ਅਨੂਪ ਨਿਰਾਜ ਛੰਦ

ANOOP NIRAAJ STANZA

ਅਨੂਪ ਨਿਰਾਜ ਛੰਦ:

ਅਨੂਪ ਰੂਪ ਦਿਖ ਕੈ ਸੁ ਕ੍ਰਧੁ ਜੋਧਣੰ ਬਰੰ

(ਜਿਨ੍ਹਾਂ ਦੇ) ਰੂਪ ਬਹੁਤ ਸੁੰਦਰ ਦਿਖਦੇ ਹਨ, ਉਹ ਬਲਵਾਨ (ਜਵਾਨ) ਕ੍ਰੋਧਵਾਨ ਹੋ ਕੇ

ਸਨਧ ਬਧ ਉਦਿਤੰ ਸੁ ਕੋਪ ਓਪ ਦੇ ਨਰੰ

Seeing the unique beauty, the warriors are getting infuriated and wearing their weapons are reaching in the war-arena

ਹਥਿਆਰ ਸਜਾ ਕੇ, ਕ੍ਰੋਧ ਨੂੰ ਪ੍ਰਗਟ ਕਰਦੇ ਹਨ।

ਚਹੰਤ ਜੈਤ ਪਤ੍ਰਣੰ ਕਰੰਤ ਘਾਵ ਦੁਧਰੰ

(ਉਹ) ਵਿਜੈ ਪੱਤਰ ਚਾਹੁੰਦੇ ਹਨ ਅਤੇ ਡੂੰਘੇ ਘਾਉ ਕਰਦੇ ਹਨ।

ਤੁਟੰਤ ਅਸਤ੍ਰ ਸਸਤ੍ਰਣੋ ਲਸੰਤ ਉਜਲੋ ਫਲੰ ॥੨੧੪॥

The warriors are inflicting wounds from both the sides and are hoping to get the declaration of victory, with the breakage of weapons, their bright tips are being seen.214.

ਅਸਤ੍ਰ ਅਤੇ ਸ਼ਸਤ੍ਰ ਟੁੱਟ ਰਹੇ ਹਨ ਅਤੇ (ਤੀਰਾਂ ਦੇ) ਸਫ਼ੈਦ ਫਲ ਲਿਸ਼ਕ ਰਹੇ ਹਨ ॥੨੧੪॥

ਉਠੰਤ ਭਉਰ ਭੂਰਣੋ ਕਢੰਤ ਭੈਕਰੀ ਸੁਰੰ

ਭੂਤ, ਪ੍ਰੇਤ (ਆਦਿ ਡਰਾਉਣੀਆਂ ਸ਼ਕਲਾਂ ਵਾਲੇ ਜੀਵ) ਉਠਦੇ ਹਨ ਅਤੇ ਭੈਦਾਇਕ ਆਵਾਜ਼ਾਂ ਕਢਦੇ ਹਨ।

ਭਜੰਤ ਭੀਰ ਭੈਕਰੰ ਬਜੰਤ ਬੀਰ ਸੁਪ੍ਰਭੰ

The warriors rotating while roaming, are raising dreadful sounds, seeing the glory of the warriors, the cowards are running away

ਡਰਪੋਕ ਲੋਗ ਡਰ ਕੇ ਭਜ ਰਹੇ ਹਨ ਅਤੇ ਪ੍ਰਭਾਵਸ਼ਾਲੀ ਸੂਰਮੇ ਗਰਜ ਰਹੇ ਹਨ।

ਤੁਟੰਤ ਤਾਲ ਤਥਿਯੰ ਨਚੰਤ ਈਸ੍ਰਣੋ ਰਣੰ

ਤਤਥਈ ਕਰ ਕੇ ਤਾਲ ਟੁੱਟਦੇ ਹਨ ਅਤੇ ਰਣ-ਭੂਮੀ ਵਿਚ ਸ਼ਿਵ ਨਚ ਰਿਹਾ ਹੈ।

ਖਹੰਤ ਖਤ੍ਰਿਣੋ ਖਗੰ ਨਿਨਦਿ ਗਦਿ ਘੁੰਘਰੰ ॥੨੧੫॥

Shiva is engaged in Tandava dance and the daggers are colliding with one another producing various types of sounds.215.

ਛਤ੍ਰੀਆਂ ਦੀਆਂ ਤਲਵਾਰਾਂ ਖੜਕ ਰਹੀਆਂ ਹਨ ਅਤੇ ਗਦਾਵਾਂ ਨਾਲ ਬੰਨ੍ਹੇ ਘੁੰਘਰੂਆਂ ਦੇ (ਇਕ-ਸੁਰ) ਧੁਨੀ ਨਿਕਲ ਰਹੀ ਹੈ ॥੨੧੫॥

ਭਜੰਤ ਆਸੁਰੀ ਸੁਤੰ ਉਠੰਤ ਭੈਕਰੀ ਧੁਣੰ

ਭਿਆਨਕ ਧੁਨ ਦੇ ਉਠਣ ਨਾਲ ਦੈਂਤਾਂ ਦੇ ਪੁੱਤਰ ਭਜ ਰਹੇ ਹਨ।

ਚਲੰਤ ਤੀਛਣੋ ਸਰੰ ਸਿਲੇਣ ਉਜਲੀ ਕ੍ਰਿਤੰ

The sons of the demons, getting, frightened are running away and the sharp arrows are being discharged on them

ਤਿਖੇ ਤੀਰ ਚਲ ਰਹੇ ਹਨ ਅਤੇ ਉਨ੍ਹਾਂ ਦੇ ਚਿੱਟੇ ਕੀਤੇ ਹੋਏ ਫਲ ਚਮਕਦੇ ਹਨ।

ਨਚੰਤ ਰੰਗਿ ਜੋਗਣੰ ਚਚਕਿ ਚਉਦਣੋ ਦਿਸੰ

ਰਣ-ਭੂਮੀ ਵਿਚ ਜੋਗਣਾਂ ਨਚ ਰਹੀਆਂ ਹਨ ਅਤੇ ਚੌਦਾਂ ਦਿਸ਼ਾਵਾਂ ਵਿਚ ਚਮਕਾਰਾ ਪੈ ਰਿਹਾ ਹੈ।

ਕਪੰਤ ਕੁੰਦਨੋ ਗਿਰੰ ਤ੍ਰਸੰਤ ਸਰਬਤੋ ਦਿਸੰ ॥੨੧੬॥

The Yoginis are dancing in the fourteen directions and the Sumeru mountain are trembling.216.

ਸਾਰੀਆਂ ਦਿਸ਼ਾਵਾਂ ਡਰ ਰਹੀਆਂ ਹਨ ਅਤੇ ਸੁਮੇਰ ਪਰਬਤ ('ਕੁੰਦਨੋ ਗਿਰੰ') ਕੰਬ ਰਿਹਾ ਹੈ ॥੨੧੬॥

ਨਚੰਤ ਬੀਰ ਬਾਵਰੰ ਖਹੰਤ ਬਾਹਣੀ ਧੁਜੰ

ਬਵੰਜਾ ਬੀਰ ਨਚ ਰਹੇ ਹਨ ਅਤੇ ਸੈਨਾ ਦੀਆਂ ਧੁਜਾਵਾਂ (ਝੰਡੇ) ਆਪਸ ਵਿਚ ਖਹਿ ਰਹੀਆਂ ਹਨ।

ਬਰੰਤ ਅਛ੍ਰਣੋ ਭਟੰ ਪ੍ਰਬੀਨ ਚੀਨ ਸੁਪ੍ਰਭੰ

All the warriors of Shiva are dancing and the heavenly damsels, after recognizing the fierce fighters are wedding them

ਪ੍ਰਤਾਪੀ ਅਤੇ ਪ੍ਰਬੀਨ ਯੋਧਿਆਂ ਨੂੰ ਅਪੱਛਰਾਵਾਂ ਚੁਣ ਚੁਣ ਕੇ ਵਰ ਰਹੀਆਂ ਹਨ।

ਬਕੰਤ ਡਉਰ ਡਾਮਰੀ ਅਨੰਤ ਤੰਤ੍ਰਣੋ ਰਿਸੰ

ਡਾਇਣਾਂ ਅਤੇ ਚੁੜੇਲਾਂ ਕ੍ਰੋਧਵਾਨ ਹੋ ਕੇ ਅਨੰਤ ਤੰਤ੍ਰ ਮੰਤ੍ਰ ਬੋਲ ਰਹੀਆਂ ਹਨ।

ਹਸੰਤ ਜਛ ਗੰਧ੍ਰਬੰ ਪਿਸਾਚ ਭੂਤ ਪ੍ਰੇਤਨੰ ॥੨੧੭॥

The witches in their fury are shouting and the yaskshas, gandharvas, imps, ghosts, fiends etc. are laughing.217.

ਯਕਸ਼, ਗੰਧਰਬ, ਪਿਸ਼ਾਚ, ਭੂਤ ਅਤੇ ਪ੍ਰੇਤ ਹਸ ਰਹੇ ਹਨ ॥੨੧੭॥

ਭਰੰਤ ਚੁਚ ਚਾਵਡੀ ਭਛੰਤ ਫਿਕ੍ਰਣੀ ਤਨੰ

ਗਿਰਝਾਂ (ਮਾਸ ਨਾਲ ਆਪਣੀਆਂ) ਚੁੰਜਾਂ ਭਰ ਰਹੀਆਂ ਹਨ ਅਤੇ ਗਿਦੜੀਆਂ ਲਾਸ਼ਾਂ ('ਤਨੰ') ਨੂੰ ਖਾਂਦੀਆਂ ਹਨ।

ਡਕੰਤ ਡਾਕਣੀ ਡੁਲੰ ਭਰੰਤ ਪਤ੍ਰ ਸ੍ਰੋਣਤੰ

The vultures flying and revolving, are devouring flesh and the vampires are drinking blood, filling it in their bowls

ਡਾਕਣੀ (ਰਜ ਕੇ) ਡਕਾਰ ਮਾਰਦੀਆਂ ਹੋਈਆਂ ਝੂਮ ਰਹੀਆਂ ਹਨ ਅਤੇ ਲਹੂ ਨਾਲ ਖੱਪਰ ਭਰ ਰਹੀਆਂ ਹਨ।

ਪਿਪੰਤ ਯਾਸਵੰ ਸੁਭੰ ਹਸੰਤ ਮਾਰਜਨੀ ਮ੍ਰਿੜੰ

ਮਹਾਕਾਲ ('ਮ੍ਰਿੜੰ') ਅਤੇ ਕਾਲਿਕਾ ('ਮਾਰਜਨੀ') ਹੱਸ ਹੱਸ ਕੇ (ਖੱਪਰਾਂ ਵਿਚਲੇ ਲਹੂ ਨੂੰ) ਸ਼ੁਭ ਮਦਿਰਾ ਸਮਝ ਕੇ ਪੀ ਰਹੀ ਹੈ।

ਅਟੁਟ ਹਾਸਣੋ ਹਸੰ ਖਿਮੰਤ ਉਜਲੋ ਅਸੰ ॥੨੧੮॥

The female ghosts and fiends are laughing while drinking blood and the luster of the swords is being seen and the continued laughter is being heard in the battlefield.218.

(ਯੁੱਧ-ਭੂਮੀ ਵਿਚ) ਖਿੜ ਖਿੜਾ ਕੇ ਨਿਰੰਤਰ ਹਸਿਆ ਜਾ ਰਿਹਾ ਹੈ ਅਤੇ ਸਫ਼ੈਦ ਤਲਵਾਰਾਂ ਲਿਸ਼ਕ ਰਹੀਆਂ ਹਨ ॥੨੧੮॥