ਅਥ ਮ੍ਰਿਗਹਾ ਅਠਾਰਸਵੋ ਗੁਰੂ ਬਰਨਨੰ ॥
Now begins the description of the adoption of a Hunter as the Eighteenth Guru
ਹੁਣ 'ਮ੍ਰਿਗਹਾ' ਅਠਾਰ੍ਹਵੇਂ ਗੁਰੂ ਦਾ ਕਥਨ
ਤੋਟਕ ਛੰਦ ॥
TOTAK STANZA
ਤੋਟਕ ਛੰਦ:
ਕਰਿ ਮਜਨ ਗੋਬਿੰਦ ਗਾਇ ਗੁਨੰ ॥
ਇਸ਼ਨਾਨ ਕਰ ਕੇ ਅਤੇ ਗੋਬਿੰਦ ਦੇ ਗੁਣਾਂ ਦਾ ਗਾਇਨ ਕਰਦਾ ਹੋਇਆ,
ਉਠਿ ਜਾਤਿ ਭਏ ਬਨ ਮਧਿ ਮੁਨੰ ॥
After taking bath and singing the praises of the Lord, the sage went into the forest,
ਮੁਨੀ ਉਠ ਕੇ ਬਨ ਵਿਚ ਚਲਾ ਗਿਆ।
ਜਹ ਸਾਲ ਤਮਾਲ ਮਢਾਲ ਲਸੈ ॥
ਜਿਥੇ ਸਾਲ, ਤਮਾਲ ਅਤੇ ਮਢਾਲ ਨਾਂ ਦੇ ਬ੍ਰਿਛ ਸ਼ੋਭਦੇ ਸਨ ਅਤੇ
ਰਥ ਸੂਰਜ ਕੇ ਪਗ ਬਾਜ ਫਸੈ ॥੩੭੦॥
Where there were the trees of saal and tamaal and in the dense shade of those trees, the light of the sun could not reach.370.
(ਜਿਸ ਵਿਚ) ਸੂਰਜ ਦੇ ਰਥ ਦੇ ਘੋੜਿਆਂ ਦੇ ਪੈਰ ਫਸੇ ਹੋਏ ਸਨ ॥੩੭੦॥
ਅਵਿਲੋਕ ਤਹਾ ਇਕ ਤਾਲ ਮਹਾ ॥
ਉਥੇ (ਉਸ ਨੇ) ਇਕ ਵੱਡਾ ਤਲਾ ਵੇਖਿਆ।
ਰਿਖਿ ਜਾਤ ਭਏ ਹਿਤ ਜੋਗ ਜਹਾ ॥
ਉਥੇ ਯੋਗ ਸਾਧਨਾ ਕਰਨ ਲਈ ਰਿਸ਼ੀ ਚਲਿਆ ਗਿਆ।
ਤਹ ਪਤ੍ਰਣ ਮਧ ਲਹ︀ਯੋ ਮ੍ਰਿਗਹਾ ॥
ਉਥੇ ਪੱਤਰਾਂ ਦੇ ਓਹਲੇ (ਦੱਤ ਮੁਨੀ ਨੇ) ਇਕ ਸ਼ਿਕਾਰੀ ਵੇਖਿਆ।
ਤਨ ਸੋਭਤ ਕੰਚਨ ਸੁਧ ਪ੍ਰਭਾ ॥੩੭੧॥
There the sage a tank and also within the foliage he saw a hunter looking splendid like gold.371.
ਉਸ ਦਾ ਤਨ ਸ਼ੁੱਧ ਸੋਨੇ ਵਾਂਗ ਚਮਕਦਾ ਸੀ ॥੩੭੧॥
ਕਰਿ ਸੰਧਿਤ ਬਾਣ ਕਮਾਣ ਸਿਤੰ ॥
(ਉਸ ਨੇ) ਹੱਥ ਵਿਚਲੀ ਕਮਾਨ ਵਿਚ ਲਿਸ਼ਕਦਾ ਹੋਇਆ ਤੀਰ ਕਸਿਆ ਹੋਇਆ ਸੀ।
ਮ੍ਰਿਗ ਮਾਰਤ ਕੋਟ ਕਰੋਰ ਕਿਤੰ ॥
He had in his hand a bow and arrows of white colour, with which he had killed many deer
(ਉਹ) ਹਿਰਨਾਂ ਨੂੰ ਮਾਰਨ ਲਈ ਕਰੋੜਾਂ ਜੁਗਤਾਂ ਕਰਦਾ ਹੁੰਦਾ ਸੀ।
ਸਭ ਸੈਨ ਮੁਨੀਸਰ ਸੰਗਿ ਲਏ ॥
(ਦੱਤ) ਸੇਵਕਾਂ ਦੇ ਸਾਰੇ ਜੱਥੇ ਨੂੰ ਨਾਲ ਲਿਆਂ
ਜਹ ਕਾਨਨ ਥੋ ਤਹ ਜਾਤ ਭਏ ॥੩੭੨॥
The sage came out from that side of the forest alongwith his people.372.
ਉਥੇ ਪਹੁੰਚ ਗਿਆ, ਜਿਥੇ ਉਹ ਬਨ ਸੀ ॥੩੭੨॥
ਕਨਕੰ ਦੁਤਿ ਉਜਲ ਅੰਗ ਸਨੇ ॥
(ਉਸ ਦੇ) ਸੋਨੇ ਰੰਗੇ ਉਜਲੇ ਅੰਗ ਚਮਕ ਰਹੇ ਸਨ,
ਮੁਨਿ ਰਾਜ ਮਨੰ ਰਿਤੁ ਰਾਜ ਬਨੇ ॥
Many persons of the magnificence of gold,
ਮਾਨੋ ਮੁਨੀ ਰਾਜ ਬਸੰਤ ਰੁਤ ਬਣੇ ਹੋਣ।
ਰਿਖਿ ਸੰਗ ਸਖਾ ਨਿਸਿ ਬਹੁਤ ਲਏ ॥
ਰਾਤ ਨੂੰ ਰਿਸ਼ੀ ਨੇ ਬਹੁਤ ਸੇਵਕ ਨਾਲ ਲਏ ਹੋਏ ਸਨ
ਤਿਹ ਬਾਰਿਧ ਦੂਜ ਬਿਲੋਕਿ ਗਏ ॥੩੭੩॥
Accompanied the sage Dutt and they all saw that hunter.373.
ਜਿਨ੍ਹਾਂ ਵਿਚ (ਰਿਸ਼ੀ) ਬਦਲ ਵਿਚ ਦੂਜ (ਦੇ ਚੰਦ੍ਰਮੇ) ਵਾਂਗ ਵੇਖਿਆ ਗਿਆ ਸੀ ॥੩੭੩॥
ਰਿਖਿ ਬੋਲਤ ਘੋਰਤ ਨਾਦ ਨਵੰ ॥
ਰਿਸ਼ੀ (ਬਦਲਾਂ ਵਾਂਗ) ਉੱਚਾ ਨਾਦ ਕਰਦਾ ਸੀ।
ਤਿਹ ਠਉਰ ਕੁਲਾਹਲ ਉਚ ਹੂਅੰ ॥
Those sages raised thunderous sound an dreadful tumult at that place and
ਉਥੇ ਬਹੁਤ ਉੱਚਾ ਰੌਲਾ ਰੱਪਾ ਮਚਿਆ ਹੋਇਆ ਸੀ।
ਜਲ ਪੀਵਤ ਠਉਰ ਹੀ ਠਉਰ ਮੁਨੀ ॥
ਮੁਨੀ ਲੋਕ ਥਾਂ ਥਾਂ ਉਤੇ ਜਲ ਪਾਨ ਕਰ ਰਹੇ ਸਨ,
ਬਨ ਮਧਿ ਮਨੋ ਰਿਖ ਮਾਲ ਬਨੀ ॥੩੭੪॥
Scattering at various places they began to have their food and drink.374.
ਮਾਨੋ ਬਨ ਵਿਚ ਰਿਸ਼ੀਆਂ ਦੀ ਮਾਲਾ ਬਣੀ ਹੋਈ ਹੋਵੇ ॥੩੭੪॥
ਅਤਿ ਉਜਲ ਅੰਗ ਬਿਭੂਤ ਧਰੈ ॥
(ਰਿਸ਼ੀ ਨੇ) ਸ਼ਰੀਰ ਉਤੇ ਉਜਲੀ ਵਿਭੂਤੀ ਮਲੀ ਹੋਈ ਸੀ।
ਬਹੁ ਭਾਤਿ ਨ︀ਯਾਸ ਅਨਾਸ ਕਰੈ ॥
Those sages smeared their white bodies with ashes, practiced various postures and
ਬਿਨਾ ਕਿਸੇ ਆਸ ਦੇ ਯੋਗ ਦੀਆਂ ਵਿਧੀਆਂ ਕਰਦਾ ਸੀ।
ਨਿਵਲ੍ਰਯਾਦਿਕ ਸਰਬੰ ਕਰਮ ਕੀਏ ॥
ਨਿਉਲੀ ਆਦਿ ਸਾਰੇ ਕਰਮ ਕਰਦਾ ਸੀ।
ਰਿਖਿ ਸਰਬ ਚਹੂੰ ਚਕ ਦਾਸ ਥੀਏ ॥੩੭੫॥
Performed various Karmas like Neoli (Purging of intestines), while wandering in all the four directions.375.
ਚੌਹਾਂ ਚੱਕਾਂ ਦੇ ਲੋਕ ਰਿਸ਼ੀ ਦੇ ਦਾਸ ਹੋ ਗਏ ਸਨ ॥੩੭੫॥
ਅਨਭੰਗ ਅਖੰਡ ਅਨੰਗ ਤਨੰ ॥
(ਉਸ ਦਾ) ਸ਼ਰੀਰ ਕਾਮਦੇਵ ਵਾਂਗ ਅਭੰਗ ਅਤੇ ਅਖੰਡ ਸੀ।
ਬਹੁ ਸਾਧਤ ਨ︀ਯਾਸ ਸੰਨ︀ਯਾਸ ਬਨੰ ॥
They absorbed themselves in various practices completely without the element of lust
ਬਨ ਵਿਚ ਸੰਨਿਆਸ ਦੀਆਂ ਬਹੁਤ ਵਿਧੀਆਂ ਸਾਧੀਆਂ ਹੋਈਆਂ ਸਨ।
ਜਟ ਸੋਹਤ ਜਾਨੁਕ ਧੂਰ ਜਟੀ ॥
ਜਟਾਵਾਂ ਸੋਭਦੀਆਂ ਸਨ, ਮਾਨੋ ਸ਼ਿਵ ਹੋਵੇ। (ਇੰਜ ਪ੍ਰਤੀਤ ਹੁੰਦਾ ਸੀ)
ਸਿਵ ਕੀ ਜਨੁ ਜੋਗ ਜਟਾ ਪ੍ਰਗਟੀ ॥੩੭੬॥
Their matted locks appeared the manifestation of the matted locks of Shiva.376.
ਮਾਨੋ ਸ਼ਿਵ ਦੀਆਂ ਜੋਗ ਜਟਾਵਾਂ ਹੀ ਪ੍ਰਗਟ ਹੋਈਆਂ ਹੋਣ ॥੩੭੬॥
ਸਿਵ ਤੇ ਜਨੁ ਗੰਗ ਤਰੰਗ ਛੁਟੇ ॥
(ਜਟਾਵਾਂ) ਮਾਨੋ ਸ਼ਿਵ ਦੇ ਸਿਰੋਂ ਨਿਕਲ ਰਹੀ ਗੰਗਾ ਦੀਆਂ ਧਾਰਾਵਾਂ ਵਾਂਗ ਖਿਲਰ ਰਹੀਆਂ ਹੋਣ।
ਇਹ ਹੁਇ ਜਨ ਜੋਗ ਜਟਾ ਪ੍ਰਗਟੇ ॥
Their Yogic matted locks waved like the waves of the Ganges emanating from Shiva
(ਇੰਜ ਪ੍ਰਤੀਤ ਹੋ ਰਿਹਾ ਹੈ ਕਿ) ਇਹ (ਦੱਤ) ਯੋਗ ਦੀਆਂ ਜਟਾਵਾਂ ਵਿਚੋਂ ਪ੍ਰਗਟ ਹੋ ਰਿਹਾ ਹੋਵੇ।
ਤਪ ਸਰਬ ਤਪੀਸਨ ਕੇ ਸਬ ਹੀ ॥
ਸਾਰਿਆਂ ਤਪਸਵੀਆਂ ਨੇ (ਦੱਤ ਸਮੇਤ) ਖੂਬ ਤਪ ਕੀਤਾ।
ਮੁਨਿ ਜੇ ਸਬ ਛੀਨ ਲਏ ਤਬ ਹੀ ॥੩੭੭॥
They performed various kinds of austerities following the practices of earlier ascetics.377.
ਮੁਨੀ ਨੇ ਜੇਹੜੇ (ਬਲਵਾਨ ਸਨ, ਉਨ੍ਹਾਂ ਦੀਆਂ ਸ਼ਕਤੀਆਂ ਨੂੰ) ਖੋਹ ਲਿਆ ਸੀ (ਅਰਥਾਤ ਹੀਨ ਕਰ ਦਿੱਤਾ ਸੀ) ॥੩੭੭॥
ਸ੍ਰੁਤ ਜੇਤਿਕ ਨ︀ਯਾਸ ਉਦਾਸ ਕਹੇ ॥
ਵੇਦਾਂ ਵਿਚ ਜਿਤਨੇ ਵੀ ਯੋਗ ਸਾਧਨ ਕਹੇ ਗਏ ਹਨ,
ਸਬ ਹੀ ਰਿਖਿ ਅੰਗਨ ਜਾਨ ਲਏ ॥
All the various practices which have been described in Shrutis (Vedas), they were all performed by these sages
ਉਹ ਸਾਰੇ ਹੀ ਰਿਸ਼ੀ ਨੇ ਸ਼ਰੀਰ ਉਤੇ ਸਾਧ ਲਏ ਹਨ।
ਘਨ ਮੈ ਜਿਮ ਬਿਦੁਲਤਾ ਝਮਕੈ ॥
ਜਿਵੇਂ ਬਦਲ ਵਿਚ ਬਿਜਲੀ ਚਮਕਦੀ ਹੈ,
ਰਿਖਿ ਮੋ ਗੁਨ ਤਾਸ ਸਬੈ ਦਮਕੈ ॥੩੭੮॥
All the qualities of these sages flashed like lightning amongst the clouds.378.
ਉਸੇ ਤਰ੍ਹਾਂ ਰਿਸ਼ੀ ਵਿਚ ਸਾਰੇ ਗੁਣ ਚਮਕਾਂ ਮਾਰ ਰਹੇ ਹਨ ॥੩੭੮॥
ਜਸ ਛਾਡਤ ਭਾਨੁ ਅਨੰਤ ਛਟਾ ॥
ਜਿਵੇਂ ਸੂਰਜ ਅਨੰਤ ਕਿਰਨਾਂ ਛਡਦਾ ਹੈ,
ਰਿਖਿ ਕੇ ਤਿਮ ਸੋਭਤ ਜੋਗ ਜਟਾ ॥
The matted locks waved on the heads of the Yogis like the rays coming out of the sun
ਉਸੇ ਤਰ੍ਹਾਂ ਰਿਸ਼ੀ ਦੇ ਸਿਰ ਤੋਂ ਜਟਾਵਾਂ ਸ਼ੋਭ ਰਹੀਆਂ ਹਨ।
ਜਿਨ ਕੀ ਦੁਖ ਫਾਸ ਕਹੂੰ ਨ ਕਟੀ ॥
ਜਿਨ੍ਹਾਂ ਦੇ ਦੁਖ ਦੀ ਫਾਂਸੀ ਕਿਤੇ ਵੀ ਨਹੀਂ ਕਟੀ ਗਈ ਸੀ,
ਰਿਖਿ ਭੇਟਤ ਤਾਸੁ ਛਟਾਕ ਛੁਟੀ ॥੩੭੯॥
Those whose suffering ended on seeing these sges.379.
ਉਨ੍ਹਾਂ ਦੀ ਰਿਸ਼ੀ ਨੂੰ ਮਿਲਣ ਨਾਲ ਹੀ ਚਟਾਖ ਕਰ ਕੇ ਟੁਟ ਗਈ ਹੈ ॥੩੭੯॥
ਨਰ ਜੋ ਨਹੀ ਨਰਕਨ ਤੇ ਨਿਵਰੈ ॥
ਜੋ ਪੁਰਸ਼ ਨਰਕਾਂ ਦੇ ਦੁਖ ਤੋਂ ਖਲਾਸ ਨਹੀਂ ਹੋਏ ਹਨ,
ਰਿਖਿ ਭੇਟਤ ਤਉਨ ਤਰਾਕ ਤਰੈ ॥
Those men and women, who had been cast in hell, they were redeemed on seeing these sages
ਰਿਸ਼ੀ ਨੂੰ ਮਿਲਦਿਆਂ ਹੀ ਉਹ ਝਟਪਟ (ਦੁਖ ਦੇ ਸਾਗਰ ਨੂੰ) ਤਰ ਗਏ ਹਨ।
ਜਿਨ ਕੇ ਸਮਤਾ ਕਹੂੰ ਨਾਹਿ ਠਟੀ ॥
(ਪਾਪਾਂ ਕਾਰਨ) ਜਿਨ੍ਹਾਂ ਦੀ ਸਮਤਾ ਕਿਸੇ ਨਾਲ ਵੀ ਨਹੀਂ ਬੈਠਦੀ ਸੀ (ਅਰਥਾਤ ਪਰਮੇਸ਼ਰ ਨਾਲ ਮੇਲ ਨਹੀਂ ਹੋ ਰਿਹਾ ਸੀ)
ਰਿਖਿ ਪੂਜਿ ਘਟੀ ਸਬ ਪਾਪ ਘਟੀ ॥੩੮੦॥
Those who had any sin within them, their sinful life endeed on worshipping these sages.380.
ਰਿਸ਼ੀ ਦੀ ਘੜੀ ਭਰ ਪੂਜਾ ਕਰਦਿਆਂ ਹੀ (ਉਨ੍ਹਾਂ ਦੇ) ਪਾਪ ਘਟ ਗਏ ਹਨ ॥੩੮੦॥
ਇਤ ਬਧਿ ਤਉਨ ਬਿਠੋ ਮ੍ਰਿਗਹਾ ॥
ਇਧਰ ਉਹ ਸ਼ਿਕਾਰੀ (ਸ਼ਿਕਾਰ ਦੀ) ਟੋਹ ਵਿਚ ਬੈਠਾ ਹੋਇਆ ਸੀ
ਜਸ ਹੇਰਤ ਛੇਰਿਨਿ ਭੀਮ ਭਿਡਹਾ ॥
On this side, this hunter was sitting, on seeing whom, the animals used to run away
ਜਿਵੇਂ ਭੇਡਾਂ ਨੂੰ ਮਾਰਨ ਵਾਲਾ ਭਿਆਨਕ (ਬਘਿਆੜ) ਛੇਲੀਆਂ ਵਲ ਵੇਖ ਰਿਹਾ ਹੈ।
ਤਿਹ ਜਾਨ ਰਿਖੀਨ ਹੀ ਸਾਸ ਸਸ੍ਰਯੋ ॥
ਉਸ ਨੇ ਰਿਸ਼ੀ ਨੂੰ ਹਿਰਨ ਸਮਝ ਕੇ ਸਾਹ ਰੋਕ ਲਿਆ
ਮ੍ਰਿਗ ਜਾਨ ਮੁਨੀ ਕਹੁ ਬਾਨ ਕਸ੍ਰਯੋ ॥੩੮੧॥
He did not recognize the sage and condidering him a deer, he aimed his arrow at him.381.
ਅਤੇ ਮੁਨੀ ਨੂੰ ਮਾਰਨ ਲਈ ਤੀਰ ਖਿਚ ਲਿਆ ॥੩੮੧॥
ਸਰ ਪੇਖ ਸਬੈ ਤਿਹ ਸਾਧ ਕਹੈ ॥
ਸਾਰਿਆਂ ਸਾਧਾਂ ਨੇ ਕਸੇ ਹੋਏ ਤੀਰ ਨੂੰ ਵੇਖ ਕੇ
ਮ੍ਰਿਗ ਹੋਇ ਨ ਰੇ ਮੁਨਿ ਰਾਜ ਇਹੈ ॥
All the ascetics saw the arrow and also saw that the sage was seated like a deer
ਉਸ ਨੂੰ ਕਿਹਾ ਕਿ ਇਹ ਹਿਰਨ ਨਹੀਂ, ਮੁਨੀ ਰਾਜ ਹੈ।
ਨਹ ਬਾਨ ਸਰਾਸਨ ਪਾਨ ਤਜੇ ॥
(ਪਰ) ਉਸ ਨੇ ਹੱਥ ਵਿਚੋਂ ਧਨੁਸ਼ ਬਾਣ ਨਾ ਛਡਿਆ।
ਅਸ ਦੇਖਿ ਦ੍ਰਿੜੰ ਮੁਨਿ ਰਾਜ ਲਜੇ ॥੩੮੨॥
That person his bow and arrows from his hand and felt ashamed on seeing the resoluteness of the sage.382.
(ਉਸ ਦੀ) ਅਜਿਹੀ ਦ੍ਰਿੜ੍ਹਤਾ ਵੇਖ ਕੇ ਮੁਨੀ ਰਾਜ ਸ਼ਰਮਸਾਰ ਹੋ ਗਏ ॥੩੮੨॥
ਬਹੁਤੇ ਚਿਰ ਜਿਉ ਤਿਹ ਧ︀ਯਾਨ ਛੁਟਾ ॥
ਬਹੁਤ ਚਿਰ ਬਾਦ ਜਦੋਂ ਉਸ ਦਾ ਧਿਆਨ ਛੁਟਿਆ
ਅਵਿਲੋਕ ਧਰੇ ਰਿਖਿ ਪਾਲ ਜਟਾ ॥
After a long time, when his attention was broken, then he saw the great sage with matted locks
ਤਾਂ ਵੇਖਿਆ (ਕਿ ਇਹ) ਜਟਾਵਾਂ ਦੀ ਪੰਗਤੀ ਵਾਲਾ ਰਿਸ਼ੀ ਹੈ।
ਕਸ ਆਵਤ ਹੋ ਡਰੁ ਡਾਰਿ ਅਬੈ ॥
(ਉਸ ਨੇ ਕਿਹਾ, ਤੁਸੀਂ) ਹੁਣ ਡਰ ਨੂੰ ਛਡ ਕੇ ਕਿਸ ਵਾਸਤੇ ਲਗੇ ਆਉਂਦੇ ਹੋ;
ਮੁਹਿ ਲਾਗਤ ਹੋ ਮ੍ਰਿਗ ਰੂਪ ਸਬੈ ॥੩੮੩॥
He said. “How al of you have come here after relinquishing your fear? I am seeing only the deer everywhere.”383.
ਮੈਨੂੰ ਤਾਂ (ਤੁਸੀਂ) ਸਾਰੇ ਹਿਰਨ ਰੂਪ ਹੀ ਲਗਦੇ ਹੋ ॥੩੮੩॥
ਰਿਖ ਪਾਲ ਬਿਲੋਕਿ ਤਿਸੈ ਦਿੜਤਾ ॥
ਰਿਸ਼ੀਆਂ ਦੇ ਪਾਲਕ (ਦੱਤ) ਨੇ ਉਸ ਦੀ ਇਸ ਦ੍ਰਿੜ੍ਹਤਾ ਨੂੰ ਵੇਖ ਕੇ,
ਗੁਰੁ ਮਾਨ ਕਰੀ ਬਹੁਤੈ ਉਪਮਾ ॥
The sage, seeing his resoluteness, and accepting him as his Guru, praised him and said,
(ਉਸ ਨੂੰ) ਗੁਰੂ ਮੰਨ ਕੇ ਬਹੁਤ ਸਾਰੀ ਉਪਮਾ ਕੀਤੀ।
ਮ੍ਰਿਗ ਸੋ ਜਿਹ ਕੋ ਚਿਤ ਐਸ ਲਗ︀ਯੋ ॥
ਜਿਸ ਦਾ ਚਿਤ ਹਿਰਨ ਨਾਲ ਇਸ ਤਰ੍ਹਾਂ ਲਗਾ ਹੈ,
ਪਰਮੇਸਰ ਕੈ ਰਸ ਜਾਨ ਪਗ੍ਰਯੋ ॥੩੮੪॥
“He, who is so much attentive towards the deer, then think that he is absorbed in the love of the Lord.”384.
ਮਾਨੋ ਪਰਮੇਸ਼ਵਰ ਦੇ ਪ੍ਰੇਮ ਰਸ ਵਿਚ ਮਗਨ ਹੋਵੇ ॥੩੮੪॥
ਮੁਨ ਕੋ ਤਬ ਪ੍ਰੇਮ ਪ੍ਰਸੀਜ ਹੀਆ ॥
ਤਦ ਮੁਨੀ ਦਾ ਹਿਰਦਾ ਪ੍ਰੇਮ ਨਾਲ ਪਸੀਜ ਗਿਆ
ਗੁਰ ਠਾਰਸਮੋ ਮ੍ਰਿਗ ਨਾਸ ਕੀਆ ॥
The sage accepted him as his eighteenth Guru with his melted heart
ਅਤੇ ਹਿਰਨ ਨੂੰ ਮਾਰਨ ਵਾਲੇ ਨੂੰ ਅਠਾਰ੍ਹਵਾਂ ਗੁਰੂ ਕੀਤਾ।
ਮਨ ਮੋ ਤਬ ਦਤ ਬੀਚਾਰ ਕੀਆ ॥
ਤਦ ਦੱਤ ਨੇ ਮਨ ਵਿਚ ਵਿਚਾਰ ਕੀਤਾ
ਗੁਨ ਮ੍ਰਿਗਹਾ ਕੋ ਚਿਤ ਬੀਚ ਲੀਆ ॥੩੮੫॥
The sage Dutt thoughtfully adopted the qualities of that hunter in his mind.385.
ਅਤੇ ਸ਼ਿਕਾਰੀ ਦੇ ਗੁਣਾਂ ਨੂੰ ਮਨ ਵਿਚ ਵਸਾ ਲਿਆ ॥੩੮੫॥
ਹਰਿ ਸੋ ਹਿਤੁ ਜੋ ਇਹ ਭਾਤਿ ਕਰੈ ॥
ਜੇ ਕੋਈ ਹਰਿ ਨਾਲ ਇਸ ਤਰ੍ਹਾਂ ਦਾ ਪ੍ਰੇਮ ਕਰੇਗਾ,
ਭਵ ਭਾਰ ਅਪਾਰਹ ਪਾਰ ਪਰੈ ॥
He, who will love the Lord in this way, he will ferry across the ocean of existence
(ਤਾਂ ਉਹ) ਦੁਸਤਰ ਸੰਸਾਰ ਸਾਗਰ ਨੂੰ ਪਾਰ ਕਰ ਲਵੇਗਾ।
ਮਲ ਅੰਤਰਿ ਯਾਹੀ ਇਸਨਾਨ ਕਟੈ ॥
ਇਸ ਇਸ਼ਨਾਨ ਨਾਲ ਮਨ ਦੀ ਮੈਲ ਕਟ ਜਾਂਦੀ ਹੈ
ਜਗ ਤੇ ਫਿਰਿ ਆਵਨ ਜਾਨ ਮਿਟੈ ॥੩੮੬॥
His dirt will be removed with the inner bath and his transmigration will end in the world.386.
ਅਤੇ ਸੰਸਾਰ ਵਿਚ ਆਣਾ ਜਾਣਾ ਸਮਾਪਤ ਹੋ ਜਾਂਦਾ ਹੈ ॥੩੮੬॥
ਗੁਰੁ ਜਾਨ ਤਬੈ ਤਿਹ ਪਾਇ ਪਰਾ ॥
ਤਦੋਂ ਉਸ ਨੂੰ ਗੁਰੂ ਜਾਣ ਕੇ (ਰਿਸ਼ੀ) ਪੈਰੀਂ ਪੈ ਗਿਆ
ਭਵ ਭਾਰ ਅਪਾਰ ਸੁ ਪਾਰ ਤਰਾ ॥
Accepting him as his Guru, he fell at his feet and ferried across the dreadful ocean of existence
ਅਤੇ ਅਪਾਰ ਸੰਸਾਰ ਰੂਪ ਭਾਰੇ ਸਮੁੰਦਰ ਨੂੰ ਪਾਰ ਕਰ ਲਿਆ।
ਦਸ ਅਸਟਸਮੋ ਗੁਰੁ ਤਾਸੁ ਕੀਯੋ ॥
ਉਸ ਨੂੰ ਅਠਾਰ੍ਹਵਾਂ ਗੁਰੂ ਕੀਤਾ
ਕਬਿ ਬਾਧਿ ਕਬਿਤਨ ਮਧਿ ਲੀਯੋ ॥੩੮੭॥
He adopted him as his eighteenth Guru and in tthis way, the poet has mentioned the save in verse-form.387.
ਅਤੇ ਕਵੀ ਨੇ (ਇਸ ਨੂੰ) ਕਬਿੱਤਾਂ ਵਿਚ ਬੰਨ੍ਹ ਲਿਆ ॥੩੮੭॥
ਸਬ ਹੀ ਸਿਖ ਸੰਜੁਤਿ ਪਾਨ ਗਹੇ ॥
ਸਾਰੇ ਹੀ ਸੇਵਕਾਂ ਸਮੇਤ (ਉਸ ਦੇ) ਪੈਰ ਪਕੜ ਲਏ।
ਅਵਿਲੋਕਿ ਚਰਾਚਰਿ ਚਉਧ ਰਹੇ ॥
All the disciples gathered and caught his feet, seeing which all the animate and inanimate beings were startled
(ਜਿਸ ਨੂੰ) ਵੇਖ ਕੇ ਜੜ ਚੇਤਨ ਸਭ ਹੈਰਾਨ ਹੋ ਗਏ।
ਪਸੁ ਪਛ ਚਰਾਚਰ ਜੀਵ ਸਬੈ ॥
ਪਸ਼ੂ-ਪੰਛੀ ਅਤੇ ਚਰ, ਅਚਰ,
ਗਣ ਗੰਧ੍ਰਬ ਭੂਤ ਪਿਸਾਚ ਤਬੈ ॥੩੮੮॥
All the animals, birds, gandharvas, ghosts, fiends etc. were wonder-struck.388.
ਗਣ, ਗੰਧਰਬ, ਭੂਤ, ਪਿਸ਼ਾਚ ਆਦਿ ਸਾਰੇ ਜੀਵ ਉਸ ਵੇਲੇ (ਹੈਰਾਨੀ ਦੀ ਅਵਸਥਾ ਵਿਚ ਹੋ ਗਏ) ॥੩੮੮॥
ਇਤਿ ਅਠਦਸਵੋ ਗੁਰੂ ਮ੍ਰਿਗਹਾ ਸਮਾਪਤੰ ॥੧੮॥
End of the description of the adoption of a Hunter as the Eighteenth Guru.
ਇਥੇ ਅਠਾਰ੍ਹਵੇਂ ਗੁਰੂ ਸ਼ਿਕਾਰੀ ('ਮ੍ਰਿਗਹਾ') ਦਾ ਪ੍ਰਸੰਗ ਸਮਾਪਤ ॥੧੮॥