ਚੌਪਈ ॥
Chaupaee
ਚੌਪਈ:
ਯਹ ਸਭ ਬਾਤ ਤਵਨ ਸੁਨਿ ਪਾਈ ॥
ਇਹ ਸਾਰੀ ਗੱਲ ਉਸ (ਰਾਣੀ) ਨੇ ਸੁਣ ਲਈ
ਪਹਿਲੇ ਬ︀ਯਾਹਿ ਧਾਮ ਮੈ ਆਈ ॥
All this talk reached the ears of the woman who was the first one to com (as his first wife).
(ਅਤੇ ਸੋਚਣ ਲਗੀ ਕਿ) ਪਹਿਲਾਂ ਵਿਆਹੀ ਹੋਈ ਮੈਂ ਇਸ ਘਰ ਵਿਚ ਆਈ ਹਾਂ।
ਯਾ ਸੌ ਪ੍ਰੀਤਿ ਸੁਨਤ ਰਿਸਿ ਭਰੀ ॥
ਉਸ ਤੋਂ ਪ੍ਰੀਤ ਦੀ ਗੱਲ ਸੁਣ ਕੇ ਗੁੱਸੇ ਨਾਲ ਭਰ ਗਈ
ਮਸਲਤ ਜੋਰਿ ਸੂਰ ਨਿਜੁ ਕਰੀ ॥੨੯॥
Once she had listened to his sweet talks but now she called a few confidant to consult.(29)
ਅਤੇ ਆਪਣੇ ਸੂਰਮੇ ਇਕੱਠੇ ਕਰ ਕੇ ਸਲਾਹ ਕੀਤੀ ॥੨੯॥
ਜਨਮੇ ਕੁਅਰਿ ਬਾਪ ਕੇ ਰਹੀ ॥
(ਮੈਂ ਸਮਝਾਂਗੀ ਕਿ) ਪਿਤਾ ਦੇ ਘਰ ਕੁਆਰੀ ਹੀ ਰਹੀ ਹਾਂ,
ਹ੍ਵੈ ਬੇਰਕਤ ਮੇਖਲਾ ਗਹੀ ॥
‘I will go and live at my parents where I was born, may be I will have to live as a destitute.
(ਜਾਂ) ਬੈਰਾਗਣ ਹੋ ਕੇ ਗੋਦੜੀ ਧਾਰਨ ਕਰ ਲਵਾਂਗੀ।
ਘਾਤ ਆਪਣੇ ਪਤ ਕੋ ਕਰਿਹੋ ॥
ਆਪਣੇ ਪਤੀ ਦਾ ਕਤਲ ਕਰ ਦਿਆਂਗੀ
ਸੁਤ ਕੇ ਛਤ੍ਰ ਸੀਸ ਪਰ ਧਰਿਹੋ ॥੩੦॥
‘Or I may kill my husband and pUt my son on the throne.(30)
ਅਤੇ ਪੁੱਤਰ ਦੇ ਸਿਰ ਤੇ ਰਾਜ ਛਤ੍ਰ ਧਰਾਂਗੀ ॥੩੦॥
ਜਨੁ ਗ੍ਰਿਹ ਛੋਰਿ ਤੀਰਥਨ ਗਈ ॥
ਜਾਂ ਘਰ ਛਡ ਕੇ ਤੀਰਥਾਂ ਉਤੇ ਚਲੀ ਜਾਵਾਂਗੀ
ਮਾਨਹੁ ਰਹਤ ਚੰਦ੍ਰ ਬ੍ਰਤ ਭਈ ॥
‘Perhaps I might abandon my home and may go on pilgrimage after taking a vow ofChander Brat (Moon-fasting).
ਮਾਨੋ ਚੰਦ੍ਰਬ੍ਰਤ ਧਾਰਨ ਕੀਤਾ ਹੋਇਆ ਹੋਵੇ।
ਯਾ ਸੁਹਾਗ ਤੇ ਰਾਡੈ ਨੀਕੀ ॥
(ਮੈਂ) ਇਸ ਸੁਹਾਗ ਨਾਲੋਂ ਵਿਧਵਾ ਚੰਗੀ ਹਾਂ।
ਯਾ ਕੀ ਲਗਤ ਰਾਜੇਸ੍ਵਰਿ ਫੀਕੀ ॥੩੧॥
‘Or, perhaps I will remain a widow whole life as his company is now irritating.(31)
ਇਸ ਦਾ ਰਾਜ-ਐਸ਼ਵਰਜ ਮੈਨੂੰ ਫਿਕਾ ਲਗਦਾ ਹੈ ॥੩੧॥