ਦੋਹਰਾ

Dohira

ਦੋਹਰਾ:

ਤਬ ਲਗ ਰਾਜਾ ਤੁਰਤ ਹੀ ਧਾਮ ਗਯੋ ਤਿਹ ਆਇ

Then suddenly Raja came to that place.

ਤਦ ਤਕ ਰਾਜਾ ਜਲਦੀ ਹੀ ਉਸ ਦੇ ਘਰ ਆ ਗਿਆ।

ਚਾਰਿ ਮਮਟਿ ਯਹਿ ਤਹ ਦਯੋ ਸੋਕ ਹ੍ਰਿਦੈ ਉਪਜਾਇ ॥੧੨॥

With afflicted heart, she pushed him up the tower.(12)

ਮਨ ਵਿਚ ਦੁਖੀ ਹੋ ਕੇ (ਰਾਣੀ ਨੇ) ਉਸ ਨੂੰ ਮੰਮਟੀ ਉਤੇ ਚੜ੍ਹਾ ਦਿੱਤਾ ॥੧੨॥

ਦੋ ਸੈ ਗਜ ਦੋ ਬੈਰਕੈ ਲੀਨੀ ਸਾਹੁ ਮੰਗਾਇ

The Shah, then, collected two bamboo sticks of two hundred yards each

ਸ਼ਾਹ ਨੇ ਦੋ ਸੌ ਗਜ਼ ਦੇ (ਬਾਂਸ ਦੇ) ਦੋ ਝੰਡੇ ਮੰਗਾ ਲਏ।

ਬਡੀ ਧੁਜਨ ਸੌ ਬਾਧਿ ਕੈ ਬਾਧੀ ਭੁਜਨ ਬਨਾਇ ॥੧੩॥

And through very large buntings, he tied up his arms with them.(l3)

(ਉਨ੍ਹਾਂ) ਨਾਲ ਵੱਡੀਆਂ ਧੁਜਾਵਾਂ ਬੰਨ੍ਹ ਕੇ ਫਿਰ (ਆਪਣੀਆਂ) ਭੁਜਾਵਾਂ ਨੂੰ ਬੰਨ੍ਹ ਲਿਆ ॥੧੩॥

ਰੂੰਈ ਮਨਿ ਕੁ ਮੰਗਾਇ ਕੈ ਅੰਗ ਲਈ ਲਪਟਾਇ

He asked for one quintal of cotton and woofs and wrapped them around him.

ਮਣ ਕੁ ਰੂੰ ਮੰਗਵਾ ਕੇ (ਉਸ ਨੂੰ) ਸ਼ਰੀਰ ਉਤੇ ਲਪੇਟ ਲਿਆ

ਬਾਧਿ ਘੋਘਰੋ ਪਵਨ ਲਖਿ ਕੂਦਤ ਭਯੋ ਰਿਸਾਇ ॥੧੪॥

When there came the fast wind, he pushed himself (over the rivulet)(I4)

ਅਤੇ ਘੋਘਰੇ (ਹਵਾ ਨਾਲ ਭਰਿਆ ਹੋਇਆ ਚੰਮ ਦਾ ਥੈਲਾ) ਬੰਨ੍ਹ ਕੇ ਅਤੇ ਹਵਾ ਦਾ ਰੁਖ ਵੇਖ ਕੇ ਗੁੱਸੇ ਨਾਲ ਕੁਦ ਪਿਆ ॥੧੪॥