ਚੌਪਈ ॥
Chaupaee
ਚੌਪਈ:
ਤਿਨ ਬਹੁ ਬੈਠਿ ਤਪਸ︀ਯਾ ਕਿਯੋ ॥
ਉਸ (ਦੈਂਤ) ਨੇ ਬੈਠ ਕੇ ਬਹੁਤ ਤਪਸਿਆ ਕੀਤੀ
ਯੌ ਬਰਦਾਨ ਰੁਦ੍ਰ ਤੇ ਲਿਯੋ ॥
He meditated for a long time and attained a boon from Shiva.
ਅਤੇ ਰੁਦ੍ਰ ਤੋਂ ਇਹ ਵਰ ਪ੍ਰਾਪਤ ਕੀਤਾ।
ਜਾ ਕੇ ਸਿਰ ਪਰ ਹਾਥ ਲਗਾਵੈ ॥
(ਉਹ) ਜਿਸ ਦੇ ਸਿਰ ਉਤੇ ਹੱਥ ਲਗਾਵੇਗਾ,
ਜਰਿ ਬਰਿ ਭਸਮ ਸੁ ਨਰ ਹੋ ਜਾਵੈ ॥੨॥
Any body, on whose head he placed his hand, he would be reduced to ashes.(2)
ਉਹ ਬੰਦਾ ਸੜ ਬਲ ਕੇ ਭਸਮ ਹੋ ਜਾਵੇਗਾ ॥੨॥
ਤਿਨ ਗੌਰੀ ਕੋ ਰੂਪ ਨਿਹਾਰਿਯੋ ॥
ਉਸ ਨੇ ਗੌਰੀ (ਸ਼ਿਵ ਪਤਨੀ) ਦਾ ਰੂਪ ਵੇਖਿਆ
ਯਹੈ ਆਪਨੇ ਹ੍ਰਿਦੈ ਬਿਚਾਰਿਯੋ ॥
When he saw Paarbati (wife of Shiva), he thought to himself,
ਅਤੇ ਆਪਣੇ ਹਿਰਦੇ ਵਿਚ ਇਹ ਸੋਚਿਆ।
ਸਿਵ ਕੇ ਸੀਸ ਹਾਥ ਮੈ ਧਰਿਹੋ ॥
ਮੈਂ ਸ਼ਿਵ ਦੇ ਸਿਰ ਉਤੇ ਹੱਥ ਰਖਾਂਗਾ
ਛਿਨ ਮੈ ਯਾਹਿ ਭਸਮ ਕਰਿ ਡਰਿਹੋ ॥੩॥
‘I will put my hand on the head of Shiva and perish him in the twinkling of eye.’(3)
ਅਤੇ ਛਿਣ ਵਿਚ ਉਸ ਨੂੰ ਭਸਮ ਕਰ ਦਿਆਂਗਾ ॥੩॥
ਚਿਤ ਮੈ ਇਹੈ ਚਿੰਤ ਕਰਿ ਧਾਯੋ ॥
ਚਿਤ ਵਿਚ ਇਹੀ ਵਿਚਾਰ ਕੇ ਤੁਰਿਆ
ਮਹਾ ਰੁਦ੍ਰ ਕੇ ਬਧ ਹਿਤ ਆਯੋ ॥
With this in mind he came to kill Shiva.
ਅਤੇ ਮਹਾ ਰੁਦ੍ਰ ਦਾ ਬਧ ਕਰਨ ਲਈ ਆਇਆ।
ਮਹਾ ਰੁਦ੍ਰ ਜਬ ਨੈਨ ਨਿਹਾਰਿਯੋ ॥
ਜਦ ਮਹਾ ਰੁਦ੍ਰ ਨੇ ਨੈਣਾਂ ਨਾਲ ਵੇਖਿਆ
ਨਿਜੁ ਤ੍ਰਿਯ ਕੋ ਲੈ ਸੰਗ ਸਿਧਾਰਿਯੋ ॥੪॥
When Shiva saw him, he, along with his wife, ran away.(4)
ਤਾਂ ਆਪਣੀ ਇਸਤਰੀ ਨੂੰ ਨਾਲ ਲੈ ਕੇ ਭਜ ਪਿਆ ॥੪॥
ਰੁਦ੍ਰ ਭਜਤ ਦਾਨੋ ਹੂੰ ਧਾਯੋ ॥
ਰੁਦ੍ਰ ਨੂੰ ਭਜਦਿਆਂ ਵੇਖ ਕੇ ਦੈਂਤ ਵੀ (ਪਿਛੇ) ਭਜ ਪਿਆ
ਦਛਿਨ ਪੂਰਬ ਸਿਵਹਿ ਭ੍ਰਮਾਯੋ ॥
Seeing Shiva running away, the devils gave him a chase.
ਅਤੇ ਦੱਖਣ ਤੇ ਪੂਰਬ ਵਲ ਸ਼ਿਵ ਨੂੰ ਭਜਾਇਆ।
ਪੁਨਿ ਪਛਿਮ ਕੋ ਹਰ ਜੂ ਧਯੋ ॥
ਫਿਰ ਪੱਛਮ ਵਲ ਸ਼ਿਵ ਜੀ ਗਿਆ।
ਪਾਛੇ ਲਗਿਯੋ ਤਾਹਿ ਸੋ ਗਯੋ ॥੫॥
Shiva headed towards east and the devil followed too.(5)
(ਦੈਂਤ ਵੀ) ਉਸ ਦੇ ਪਿਛੇ ਪਿਛੇ ਗਿਆ ॥੫॥