ਚੌਪਈ

Chaupaee

ਚੌਪਈ:

ਭੋਗ ਕਰਤ ਭਾਮਿਨਿ ਸੁਖ ਪਾਯੋ

(ਉਸ) ਇਸਤਰੀ ਨੇ ਭੋਗ ਕਰ ਕੇ ਸੁਖ ਪ੍ਰਾਪਤ ਕੀਤਾ

ਜਾਮਿਕ ਤਾ ਸੌ ਕੇਲ ਕਮਾਯੋ

She had felt blessful after enacting the lovemaking and seeking the enjoyment.

ਅਤੇ ਇਕ ਪਹਿਰ ਤਕ ਉਸ ਨਾਲ ਸੰਯੋਗ ਕੀਤਾ।

ਮਾਲੀ ਕੇ ਗ੍ਰਿਹ ਤੇ ਜਬ ਆਈ

ਜਦੋਂ ਮਾਲੀ ਦੇ ਘਰੋਂ ਆਈ

ਬਸਤ੍ਰ ਆਪਨੋ ਲਯੋ ਉਠਾਈ ॥੫॥

When she had returned from the gardener’s house, she fully adorned her clothes.(5)

ਤਾਂ ਆਪਣਾ ਬਸਤ੍ਰ ਵੀ ਉਠਾ ਲਿਆਈ ॥੫॥

ਲੈ ਸਤੂਆ ਨਿਜੁ ਪਤਿ ਪਹਿ ਗਈ

ਉਹ ਸਤੂ ਲੈ ਕੇ ਆਪਣੇ ਪਤੀ ਕੋਲ ਗਈ

ਛੋਰਤ ਬਸਤ੍ਰ ਹੇਤ ਤਿਹ ਭਈ

Whe she offered barely-meal to her husband, abandoning the clothes, she wrapped herself around him

ਅਤੇ ਉਸ ਲਈ (ਸਤੂ ਵਾਲੇ) ਬਸਤ੍ਰ ਨੂੰ ਖੋਲਣ ਲਗੀ।

ਹਾਥੀ ਹੇਰਿ ਚੌਕ ਜੜ ਰਹਿਯੋ

ਉਹ ਮੂਰਖ ਹਾਥੀ ਨੂੰ ਵੇਖ ਕੇ ਡਰ ਗਿਆ।

ਤੁਰਤ ਬਚਨ ਤਬ ਹੀ ਤ੍ਰਿਯ ਕਹਿਯੋ ॥੬॥

‘Seeing the elephant, I was dreaded.’ she immediately vocalised to her husband. (6)

ਤਦੋਂ ਇਸਤਰੀ ਨੇ ਤੁਰਤ ਬਚਨ ਕੀਤਾ ॥੬॥

ਸੋਵਤ ਹੁਤੀ ਸੁਪਨ ਮੁਹਿ ਆਯੋ

(ਮੈਂ) ਸੁੱਤੀ ਹੋਈ ਸਾਂ ਤਾਂ ਮੈਨੂੰ ਸੁਪਨਾ ਆਇਆ

ਕਰੀ ਮਤ ਪਾਛੈ ਤਵ ਧਾਯੋ

’I was in deep slumber, when I saw an elephant charging after you.

ਕਿ ਮਸਤ ਹਾਥੀ ਤੁਹਾਡੇ ਪਿਛੇ ਪਿਆ ਹੋਇਆ ਹੈ।

ਮੈ ਡਰਿ ਪੰਡਿਤ ਲਯੋ ਬੁਲਾਈ

ਮੈਂ ਡਰ ਕੇ ਪੰਡਿਤ ਨੂੰ ਬੁਲਾਇਆ।

ਜੋ ਉਨ ਕਹਿਯੋ ਸੁ ਕ੍ਰਿਆ ਕਮਾਈ ॥੭॥

‘I was dreaded and immediately called the priest and I ritualised the way he asked me.(7)

ਜਿਸ ਤਰ੍ਹਾਂ ਉਸ ਨੇ ਕਿਹਾ ਉਹੀ (ਮੈਂ) ਕੰਮ ਕੀਤਾ ॥੭॥