ਚੌਪਈ

Chaupaee

ਚੌਪਈ:

ਤਬ ਤਿਹ ਕਾਢਿ ਹਾਥ ਪੈ ਲਯੋ

ਤਦ (ਕੋਕਿਲਾ ਨੇ) ਉਸ ਤੋਤੇ ਨੂੰ ਕਢ ਕੇ ਹੱਥ ਉਤੇ ਧਰ ਲਿਆ।

ਦ੍ਰਿਸਟਿ ਚੁਕਾਇ ਸੂਆ ਉਡਿ ਗਯੋ

Then she took it (the parrot) out and sat it on her hand but, escaping her looks, it flew away,

ਨਜ਼ਰ ਬਚਾ ਕੇ ਤੋਤਾ (ਉਥੋਂ) ਉਡ ਗਿਆ।

ਜਾਇ ਰਿਸਾਲੂ ਸਾਥ ਜਤਾਯੋ

(ਉਸ ਨੇ) ਜਾ ਕੇ ਰਿਸਾਲੂ ਨੂੰ ਦਸਿਆ

ਖੇਲਤ ਕਹਾ ਚੋਰ ਗ੍ਰਿਹ ਆਯੋ ॥੫੧॥

And went to Rasaloo and told, ‘A thief had come to your house.’(51)

ਕਿ ਤੂੰ ਕਿਥੇ (ਸ਼ਿਕਾਰ) ਖੇਡ ਰਿਹਾ ਹੈਂ, (ਤੇਰੇ) ਘਰ ਚੋਰ ਆ ਗਿਆ ਹੈ ॥੫੧॥

ਯੌ ਸੁਨਿ ਬੈਨਿ ਰਿਸਾਲੂ ਧਾਯੋ

ਇਹ ਬੋਲ ਸੁਣ ਕੇ (ਰਾਜਾ) ਰਿਸਾਲੂ ਦੌੜ ਪਿਆ

ਤੁਰਤੁ ਧੌਲਹਰ ਕੇ ਤਟ ਆਯੋ

Learning this Rasaloo walked fast and reached the palace immediately.

ਅਤੇ ਤੁਰਤ ਮਹੱਲ ਦੇ ਨੇੜੇ ਆ ਗਿਆ।

ਭੇਦ ਕੋਕਿਲਾ ਜਬ ਲਖਿ ਪਾਯੋ

ਜਦੋਂ ਕੋਕਿਲਾ ਨੂੰ ਇਸ ਭੇਦ ਦਾ ਪਤਾ ਲਗਿਆ

ਸਫ ਕੇ ਬਿਖੈ ਲਪੇਟਿ ਦੁਰਾਯੋ ॥੫੨॥

When Kokila learnt this, she wrapped around (the other Raja) a mat and hid him away.(52)

(ਤਾਂ ਉਸ ਨੇ ਰਾਜਾ ਹੋਡੀ ਨੂੰ) ਚਟਾਈ ਵਿਚ ਲਪੇਟ ਕੇ ਛੁਪਾ ਦਿੱਤਾ ॥੫੨॥

ਕਹਿਯੋ ਬਕਤ੍ਰ ਫੀਕੌ ਕਿਯੋ ਭਯੋ

(ਰਾਜਾ ਰਿਸਾਲੂ ਨੇ ਕੋਕਿਲਾ ਨੂੰ) ਕਿਹਾ (ਤੇਰਾ) ਮੂੰਹ ਫਿੱਕਾ ਕਿਉਂ ਪੈ ਗਿਆ ਹੈ,

ਜਨੁ ਕਰਿ ਰਾਹੁ ਲੂਟਿ ਸਸਿ ਲਯੋ

‘Why is your face getting pale, as if god Rahu has squeezed light out of Moon?

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਹੂ ਨੇ ਚੰਦ੍ਰਮਾ ਨੂੰ ਲੁਟ (ਗ੍ਰਸ) ਲਿਆ ਹੋਵੇ।

ਅੰਬੁਯਨ ਕੀ ਅੰਬਿਆ ਕਿਨ ਹਰੀ

ਕਮਲ ਵਰਗੇ ਮੁਖੜੇ ('ਅੰਬੁਯਨ') ਦੀ ਚਮਕ ('ਅੰਬਿਆ') ਕਿਸ ਨੇ ਹਰ ਲਈ ਹੈ

ਢੀਲੀ ਸੇਜ ਕਹੋ ਕਿਹ ਕਰੀ ॥੫੩॥

‘Where has gone the pinkish sparkle of your eyes? Why is your bedding become slack?’(53)

ਅਤੇ (ਇਹ ਵੀ) ਦਸ ਕਿ ਸੇਜ ਨੂੰ ਢਿਲਾ ਕਿਸ ਕੀਤਾ ਹੈ ॥੫੩॥