ਚੌਪਈ

Chaupaee

ਚੌਪਈ:

ਤਬ ਕਾਜੀ ਜਿਯ ਨ︀ਯਾਇ ਬਿਚਾਰਿਯੋ

ਤਦ ਕਾਜ਼ੀ ਨੇ ਮਨ ਵਿਚ ਨਿਆਂ (ਕਰਨ ਬਾਰੇ) ਸੋਚਿਆ

ਪ੍ਰਗਟ ਸਭਾ ਮੈ ਦੁਹੂੰ ਉਚਾਰਿਯੋ

Then the Quazi pondered over and addressed both in the gathering.

(ਅਤੇ ਫਿਰ) ਸਭਾ ਵਿਚ ਦੋਹਾਂ ਨੂੰ ਸਾਫ਼ ਕਿਹਾ

ਜੋ ਮੁਹਰਨ ਕੇ ਸਨਹਿ ਬਤਾਵੈ

ਕਿ ਜੋ ਮੋਹਰਾਂ ਦੇ ਸੰਨ ਦਸੇਗਾ,

ਸੋ ਸਭ ਆਜੁ ਅਸਰਫੀ ਪਾਵੈ ॥੨੩॥

‘The person who tells the date of minting will take over the coins.’(23)

ਉਹੀ ਅਜ ਸਾਰੀਆਂ ਮੋਹਰਾਂ ਪ੍ਰਾਪਤ ਕਰ ਲਵੇਗਾ ॥੨੩॥

ਸਨ ਮੁਹਰਨ ਕੋ ਬਨਿਕ ਜਾਨੋ

ਮੋਹਰਾਂ ਦੇ ਸੰਨ ਬਨੀਆ ਨਹੀਂ ਜਾਣਦਾ ਸੀ।

ਮੂੰਦਿ ਰਹਾ ਮੁਖ ਕਛੁ ਬਖਾਨੋ

As the Shah did not know the date of min ting, he closed his eye and kept his mouth shut.

ਉਹ ਚੁਪ ਕਰ ਰਿਹਾ, ਮੂੰਹੋਂ ਕੁਝ ਨਾ ਕਹਿ ਸਕਿਆ।

ਰੋਇ ਪੀਟ ਕਰਿ ਕਰਤ ਪੁਕਾਰਾ

As the Shah did not know the date of min ting, he closed his eye and kept his mouth shut.

ਰੋ ਪਿਟ ਕੇ ਪੁਕਾਰਨ ਲਗਾ

ਹਾਹਾ ਕਿਯਸਿ ਕਹਾ ਕਰਤਾਰਾ ॥੨੪॥

Then he cried incessantly and complained ‘Oh God why have you done this to me?’(24)

ਕਿ ਹੇ ਕਰਤਾਰ! ਤੂੰ ਇਹ ਕੀ ਕੀਤਾ ਹੈ ॥੨੪॥