ਕਬਿਤੁ

Kabit

ਕਬਿੱਤ:

ਦੇਖੇ ਮੁਖ ਜੀਹੌ ਬਿਨੁ ਦੇਖੇ ਪਿਯ ਹੂੰ ਪਾਣੀ ਤਾਤ ਮਾਤ ਤ︀ਯਾਗ ਬਾਤ ਇਹੈ ਹੈ ਪ੍ਰਤੀਤ ਕੀ

‘I will live by his vision and will not drink even water withont espying him.

(ਮੈਂ) ਉਸ ਦਾ ਮੁਖ ਵੇਖ ਕੇ ਜੀਵਾਂਗੀ ਅਤੇ ਵੇਖੇ ਬਿਨਾ ਪਾਣੀ ਵੀ ਨਹੀਂ ਪੀਵਾਂਗੀ, ਮਾਤਾ ਪਿਤਾ ਨੂੰ ਤਿਆਗ ਦਿਆਂਗੀ, ਇਹੀ ਭਰੋਸੇ ਦੀ ਗੱਲ ਹੈ।

ਐਸੋ ਪ੍ਰਨ ਲੈਹੌ ਪਿਯ ਕਹੈ ਸੋਈ ਕਾਜ ਕੈਹੌ ਅਤਿ ਹੀ ਰਿਝੈਹੌ ਯਹੈ ਸਿਛਾ ਰਾਜਨੀਤ ਕੀ

‘I will sacrifice my parents, and this is the criteria of my life. ‘I swear to do whatever he asks.

(ਮੈਂ ਤਾਂ) ਅਜਿਹਾ ਪ੍ਰਣ ਲਵਾਂਗੀ ਕਿ ਜੋ ਪ੍ਰੀਤਮ ਕਹੇਗਾ, ਉਹੀ ਕੰਮ ਕਰਾਂਗੀ, (ਉਸ ਨੂੰ) ਬਹੁਤ ਪ੍ਰਸੰਨ ਕਰਾਂਗੀ, ਇਹੀ ਰਾਜਨੀਤੀ ਦੀ ਸਿਖਿਆ ਹੈ।

ਜੌ ਕਹੈ ਬਕੈਹੌ ਕਹੈ ਪਾਨੀ ਭਰਿ ਆਨਿ ਦੈਹੌ ਹੇਰੇ ਬਲਿ ਜੈਹੌ ਸੁਨ ਸਖੀ ਬਾਤ ਚੀਤ ਕੀ

‘I will serve him to the full extent, and that is my only desire. ‘If he asks me to fetch a glass of water, I will do that. ‘Listen my friends; I am a sacrifice to his elocution.

(ਉਹ) ਜੋ ਕਹੇਗਾ, (ਉਹੀ) ਕਹਾਂਗੀ, ਜੋ ਕਹੇਗਾ ਤਾਂ ਪਾਣੀ ਭਰ ਲਿਆਵਾਂਗੀ, (ਉਸ ਨੂੰ) ਵੇਖ ਕੇ ਬਲਿਹਾਰੀ ਜਾਵਾਂਗੀ, ਹੇ ਸਖੀ! (ਮੇਰੇ) ਚਿਤ ਦੀ ਗੱਲ ਸੁਣ ਲੈ।

ਲਗਨ ਨਿਗੌਡੀ ਲਾਗੀ ਜਾ ਤੈ ਨੀਦ ਭੂਖਿ ਭਾਗੀ ਪ︀ਯਾਰੋ ਮੀਤ ਮੇਰੋ ਹੋ ਪਿਯਾਰੀ ਅਤਿ ਮੀਤ ਕੀ ॥੨੮॥

‘Since my attachment with him, I have lost all my appetite as well as sleep ‘I am all for my lover and my lover is all for me.’(28)

(ਉਸ ਨਾਲ) ਭੈੜੀ ਪ੍ਰੀਤ ਦੇ ਲਗਣ ਨਾਲ ਨੀਂਦਰ ਅਤੇ ਭੁਖ ਚਲੀ ਗਈ ਹੈ। (ਉਹ) ਮੇਰਾ ਪਿਆਰਾ ਮਿਤਰ ਹੈ ਅਤੇ (ਮੈਂ ਉਸ) ਮਿਤਰ ਦੀ ਪਿਆਰੀ ਹਾਂ ॥੨੮॥