ਸਸਿਯਾ ਬਾਚ ॥
ਸਸਿਯਾ ਨੇ ਕਿਹਾ:
ਅੰਗ ਸਭੈ ਬਿਨੁ ਸੰਗ ਸਖੀ ਸਿਵ ਕੋ ਅਰਿ ਆਨਿ ਅਨੰਗ ਜਗ︀ਯੋ ॥
‘Oh my friend, in his separation, the passion is over powering my whole body.
ਹੇ ਸਖੀ! ਉਸ ਦੀ ਸੰਗਤ ਤੋਂ ਬਿਨਾ ਸਾਰੇ ਅੰਗਾਂ ਵਿਚ ਸ਼ਿਵ ਦਾ ਵੈਰੀ (ਕਾਮ ਦੇਵ) ਜਾਗ ਪਿਆ ਹੈ।
ਤਬ ਤੇ ਨ ਸੁਹਾਤ ਕਛੂ ਮੁਹਿ ਕੋ ਸਭ ਖਾਨ ਔ ਪਾਨ ਸਿਯਾਨ ਭਗ੍ਰਯੋ ॥
‘Neither I feel like adorning myself nor I want to quench my appetite.
ਤਦ ਤੋਂ ਮੈਨੂੰ ਕੁਝ ਚੰਗਾ ਨਹੀਂ ਲਗਦਾ ਅਤੇ ਸਾਰਾ ਖਾਣਾ ਪੀਣਾ ਅਤੇ ਸਿਆਣਪ ਖ਼ਤਮ ਹੋ ਗਈ ਹੈ।
ਝਟਕੌ ਪਟਕੌ ਚਿਤ ਤੇ ਝਟ ਦੈ ਨ ਛੂਟੇ ਇਹ ਭਾਤਿ ਸੋ ਨੇਹ ਲਗ︀ਯੋ ॥
‘In spite oftrying hard to forsake, it cannot be deserted.
(ਉਸ ਦੇ ਪ੍ਰੇਮ ਨੂੰ ਮੈਂ) ਚਿਤ ਤੋਂ ਝਟਕੇ ਦੇ ਕੇ ਪਟਕਣਾ ਚਾਹੁੰਦੀ ਹਾਂ, ਪਰ ਇਸ ਤਰ੍ਹਾਂ ਦਾ ਨੇਹੁ ਲਗਾ ਹੈ ਕਿ ਛੁਟਦਾ ਹੀ ਨਹੀਂ।
ਬਲਿ ਹੌ ਜੁ ਗਈ ਠਗ ਕੌ ਠਗਨੈ ਠਗ ਮੈ ਨ ਠਗ︀ਯੋ ਠਗ ਮੋਹਿ ਠਗ︀ਯੋ ॥੨੭॥
‘I wanted to apprehend him, but, the swindler, instead, has filched my heart.(27)
ਬਲਿਹਾਰੀ ਜਾਵਾਂ, ਮੈਂ ਜੋ ਠਗ ਨੂੰ ਠਗਣ ਗਈ ਸਾਂ, ਮੈਂ ਠਗ ਨੂੰ ਠਗ ਨਾ ਸਕੀ, ਸਗੋਂ ਠਗ ਨੇ ਮੈਨੂੰ ਠਗ ਲਿਆ ॥੨੭॥