ਚੌਪਈ

Chaupaee

ਚੌਪਈ:

ਤ੍ਰਿਦਸ ਇਕਤ੍ਰ ਸਕਲ ਹ੍ਵੈ ਗਏ

ਸਾਰੇ ਦੇਵਤੇ ('ਤ੍ਰਿਦਸ') ਇਕੱਠੇ ਹੋ ਗਏ

ਇੰਦ੍ਰਤੁ ਦੇਤ ਜੁਜਤਹਿ ਭਏ

Then all the gods got together and handed over Indra’s sovereignty to Jujati.

ਅਤੇ ਇੰਦਰ ਦੀ ਪਦਵੀ ('ਇੰਦ੍ਰਤੁ' ਇੰਦ੍ਰਤ੍ਵ) ਜੁਜਾਤੀ ਨੂੰ ਦੇ ਦਿੱਤੀ।

ਜਬ ਤਿਨ ਰਾਜ ਇੰਦ੍ਰ ਮੋ ਪਾਯੋ

ਜਦ ਉਸ ਨੇ ਇੰਦਰ ਦਾ ਰਾਜ ਪ੍ਰਾਪਤ ਕਰ ਲਿਆ

ਰੂਪ ਨਿਹਾਰ ਸਚੀ ਲਲਚਾਯੋ ॥੬॥

After getting the rule of Indra, when he noticed the beauty of Sachee (Indra’s consort), he was enticed.(6)

ਤਾਂ (ਉਹ) ਸਚੀ ਦਾ ਰੂਪ ਵੇਖ ਕੇ ਲਲਚਾਇਆ ॥੬॥

ਕਹਿਯੋ ਤਾਹਿ ਸੁਨਿ ਸਚੀ ਪਿਆਰੀ

(ਜੁਜਾਤੀ ਨੇ) ਉਸ ਨੂੰ ਕਿਹਾ, ਹੇ ਪਿਆਰੀ ਸਚੀ! ਸੁਣ,

ਅਬ ਹੋਵਹੁ ਤੁਮ ਤ੍ਰਿਯਾ ਹਮਾਰੀ

Be said, ‘Listen, my dear Sachee, now you, rather, become my consort.

ਹੁਣ ਤੂੰ ਮੇਰੀ ਇਸਤਰੀ ਬਣ ਜਾ।

ਖੋਜਤ ਇੰਦ੍ਰ ਹਾਥ ਨਹਿ ਐਹੈ

ਖੋਜਣ ਨਾਲ ਵੀ (ਹੁਣ) ਇੰਦਰ ਹੱਥ ਨਹੀਂ ਆਉਣਾ

ਤਾ ਕਹ ਖੋਜਿ ਕਹੂੰ ਕਾ ਕੈਹੈ ॥੭॥

‘By searching he will not be found, then why waste the time.’(7)

ਅਤੇ ਉਸ ਨੂੰ ਲਭ ਕੇ ਕਿਸੇ ਕੀ ਕਰਨਾ ਹੈ ॥੭॥

ਰੋਇ ਸਚੀ ਯੌ ਬਚਨ ਉਚਾਰੋ

ਸਚੀ ਨੇ ਰੋ ਕੇ ਇਸ ਤਰ੍ਹਾਂ ਕਿਹਾ

ਗਯੋ ਏਸ ਪਰਦੇਸ ਹਮਾਰੋ

Crying, Sachee said, ‘My master is gone abroad.

ਕਿ ਮੇਰਾ ਸੁਆਮੀ ਪਰਦੇਸ ਗਿਆ ਹੋਇਆ ਹੈ।

ਜੇ ਹਮਰੇ ਸਤ ਕੌ ਤੂੰ ਟਰਿ ਹੈਂ

ਜੇ ਤੁਸੀਂ ਮੇਰੇ ਸੱਤ ਨੂੰ ਭੰਗ ਕਰੋਗੇ

ਮਹਾ ਨਰਕ ਕੇ ਭੀਤਰ ਪਰਿ ਹੈਂ ॥੮॥

‘If you infringe my truthfulness, it will tantamount to a great sin.’(8)

ਤਾਂ ਮਹਾ ਨਰਕ ਵਿਚ ਪਵੋਗੇ ॥੮॥

ਯਹ ਪਾਪੀ ਤਜਿ ਹੈ ਮੁਹਿ ਨਾਹੀ

(ਉਸ ਨੇ ਸੋਚਿਆ ਕਿ) ਮੇਰੇ ਮਨ ਵਿਚ

ਬਹੁ ਚਿੰਤਾ ਹਮਰੋ ਮਨ ਮਾਹੀ

(She thought) ‘It is very distressful that this sinner will not let me alone now.

ਹੁਣ ਇਹੀ ਵੱਡੀ ਚਿੰਤਾ ਹੈ ਕਿ ਇਹ ਪਾਪੀ ਮੈਨੂੰ ਨਹੀਂ ਛਡੇਗਾ।

ਤਾ ਤੇ ਕਛੂ ਚਰਿਤ੍ਰ ਬਿਚਰਿਯੈ

ਇਸ ਲਈ ਮੈਨੂੰ ਕੋਈ ਚਰਿਤ੍ਰ ਵਿਚਾਰਨਾ ਚਾਹੀਦਾ ਹੈ

ਯਾ ਕੌ ਦੂਰਿ ਰਾਜ ਤੇ ਕਰਿਯੈ ॥੯॥

‘Some trick must be played so that he is kept away from reigning.’(9)

ਤਾਂ ਜੋ ਇਸ ਨੂੰ ਰਾਜ ਤੋਂ ਹਟਾਇਆ ਜਾ ਸਕੇ ॥੯॥