਹਾਂ ਦੇ ਹਾਵ-ਭਾਵ ਵਿਖਾਉਂਦੀਆਂ ਹਨ।

ਸਾਰੰਗ ਸੋਰਠਿ ਮਾਲਸਿਰੀ ਅਰੁ ਰਾਮਕਲੀ ਨਟ ਸੰਗ ਮਿਲਾਵੈ

They exhibited various kinds of gestures

ਸਾਰੰਗ, ਸੋਰਠ, ਮਾਲਸਿਰੀ, ਰਾਮਕਲੀ, ਨਟ ਆਦਿਕ ਰਾਗਾਂ ਨੂੰ ਵੀ ਨਾਲ ਮਿਲਾਉਂਦੀਆਂ ਹਨ।

ਭੋਗਨਿ ਮੋਹਿ ਕੀ ਬਾਤ ਕਿਤੀ ਸੁਨਿ ਕੈ ਮਨ ਜੋਗਨ ਕੇ ਦ੍ਰਵ ਜਾਵੈ ॥੧੫੪੪॥

They sang in the musical modes of Sarang, Sorath, Malvi, Ramkali, Nat etc., seeing all this, let us not talk of the enjoyers, even the Yogis got attracted.1544.

ਭੋਗੀਆਂ (ਵਿਲਾਸੀਆਂ) ਨੂੰ ਮੋਹਣ ਦੀ ਤਾਂ ਗੱਲ ਹੀ ਕੀ, (ਉਸ ਨਾਚ-ਗਾਣੇ ਨੂੰ) ਸੁਣ ਕੇ ਜੋਗੀਆਂ ਦੇ ਮਨ ਵੀ ਪੰਘਰ ਜਾਂਦੇ ਹਨ ॥੧੫੪੪॥

ਉਤ ਸੁੰਦਰ ਨਿਰਤ ਕਰੈ ਨਭ ਮੈ ਇਤ ਬੀਰ ਸਬੈ ਮਿਲਿ ਜੁਧ ਕਰੈ

On that side, in the sky, an elegant dance is going on

ਉਧਰ ਆਕਾਸ਼ ਵਿਚ ਸੁੰਦਰੀਆਂ ਨਾਚ ਕਰਦੀਆਂ ਹਨ ਅਤੇ ਇਧਰ ਸਾਰੇ ਸੂਰਵੀਰ ਮਿਲ ਕੇ ਯੁੱਧ ਕਰਦੇ ਹਨ।

ਬਰਛੀ ਕਰਵਾਰ ਕਟਾਰਨ ਸਿਉ ਜਬ ਹੀ ਮਨ ਮੈ ਅਤਿ ਕ੍ਰੁਧ ਭਰੈ

On this side, the warriors are engaged in war taking their lances, swords and daggers

ਬਰਛੀਆਂ, ਤਲਵਾਰਾਂ, ਕਟਾਰਾਂ ਆਦਿ ਨੂੰ (ਪਕੜ ਕੇ) ਜਦੋਂ ਸਾਰੇ ਮਨ ਵਿਚ ਕ੍ਰੋਧ ਨੂੰ ਭਰ ਲੈਂਦੇ ਹਨ,

ਕਬਿ ਸ︀ਯਾਮ ਅਯੋਧਨ ਮੈ ਰਦਨ ਛਦ ਪੀਸ ਕੈ ਆਨਿ ਪਰੈ ਡਰੈ

The poet says that these warriors have come to fight in the war-arena, fearlessly gnashing their teeth

ਕਵੀ ਸ਼ਿਆਮ (ਕਹਿੰਦੇ ਹਨ) ਯੁੱਧ-ਭੂਮੀ ਵਿਚ ਦੰਦਾਂ ਨਾਲ ਹੋਠਾਂ ਨੂੰ ਪੀਂਹਦੇ ਹੋਇਆਂ ਆ ਪੈਂਦੇ ਹਨ ਅਤੇ ਡਰਦੇ ਨਹੀਂ ਹਨ।

ਲਰਿ ਕੈ ਮਰਿ ਕੈ ਜੁ ਕਬੰਧ ਉਠੈ ਅਰਿ ਕੈ ਸੁ ਅਪਛਰ ਤਾਹਿ ਬਰੈ ॥੧੫੪੫॥

Those who die while fighting and the trunks that rise in the battlefield, the heavenly damsels are relating them.1545.

ਲੜ ਕੇ ਅਤੇ ਮਰ ਕੇ ਜੋ ਕਬੰਧ (ਧੜ) ਉਠ ਕੇ (ਫਿਰ) ਵੈਰੀ ਨਾਲ (ਯੁੱਧ ਕਰਦੇ ਹਨ) ਉਨ੍ਹਾਂ ਨੂੰ ਅਪੱਛਰਾਵਾਂ ਵਰ ਲੈਂਦੀਆਂ ਹਨ ॥੧੫੪੫॥