ਪਉੜੀ ॥

Pauree:

ਪਉੜੀ।

ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥

Your devotees are pleasing to Your Mind, Lord. They look beautiful at Your door, singing Your Praises.

(ਹੇ ਪ੍ਰਭੂ!) ਤੈਨੂੰ ਆਪਣੇ ਮਨ ਵਿਚ ਭਗਤ ਪਿਆਰੇ ਲਗਦੇ ਹਨ, ਜੋ ਤੇਰੀ ਸਿਫ਼ਤਿ-ਸਾਲਾਹ ਕਰ ਰਹੇ ਹਨ ਤੇ ਤੇਰੇ ਦਰ ਉੱਤੇ ਸੋਭ ਰਹੇ ਹਨ। ਤੇਰੈ ਮਨਿ = ਤੇਰੇ ਮਨ ਵਿਚ। ਦਰਿ = (ਤੇਰੇ) ਦਰਵਾਜ਼ੇ ਉੱਤੇ। ਕੀਰਤਿ = ਸੋਭਾ, ਵਡਿਆਈ।

ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨੑੀ ਧਾਵਦੇ ॥

O Nanak, those who are denied Your Grace, find no shelter at Your Door; they continue wandering.

ਹੇ ਨਾਨਕ! ਭਾਗ-ਹੀਣ ਮਨੁੱਖ ਭਟਕਦੇ ਫਿਰਦੇ ਹਨ, ਉਨ੍ਹਾਂ ਨੂੰ ਪ੍ਰਭੂ ਦੇ ਦਰ ਤੇ ਥਾਂ ਨਹੀਂ ਮਿਲਦੀ, ਕਰਮਾ ਬਾਹਰੇ = ਭਾਗ ਹੀਣ। ਢੋਅ = ਆਸਰਾ। ਧਾਵਦੇ = ਭਟਕਦੇ ਫਿਰਦੇ ਹਨ।

ਇਕਿ ਮੂਲੁ ਨ ਬੁਝਨੑਿ ਆਪਣਾ ਅਣਹੋਦਾ ਆਪੁ ਗਣਾਇਦੇ ॥

Some do not understand their origins, and without cause, they display their self-conceit.

(ਕਿਉਂਕਿ) ਇਹ (ਵਿਚਾਰੇ) ਆਪਣੇ ਅਸਲੇ ਨੂੰ ਨਹੀਂ ਸਮਝਦੇ, (ਰੱਬੀ ਗੁਣ ਦੀ ਪੂੰਜੀ ਆਪਣੇ ਅੰਦਰ) ਹੋਣ ਤੋਂ ਬਿਨਾ ਹੀ ਆਪਣੇ ਆਪ ਨੂੰ ਵੱਡਾ ਜਤਲਾਂਦੇ ਹਨ। ਇਕਿ = ਕਈ ਜੀਵ। ਮੂਲੁ = ਮੁੱਢ, ਪ੍ਰਭੂ। ਅਣਹੋਦਾ = (ਘਰ ਵਿਚ) ਪਦਾਰਥ ਤੋਂ ਬਿਨਾ ਹੀ। ਆਪੁ = ਆਪਣੇ ਆਪ ਨੂੰ। ਗਣਾਇਦੇ = ਵੱਡਾ ਜਤਲਾਂਦੇ ਹਨ।

ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥

I am the Lord's minstrel, of low social status; others call themselves high caste.

(ਹੇ ਪ੍ਰਭੂ!) ਮੈਂ ਨੀਵੀਂ ਜਾਤ ਵਾਲਾ (ਤੇਰੇ ਦਰ ਦਾ) ਇਕ ਮਾੜਾ ਜਿਹਾ ਢਾਢੀ ਹਾਂ, ਹੋਰ ਲੋਕ (ਆਪਣੇ ਆਪ ਨੂੰ) ਉੱਤਮ ਜਾਤ ਵਾਲੇ ਅਖਵਾਂਦੇ ਹਨ। ਹਉ = ਮੈਂ। ਢਾਢੀ = ਵਡਿਆਈ ਕਰਨ ਵਾਲਾ, ਵਾਰ ਗਾਉਣ ਵਾਲਾ, ਭੱਟ। ਢਾਢੀ ਕਾ = ਮਾੜਾ ਜਿਹਾ ਢਾਢੀ (ਜਿਵੇਂ ਘਟੁਕਾ = ਨਿੱਕਾ ਜਿਹਾ ਘੜਾ)। ਨੀਚ ਜਾਤਿ = ਨੀਵੀ ਜ਼ਾਤ ਵਾਲਾ। ਹੋਰਿ = ਹੋਰ ਲੋਕ। ਉਤਮ ਜਾਤਿ = ਉੱਚੀ ਜ਼ਾਤ ਵਾਲੇ।

ਤਿਨੑ ਮੰਗਾ ਜਿ ਤੁਝੈ ਧਿਆਇਦੇ ॥੯॥

I seek those who meditate on You. ||9||

ਜੋ ਤੇਰਾ ਭਜਨ ਕਰਦੇ ਹਨ, ਮੈਂ ਉਹਨਾਂ ਪਾਸੋਂ (ਤੇਰਾ 'ਨਾਮ') ਮੰਗਦਾ ਹਾਂ ॥੯॥