ਚੌਪਈ ॥

Chaupaee

ਚੌਪਈ:

ਜਬ ਉਤਰ ਕੋ ਰੁਦ੍ਰ ਸਿਧਾਯੋ ॥

ਜਦ ਰੁਦ੍ਰ ਉੱਤਰ ਦਿਸ਼ਾ ਵਲ ਗਿਆ।

ਭਸਮਾਗਦ ਪਾਛੇ ਤਿਹ ਧਾਯੋ ॥

When Shiva headed for North, Bhasmangad followed too, thinking,

ਭਸਮਾਂਗਦ ਉਸ ਦੇ ਪਿਛੇ ਭਜਿਆ।

ਯਾ ਕੋ ਭਸਮ ਅਬੈ ਕਰਿ ਦੈਹੋ ॥

(ਉਹ ਕਹਿਣ ਲਗਾ) ਮੈਂ ਇਸ ਨੂੰ ਹੁਣੇ ਭਸਮ ਕਰ ਦੇਵਾਂਗਾ

ਛੀਨਿ ਪਾਰਬਤੀ ਕੋ ਤ੍ਰਿਯ ਕੈਹੋ ॥੭॥

‘I will reduce him to ashes and take Paarbati away.’(7)

(ਅਤੇ ਫਿਰ) ਪਾਰਬਤੀ ਨੂੰ ਖੋਹ ਕੇ (ਆਪਣੀ) ਇਸਤਰੀ ਬਣਾਵਾਂਗਾ ॥੭॥