ਦੋਹਰਾ

Dohira

ਦੋਹਰਾ:

ਸੁਕ੍ਰਾਚਾਰਜ ਯੌ ਕਹਿਯੋ ਕੀਜੈ ਯਹੈ ਬਿਚਾਰ

Shukracharj suggested, ‘Now we should contemplate,

ਸ਼ੁਕ੍ਰਾਚਾਰਯ ਨੇ ਇਸ ਤਰ੍ਹਾਂ ਕਿਹਾ ਕਿ ਸਾਰੇ ਇਹ ਵਿਚਾਰ ਕਰੋ।

ਰਾਜ ਜੁਜਾਤਹਿ ਦੀਜਿਯੈ ਯਹੈ ਮੰਤ੍ਰ ਕੋ ਸਾਰ ॥੫॥

‘And handover the dominion to Jujati.’(5)

ਸਾਰੀ ਸਲਹ ਦਾ ਇਹ ਸਾਰ ਹੋਇਆ ਕਿ (ਇੰਦਰ ਦਾ) ਰਾਜ ਜੁਜਾਤੀ (ਯਯਾਤੀ) ਨੂੰ ਦੇ ਦਿੱਤਾ ਜਾਵੇ ॥੫॥