ਚੌਪਈ ॥
Chaupaee
ਚੌਪਈ:
ਹਮ ਤੁਮ ਮਿਲਿ ਖੋਜਨ ਤਹ ਜੈਯੈ ॥
ਮੈਂ ਅਤੇ ਤੁਸੀਂ ਉਸ ਨੂੰ ਖੋਜਣ ਜਾਂਦੇ ਹਾਂ
ਜੋ ਨ੍ਰਿਪ ਕਹਿਯੋ ਸੁ ਕਾਜ ਕਮੈਯੈ ॥
‘You and me will go out and search the way Raja had willed.
ਅਤੇ ਜੋ ਰਾਜੇ ਨੇ ਕਿਹਾ ਸੀ, ਉਸੇ ਅਨੁਸਾਰ ਕਾਰਵਾਈ ਕਰਦੇ ਹਾਂ।
ਤਬ ਹੋ ਜਿਯਤ ਜਗਤ ਮੈ ਰਹਿਹੋ ॥
ਮੈਂ ਤਦ ਹੀ ਜਗਤ ਵਿਚ ਜੀਉਂਦੀ ਰਹਿ ਸਕਾਂਗੀ,
ਐਸੇ ਰੂਪ ਭੂਪ ਜਬ ਲਹਿਹੋ ॥੧੫॥
‘I can only live in this world if I again possess the Raja again.’(15)
ਜਦ ਇਸ ਰੂਪ ਵਾਲਾ ਰਾਜਾ ਪ੍ਰਾਪਤ ਕਰ ਲਵਾਂਗੀ ॥੧੫॥
ਰਾਨੀ ਕੋ ਲੈ ਮੰਤ੍ਰੀ ਧਾਯੋ ॥
ਰਾਣੀ ਨੂੰ ਲੈ ਕੇ ਮੰਤ੍ਰੀ (ਉਥੇ) ਗਿਆ
ਤਵਨ ਪੁਰਖ ਕਰਿ ਨ੍ਰਿਪ ਠਹਰਾਯੋ ॥
Along with Rani, the Minister went out and established that man as Raja.
ਅਤੇ ਉਸ ਪੁਰਸ਼ ਨੂੰ ਰਾਜਾ ਬਣਾ ਦਿੱਤਾ।
ਸਕਲ ਦੇਸ ਕੋ ਰਾਜਾ ਕੀਨੋ ॥
ਉਸ ਨੂੰ ਸਾਰੇ ਦੇਸ ਦਾ ਰਾਜਾ ਬਣਾ ਦਿੱਤਾ
ਰਾਜ ਸਾਜ ਸਭ ਤਾ ਕੋ ਦੀਨੋ ॥੧੬॥
He was en throned as the Raja of all the land and all the power was handed over to him.(16)
ਅਤੇ ਸਾਰਾ ਰਾਜ-ਸਾਜ ਉਸ ਨੂੰ ਦੇ ਦਿੱਤਾ ॥੧੬॥