ਚੌਪਈ ॥
Chaupaee
ਚੌਪਈ:
ਜ︀ਯੋਂ ਜ︀ਯੋਂ ਪਵਨ ਝਲਾਤੋ ਆਵੈ ॥
ਜਿਉਂ ਜਿਉਂ ਹਵਾ ਦਾ ਝੌਂਕਾ ਆਉਂਦਾ,
ਧੀਮੈ ਧੀਮੈ ਤਰਕਹ ਜਾਵੈ ॥
As the wind blew, he had, very slowly, slipped away.
(ਉਹ) ਹੌਲੀ ਹੌਲੀ (ਹੇਠਾਂ ਵਲ) ਖਿਸਕਦਾ ਜਾਂਦਾ।
ਦੁਹੂੰ ਬੈਰਕਨ ਸਾਹੁ ਉਡਾਰਿਯੋ ॥
ਦੋਹਾਂ ਝੰਡਿਆਂ ਨੇ ਸ਼ਾਹ ਨੂੰ ਉਡਾਇਆ
ਗਹਿਰੀ ਨਦੀ ਬਿਖੈ ਲੈ ਡਾਰਿਯੋ ॥੧੫॥
With the help of two bamboos, he was blown to the deep rivulet.(15)
ਅਤੇ ਡੂੰਘੀ ਨਦੀ ਵਿਚ ਲਿਆ ਸੁਟਿਆ ॥੧੫॥
ਘੋਘਰਨ ਜੋਰ ਨਦੀ ਨਰ ਤਰਿਯੋ ॥
(ਉਹ) ਵਿਅਕਤੀ ਘੋਘਰਿਆਂ (ਤੂੰਬਿਆਂ) ਦੇ ਜ਼ੋਰ ਨਾਲ ਨਦੀ ਤਰ ਗਿਆ
ਧੁਜਨ ਹੇਤ ਤਹ ਹੁਤੋ ਉਬਰਿਯੋ ॥
With the help of woofs he swam over and using the bamboos, he crossed over.
ਅਤੇ ਝੰਡਿਆਂ (ਬਾਂਸਾਂ) ਦੇ ਸਹਾਰੇ ਉਥੋਂ ਬਚ ਗਿਆ।
ਰੂੰਈ ਤੇ ਕਛੁ ਚੋਟ ਨ ਲਾਗੀ ॥
ਰੂੰ (ਨਾਲ ਲਿਪਟੇ ਹੋਣ ਕਾਰਨ) ਕੋਈ ਸਟ ਨਾ ਲਗੀ।
ਪ੍ਰਾਨ ਬਚਾਇ ਗਯੋ ਬਡਭਾਗੀ ॥੧੬॥
In view of cotton around him he was not hurt and he was able to save his life.(16)
(ਇਸ ਤਰ੍ਹਾਂ ਉਹ) ਵਡਭਾਗੀ ਪ੍ਰਾਣ ਬਚਾ ਕੇ ਚਲਾ ਗਿਆ ॥੧੬॥