ਚੌਪਈ ॥
Chaupaee
ਚੌਪਈ:
ਜਬ ਪਤਿਯਾ ਤਿਨ ਛੋਰਿ ਬਚਾਈ ॥
ਜਦ ਉਸ ਨੇ ਸਾਰੀ ਚਿੱਠੀ ਖੋਲ੍ਹ ਕੇ ਪੜ੍ਹਵਾਈ
ਮੀਤ ਨਾਮ ਸੁਨਿ ਕੰਠ ਲਗਾਈ ॥
When she listened to the letter and hearing the lover’s name she embraced it.
ਤਾਂ ਮਿਤਰ ਦਾ ਨਾਂ ਸੁਣ ਕੇ ਗਲ ਨਾਲ ਲਾ ਲਈ।
ਯਹੈ ਯਾਰਿ ਲਿਖਿ ਤਾਹਿ ਪਠਾਯੋ ॥
ਯਾਰ ਨੇ ਉਸ ਨੂੰ ਇਹ ਲਿਖ ਭੇਜਿਆ
ਤੁਮ ਬਿਨੁ ਅਧਿਕ ਕਸਟ ਹਮ ਪਾਯੋ ॥੭॥
The lover had expressed that, without her he was in great distress.(7)
ਕਿ ਤੇਰੇ ਬਿਨਾ ਮੈਂ ਬਹੁਤ ਦੁਖ ਪਾਇਆ ਹੈ ॥੭॥
ਪਤਿਯਾ ਮੈ ਲਖਿ ਯਹੈ ਪਠਾਯੋ ॥
ਚਿੱਠੀ ਵਿਚ ਇਹ ਵੀ ਲਿਖ ਭੇਜਿਆ
ਤੁਮ ਬਿਨ ਹਮ ਸਭ ਕਿਛੁ ਬਿਸਰਾਯੋ ॥
It was mentioned in the letter, ‘I am lost without you,
ਕਿ ਤੇਰੇ ਬਿਨਾ ਮੈਂ ਸਭ ਕੁਝ ਭੁਲਾ ਦਿੱਤਾ ਹੈ।
ਹਮਰੀ ਸੁਧਿ ਆਪਨ ਤੁਮ ਲੀਜਹੁ ॥
ਮੇਰੀ ਸੁਰਤ ਤੂੰ ਆਪ ਲੈ
ਕਛੁ ਧਨੁ ਕਾਢਿ ਪਠੈ ਮੁਹਿ ਦੀਜਹੁ ॥੮॥
‘Now you must take care of me and send me some money to enable me to live.’(8)
ਅਤੇ ਕੁਝ ਧਨ ਕਢ ਕੇ ਮੈਨੂੰ ਭੇਜ ॥੮॥