ਬਸੰਤੁ ਮਹਲਾ

Basant, Third Mehl:

ਬਸੰਤ ਤੀਜੀ ਪਾਤਸ਼ਾਹੀ।

ਕ੍ਰਿਪਾ ਕਰੇ ਸਤਿਗੁਰੂ ਮਿਲਾਏ

Granting His Grace, the Lord leads the mortal to meet the True Guru.

ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ, ਕਰੇ = (ਪਰਮਾਤਮਾ) ਕਰਦਾ ਹੈ।

ਆਪੇ ਆਪਿ ਵਸੈ ਮਨਿ ਆਏ

The Lord Himself comes to abide in his mind.

(ਅਤੇ ਗੁਰੂ ਦੀ ਰਾਹੀਂ) ਆਪ ਹੀ ਉਸ ਦੇ ਮਨ ਵਿਚ ਆ ਵੱਸਦਾ ਹੈ। ਆਪੇ = ਆਪ ਹੀ। ਮਨਿ = ਮਨ ਵਿਚ। ਆਏ = ਆਇ, ਆ ਕੇ।

ਨਿਹਚਲ ਮਤਿ ਸਦਾ ਮਨ ਧੀਰ

His intellect becomes steady and stable, and his mind is strengthened forever.

(ਨਾਮ ਦੀ ਬਰਕਤਿ ਨਾਲ ਉਸ ਦੀ) ਮੱਤ (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ ਰਹਿੰਦੀ ਹੈ, ਉਸ ਦੇ ਮਨ ਦੀ ਸਦਾ ਧੀਰਜ ਬਣੀ ਰਹਿੰਦੀ ਹੈ। ਨਿਹਚਲ = ਨਾਹ ਡੋਲਣ ਵਾਲੀ। ਮਨ ਧੀਰ = ਮਨ ਦੀ ਧੀਰਜ।

ਹਰਿ ਗੁਣ ਗਾਵੈ ਗੁਣੀ ਗਹੀਰ ॥੧॥

He sings the Glorious Praises of the Lord, the Ocean of Virtue. ||1||

ਉਹ ਮਨੁੱਖ ਗੁਣਾਂ ਦੇ ਖ਼ਜ਼ਾਨੇ ਵੱਡੇ ਜਿਗਰੇ ਵਾਲੇ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ ॥੧॥ ਗਾਵੈ = ਗਾਂਦਾ ਹੈ। ਗੁਣੀ ਗਹੀਰ ਹਰਿ ਗੁਣ = ਗੁਣਾਂ ਦੇ ਖ਼ਜ਼ਾਨੇ ਅਤੇ ਵੱਡੇ ਜਿਗਰੇ ਵਾਲੇ ਹਰੀ ਦੇ ਗੁਣ ॥੧॥

ਨਾਮਹੁ ਭੂਲੇ ਮਰਹਿ ਬਿਖੁ ਖਾਇ

Those who forget the Naam, the Name of the Lord - those mortals die eating poison.

ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਮਨੁੱਖ (ਆਤਮਕ ਮੌਤ ਲਿਆਉਣ ਵਾਲਾ ਮਾਇਆ ਦੇ ਮੋਹ ਦਾ) ਜ਼ਹਰ ਖਾ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਨਾਮਹੁ = ਨਾਮ ਤੋਂ। ਮਰਹਿ = ਆਤਮਕ ਮੌਤੇ ਮਰਦੇ ਹਨ। ਬਿਖੁ = (ਆਤਮਕ ਮੌਤ ਲਿਆਉਣ ਵਾਲਾ ਮਾਇਆ ਦੇ ਮੋਹ ਦਾ) ਜ਼ਹਰ। ਖਾਇ = ਖਾ ਕੇ।

ਬ੍ਰਿਥਾ ਜਨਮੁ ਫਿਰਿ ਆਵਹਿ ਜਾਇ ॥੧॥ ਰਹਾਉ

Their lives are wasted uselessly, and they continue coming and going in reincarnation. ||1||Pause||

ਉਹਨਾਂ ਦੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ, ਮੁੜ ਮੁੜ ਜੂਨਾਂ ਵਿਚ ਪਏ ਰਹਿੰਦੇ ਹਨ ॥੧॥ ਰਹਾਉ ॥ ਜਾਇ = ਜਾ ਕੇ, ਮਰ ਕੇ ॥੧॥ ਰਹਾਉ ॥

ਬਹੁ ਭੇਖ ਕਰਹਿ ਮਨਿ ਸਾਂਤਿ ਹੋਇ

They wear all sorts of religious robes, but their minds are not at peace.

(ਨਾਮ ਤੋਂ ਖੁੰਝ ਕੇ ਜਿਹੜੇ ਮਨੁੱਖ ਨਿਰੇ) ਕਈ ਧਾਰਮਿਕ ਭੇਖ ਕਰਦੇ ਹਨ ਉਹਨਾਂ ਦੇ ਮਨ ਵਿਚ ਸ਼ਾਂਤੀ ਨਹੀਂ ਆ ਸਕਦੀ। ਸਾਂਤਿ = ਅਡੋਲਤਾ।

ਬਹੁ ਅਭਿਮਾਨਿ ਅਪਣੀ ਪਤਿ ਖੋਇ

In great egotism, they lose their honor.

(ਸਗੋਂ ਭੇਖ ਦੇ) ਬਹੁਤੇ ਅਹੰਕਾਰ ਦੇ ਕਾਰਨ (ਭੇਖ-ਧਾਰੀ ਮਨੁੱਖ ਲੋਕ ਪਰਲੋਕ ਵਿਚ) ਆਪਣੀ ਇੱਜ਼ਤ ਗਵਾ ਲੈਂਦਾ ਹੈ। ਅਭਿਮਾਨਿ = ਅਹੰਕਾਰ ਦੇ ਕਾਰਨ। ਪਤਿ = ਇੱਜ਼ਤ। ਖੋਇ = ਗਵਾ ਲੈਂਦਾ ਹੈ।

ਸੇ ਵਡਭਾਗੀ ਜਿਨ ਸਬਦੁ ਪਛਾਣਿਆ

But those who realize the Word of the Shabad, are blessed by great good fortune.

ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾ ਲਈ ਹੈ, ਸੇ = ਉਹ ਮਨੁੱਖ {ਬਹੁ-ਵਚਨ}।

ਬਾਹਰਿ ਜਾਦਾ ਘਰ ਮਹਿ ਆਣਿਆ ॥੨॥

They bring their distractible minds back home. ||2||

(ਤੇ, ਸ਼ਬਦ ਦੀ ਬਰਕਤਿ ਨਾਲ ਆਪਣੇ) ਬਾਹਰ ਭਟਕਦੇ ਮਨ ਨੂੰ ਅੰਦਰ ਵਲ ਮੋੜ ਲਿਆਂਦਾ ਹੈ ॥੨॥ ਜਾਂਦਾ = ਭਟਕਦਾ (ਮਨ)। ਆਣਿਆ = ਲਿਆਂਦਾ ॥੨॥

ਘਰ ਮਹਿ ਵਸਤੁ ਅਗਮ ਅਪਾਰਾ

Within the home of the inner self is the inaccessible and infinite substance.

ਅਪਹੁੰਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਪਦਾਰਥ (ਮਨੁੱਖ ਦੇ) ਹਿਰਦੇ ਵਿਚ ਹੀ ਵੱਸਦਾ ਹੈ। ਵਸਤੁ = ਹਰਿ-ਨਾਮ ਪਦਾਰਥ। ਅਗਮ ਅਪਾਰਾ ਵਸਤੁ = ਅਪਹੁੰਚ ਤੇ ਬੇਅੰਤ ਹਰੀ ਦਾ ਨਾਮ-ਪਦਾਰਥ।

ਗੁਰਮਤਿ ਖੋਜਹਿ ਸਬਦਿ ਬੀਚਾਰਾ

Those who find it, by following the Guru's Teachings, contemplate the Shabad.

ਗੁਰੂ ਦੀ ਮੱਤ ਉਤੇ ਤੁਰ ਕੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰ ਕੇ (ਜਿਹੜੇ ਮਨੁੱਖ ਨਾਮ-ਪਦਾਰਥ ਦੀ) ਭਾਲ ਕਰਦੇ ਹਨ, ਖੋਜਹਿ = ਭਾਲਦੇ ਹਨ। ਸਬਦਿ = ਸ਼ਬਦ ਦੀ ਰਾਹੀਂ। ਬੀਚਾਰਾ = ਪ੍ਰਭੂ ਦੇ ਗੁਣਾਂ ਦੀ ਵਿਚਾਰ।

ਨਾਮੁ ਨਵ ਨਿਧਿ ਪਾਈ ਘਰ ਹੀ ਮਾਹਿ

Those who obtain the nine treasures of the Naam within the home of their own inner being,

ਉਹਨਾਂ ਨੇ (ਧਰਤੀ ਦੇ) ਨੌ ਖ਼ਜ਼ਾਨਿਆਂ ਦੇ ਤੁੱਲ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਹੀ ਲੱਭ ਲਿਆ। ਨਵ ਨਿਧਿ = (ਧਰਤੀ ਦੇ ਸਾਰੇ) ਨੌ ਹੀ ਖ਼ਜ਼ਾਨੇ।

ਸਦਾ ਰੰਗਿ ਰਾਤੇ ਸਚਿ ਸਮਾਹਿ ॥੩॥

are forever dyed in the color of the Lord's Love; they are absorbed in the Truth. ||3||

ਉਹ ਮਨੁੱਖ ਸਦਾ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ॥੩॥ ਰੰਗਿ = (ਪ੍ਰੇਮ) ਰੰਗ ਵਿਚ। ਸਚਿ = ਸਦਾ-ਥਿਰ ਹਰਿ-ਨਾਮ ਵਿਚ ॥੩॥

ਆਪਿ ਕਰੇ ਕਿਛੁ ਕਰਣੁ ਜਾਇ

God Himself does everything; no one can do anything at all by himself.

ਪਰ, (ਨਾਮ ਤੋਂ ਖੁੰਝੇ ਰਹਿਣਾ ਜਾਂ ਨਾਮ ਵਿਚ ਲੀਨ ਰਹਿਣਾ-ਇਹ ਸਭ ਕੁਝ) ਪਰਮਾਤਮਾ ਆਪ ਹੀ ਕਰਦਾ ਹੈ (ਜੀਵ ਪਾਸੋਂ ਆਪਣੇ ਆਪ) ਕੁਝ ਕੀਤਾ ਨਹੀਂ ਜਾ ਸਕਦਾ। ਕਰਣੁ ਨ ਜਾਇ = ਕੀਤਾ ਨਹੀਂ ਜਾ ਸਕਦਾ।

ਆਪੇ ਭਾਵੈ ਲਏ ਮਿਲਾਇ

When God so wills, He merges the mortal into Himself.

ਜਿਸ ਉਤੇ ਪ੍ਰਭੂ ਆਪ ਹੀ ਮਿਹਰ ਕਰਦਾ ਹੈ ਉਸ ਨੂੰ ਆਪਣੇ ਨਾਲ ਜੋੜ ਲੈਂਦਾ ਹੈ। ਭਾਵੈ = ਚੰਗਾ ਲੱਗਦਾ ਹੈ।

ਤਿਸ ਤੇ ਨੇੜੈ ਨਾਹੀ ਕੋ ਦੂਰਿ

All are near Him; no one is far away from Him.

(ਆਪਣੇ ਉੱਦਮ ਦੇ ਆਸਰੇ) ਨਾਹ ਕੋਈ ਮਨੁੱਖ ਉਸ ਤੋਂ ਨੇੜੇ ਹੈ, ਨਾਹ ਕੋਈ ਮਨੁੱਖ ਉਸ ਤੋਂ ਦੂਰ ਹੈ। ਤਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਤੇ = ਤੋਂ।

ਨਾਨਕ ਨਾਮਿ ਰਹਿਆ ਭਰਪੂਰਿ ॥੪॥੧੧॥

O Nanak, the Naam is permeating and pervading everywhere. ||4||11||

ਹੇ ਨਾਨਕ! (ਜਿਹੜਾ ਮਨੁੱਖ ਉਸ ਦੀ ਮਿਹਰ ਨਾਲ ਉਸ ਦੇ) ਨਾਮ ਵਿਚ ਟਿਕ ਜਾਂਦਾ ਹੈ, ਉਸ ਨੂੰ ਹਰ ਥਾਂ ਵਿਆਪਕ ਦਿੱਸਦਾ ਹੈ ॥੪॥੧੧॥ ਨਾਮਿ = ਨਾਮ ਵਿਚ। ਕੋ = ਕੋਈ ਜੀਵ ॥੪॥੧੧॥