ਦੋਹਰਾ

Dohira

ਦੋਹਰਾ:

ਸਤੂਅਨ ਕਰੀ ਬਨਾਇ ਕੈ ਦੰਤਨ ਚਾਬੇ ਕੋਇ

‘He had told me that whosoever ate the curry made out of barleymeal,

ਸਤੂਆਂ ਦਾ ਹਾਥੀ ਬਣਾ ਕੇ ਜੇ ਕੋਈ ਦੰਦਾਂ ਨਾਲ ਖਾਏਗਾ,

ਤਾ ਕੌ ਗੈਵਰ ਮਤ ਕੋ ਕਬਹੂੰ ਤ੍ਰਾਸ ਹੋਇ ॥੮॥

‘He would never be frightened ofthe elephant.’ (8)

ਉਸ ਨੂੰ ਮਸਤ ਹਾਥੀ ('ਗੈਵਰ') ਦਾ ਡਰ ਕਦੇ ਵੀ ਨਹੀਂ ਹੋਏਗਾ ॥੮॥

ਫੂਲਿ ਗਯੋ ਜੜ ਬਾਤ ਸੁਨਿ ਭੇਦ ਸਕਿਯੋ ਪਾਇ

He was pleased after listening to this flattery, but did not comprehend the real secret

ਉਹ ਮੂਰਖ ਗੱਲ ਸੁਣ ਕੇ ਫੁਲ ਗਿਆ ਅਤੇ ਭੇਦ ਨੂੰ ਸਮਝ ਨਾ ਸਕਿਆ।

ਸਤੂਅਨ ਕਰੀ ਤੁਰਾਇ ਕੈ ਮੁਹਿ ਤ੍ਰਿਯ ਲਯੋ ਬਚਾਇ ॥੯॥

And thought, ‘With the curry of barley-meal the woman has saved my life.’(9)(1)

(ਉਸ ਨੇ ਸੋਚਿਆ ਕਿ) ਸਤੂਆਂ ਦਾ ਹਾਥੀ (ਮੈਥੋਂ) ਚਬਵਾ ਕੇ ਮੈਨੂੰ ਇਸਤਰੀ ਨੇ ਬਚਾ ਲਿਆ ਹੈ ॥੯॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਨਵਾਸੀਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੯॥੧੫੬੨॥ਅਫਜੂੰ॥

Eighty-ninth Parable of Auspicious Chritars Conversation of the Raja and the Minister, Completed with Benediction. (89)(1560)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੮੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੯॥੧੫੬੨॥ ਚਲਦਾ॥