ਸਵੈਯਾ

Savaiyya

ਸਵੈਯਾ:

ਰੀਝ ਰਹੀ ਅਬਲਾ ਮਨ ਮੈ ਅਤਿ ਹੀ ਲਖਿ ਰੂਪ ਸਰੂਪ ਕੀ ਧਾਨੀ

‘All the ladies in distress are feeling elated on observing his grace.

ਉਹ ਇਸਤਰੀ (ਸਸਿਯਾ) ਉਸ ਰੂਪ ਦੇ ਖ਼ਜ਼ਾਨੇ ਨੂੰ ਵੇਖ ਕੇ ਮਨ ਵਿਚ ਪ੍ਰਸੰਨ ਹੋ ਰਹੀ ਸੀ।

ਸ੍ਰਯਾਨ ਛੁਟੀ ਸਿਗਰੀ ਸਭ ਕੀ ਲਖਿ ਲਾਲ ਕੋ ਖਿਯਾਲ ਭਈ ਅਤਿ ਯਾਨੀ

(The Poet) Siam says, ‘Abandoning all their modesty, the lady-friends get stuck in his looks.

ਪ੍ਰੀਤਮ ਦਾ ਖ਼ਿਆਲ ਕਰਦਿਆਂ ਹੀ ਸਭ (ਸਖੀਆਂ) ਦੀ ਸਾਰੀ ਸਿਆਣਪ ਅਣਜਾਣ ਪੁਣੇ ਵਿਚ ਬਦਲ ਗਈ।

ਲਾਜ ਤਜੀ ਸਜਿ ਸਾਜ ਸਭੈ ਲਖਿ ਹੇਰਿ ਰਹੀ ਸਜਨੀ ਸਭ ਸ︀ਯਾਨੀ

‘I have tried hard to check my mind but it listens not and has sold

ਸਭ ਤਰ੍ਹਾਂ ਦੇ ਸਾਜ-ਸਜਾ ਤੇ ਲਾਜ ਨੂੰ ਤਿਆਗ ਕੇ ਸਾਰੀਆਂ ਸਿਆਣੀਆਂ ਸਖੀਆਂ ਵੇਖ ਰਹੀਆਂ ਸਨ।

ਹੌ ਮਨ ਹੋਰਿ ਰਹੀ ਹਟਿਯੋ ਬਿਨੁ ਦਾਮਨ ਮੀਤ ਕੇ ਹਾਥ ਬਿਕਾਨੀ ॥੨੬॥

itself in his hands without monetary gains.’(26)

ਉਹ ਮਨ ਨੂੰ ਰੋਕ ਰਹੀਆਂ ਸਨ, ਪਰ ਬਿਨਾ ਦਾਮ ਦੇ ਮਿਤਰ ਦੇ ਹੱਥ ਵਿਕੀਆਂ ਹੋਈਆਂ ਸਨ ॥੨੬॥