ਗਉੜੀ ਚੇਤੀ ॥
Gauree Chaytee:
ਰਾਗ ਗਉੜੀ-ਚੇਤੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥
They do not listen to the Lord's Praises, and they do not sing the Lord's Glories,
(ਕਈ ਮਨੁੱਖ ਆਪ) ਨਾਹ ਕਦੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦੇ ਹਨ, ਨਾਹ ਹਰੀ ਦੇ ਗੁਣ ਗਾਉਂਦੇ ਹਨ, ਜਸੁ = ਵਡਿਆਈ, ਸਿਫ਼ਤਿ-ਸਾਲਾਹ।
ਬਾਤਨ ਹੀ ਅਸਮਾਨੁ ਗਿਰਾਵਹਿ ॥੧॥
but they try to bring down the sky with their talk. ||1||
ਪਰ ਸ਼ੇਖ਼ੀ ਦੀਆਂ ਗੱਲਾਂ ਨਾਲ ਤਾਂ (ਮਾਨੋ) ਅਸਮਾਨ ਨੂੰ ਢਾਹ ਲੈਂਦੇ ਹਨ ॥੧॥ ਬਾਤਨ ਹੀ = ਗੱਲਾਂ ਨਾਲ ਹੀ, ਨਿਰੀਆਂ ਸ਼ੇਖ਼ੀ ਦੀਆਂ ਗੱਲਾਂ ਨਾਲ ॥੧॥
ਐਸੇ ਲੋਗਨ ਸਿਉ ਕਿਆ ਕਹੀਐ ॥
What can anyone say to such people?
ਅਜਿਹੇ ਬੰਦਿਆਂ ਨੂੰ ਭਲੀ ਮੱਤ ਦੇਣ ਦਾ ਕੋਈ ਲਾਭ ਨਹੀਂ, ਸਿਉ = ਨਾਲ, ਨੂੰ। ਕਿਆ ਕਹੀਐ = ਕੀਹ ਆਖੀਏ? ਮੱਤ ਦੇਣ ਦਾ ਕੋਈ ਲਾਭ ਨਹੀਂ।
ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥
You should always be careful around those whom God has excluded from His devotional worship. ||1||Pause||
ਜਿਨ੍ਹਾਂ ਨੂੰ ਪ੍ਰਭੂ ਨੇ ਭਗਤੀ ਤੋਂ ਵਾਂਜੇ ਰੱਖਿਆ ਹੈ (ਉਹਨਾਂ ਨੂੰ ਮੱਤ ਦੇਣ ਦੇ ਥਾਂ ਸਗੋਂ) ਉਹਨਾਂ ਤੋਂ ਸਦਾ ਦੂਰ ਦੂਰ ਹੀ ਰਹਿਣਾ ਚਾਹੀਦਾ ਹੈ ॥੧॥ ਰਹਾਉ ॥ ਕੀਏ = ਕੀਤੇ, ਬਣਾਏ। ਬਾਹਜ = ਸੱਖਣੇ, ਖ਼ਾਲੀ, ਬਿਨਾ। ਭਗਤਿ ਤੇ ਬਾਹਜ ਕੀਏ = ਭਗਤੀ ਤੋਂ ਸੱਖਣੇ ਰੱਖੇ। ਡਰਾਨੇ ਰਹੀਐ = ਡਰਦੇ ਰਹੀਏ, ਦੂਰ ਦੂਰ ਹੀ ਰਹਿਣਾ ਚੰਗਾ ਹੈ ॥੧॥ ਰਹਾਉ ॥
ਆਪਿ ਨ ਦੇਹਿ ਚੁਰੂ ਭਰਿ ਪਾਨੀ ॥
They do not offer even a handful of water,
(ਉਹ ਲੋਕ) ਆਪ ਤਾਂ (ਕਿਸੇ ਨੂੰ) ਇਕ ਚੁਲੀ ਜਿਤਨਾ ਪਾਣੀ ਭੀ ਨਹੀਂ ਦੇਂਦੇ, ਨ ਦੇਹਿ = ਨਹੀਂ ਦੇਂਦੇ। ਚੁਰੂ ਭਰਿ = ਇੱਕ ਚੁਲੀ ਜਿਤਨਾ।
ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥
while they slander the one who brought forth the Ganges. ||2||
ਪਰ ਨਿੰਦਿਆ ਉਹਨਾਂ ਦੀ ਕਰਦੇ ਹਨ ਜਿਨ੍ਹਾਂ ਨੇ ਗੰਗਾ ਵਗਾ ਦਿੱਤੀ ਹੋਵੇ ॥੨॥ ਤਿਹ = ਉਹਨਾਂ (ਮਨੁੱਖਾਂ) ਨੂੰ। ਜਿਹ = ਜਿਨ੍ਹਾਂ ਨੇ। ਆਨੀ = ਲੈ ਆਂਦੀ ਹੈ, ਵਗਾ ਦਿੱਤੀ ਹੈ ॥੨॥
ਬੈਠਤ ਉਠਤ ਕੁਟਿਲਤਾ ਚਾਲਹਿ ॥
Sitting down or standing up, their ways are crooked and evil.
ਬੈਠਦਿਆਂ ਉਠਦਿਆਂ (ਹਰ ਵੇਲੇ ਉਹ) ਟੇਢੀਆਂ ਚਾਲਾਂ ਹੀ ਚੱਲਦੇ ਹਨ, ਕੁਟਿਲ = ਟੇਢੀਆਂ ਚਾਲਾਂ ਚੱਲਣ ਵਾਲਾ। ਕੁਟਿਲਤਾ = ਟੇਢੀਆਂ ਚਾਲਾਂ।
ਆਪੁ ਗਏ ਅਉਰਨ ਹੂ ਘਾਲਹਿ ॥੩॥
They ruin themselves, and then they ruin others. ||3||
ਉਹ ਆਪਣੇ ਆਪ ਤੋਂ ਗਏ-ਗੁਜ਼ਰੇ ਬੰਦੇ ਹੋਰਨਾਂ ਨੂੰ ਭੀ ਕੁਰਾਹੇ ਪਾਂਦੇ ਹਨ ॥੩॥ ਆਪੁ = ਆਪਹੁ, ਆਪਣੇ ਆਪ ਤੋਂ। ਹੂ = ਭੀ। ਘਾਲਹਿ = ਘੱਲਦੇ ਹਨ। (ਆਪੁ) ਘਾਲਹਿ = ਉਹਨਾਂ ਦੇ ਆਪੇ ਤੋਂ ਘੱਲਦੇ ਹਨ, ਉਹਨਾਂ ਦੇ ਅਸਲੇ ਤੋਂ ਦੂਰ ਕਰ ਦੇਂਦੇ ਹਨ, ਕੁਰਾਹੇ ਪਾ ਦੇਂਦੇ ਹਨ, ਨਾਸ ਕਰ ਦੇਂਦੇ ਹਨ ॥੩॥
ਛਾਡਿ ਕੁਚਰਚਾ ਆਨ ਨ ਜਾਨਹਿ ॥
They know nothing except evil talk.
ਫੋਕੀ ਬਹਿਸ ਤੋਂ ਬਿਨਾ ਉਹ ਹੋਰ ਕੁਝ ਕਰਨਾ ਜਾਣਦੇ ਹੀ ਨਹੀਂ, ਕੁਚਰਚਾ = ਕੋਝੀ ਚਰਚਾ, ਥੋਥੀ ਬਹਿਸ। ਛਾਡਿ = ਛੱਡ ਕੇ, ਤੋਂ ਬਿਨਾ। ਆਨ = ਕੋਈ ਹੋਰ ਗੱਲ।
ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥
They would not even obey Brahma's orders. ||4||
ਕਿਸੇ ਵੱਡੇ ਤੋਂ ਵੱਡੇ ਮੰਨੇ-ਪ੍ਰਮੰਨੇ ਸਿਆਣੇ ਦੀ ਭੀ ਗੱਲ ਨਹੀਂ ਮੰਨਦੇ ॥੪॥ ਬ੍ਰਹਮਾ ਹੂ ਕੋ ਕਹਿਓ = ਬ੍ਰਹਮਾ ਦਾ ਆਖਿਆ ਭੀ, ਵੱਡੇ ਤੋਂ ਵੱਡੇ ਮੰਨੇ-ਪ੍ਰਮੰਨੇ ਸਿਆਣੇ ਦੀ ਗੱਲ ਭੀ। ਕੋ = ਦਾ ॥੪॥
ਆਪੁ ਗਏ ਅਉਰਨ ਹੂ ਖੋਵਹਿ ॥
They themselves are lost, and they mislead others as well.
ਆਪਣੇ ਆਪ ਤੋਂ ਗਏ-ਗੁਜ਼ਰੇ ਉਹ ਲੋਕ ਹੋਰਨਾਂ ਨੂੰ ਭੀ ਖੁੰਝਾਉਂਦੇ ਹਨ, ਖੋਵਹਿ = ਖੁੰਝਾਉਂਦੇ ਹਨ।
ਆਗਿ ਲਗਾਇ ਮੰਦਰ ਮੈ ਸੋਵਹਿ ॥੫॥
They set their own temple on fire, and then they fall asleep within it. ||5||
ਉਹ (ਮਾਨੋ, ਆਪਣੇ ਹੀ ਘਰ ਨੂੰ) ਅੱਗ ਲਾ ਕੇ ਘਰ ਵਿਚ ਸੌਂ ਰਹੇ ਹਨ ॥੫॥ ਮੰਦਰ = ਘਰ। ਮੈ = ਮਹਿ, ਵਿਚ ॥੫॥
ਅਵਰਨ ਹਸਤ ਆਪ ਹਹਿ ਕਾਂਨੇ ॥
They laugh at others, while they themselves are one-eyed.
ਉਹ ਆਪ ਤਾਂ ਕਾਣੇ ਹਨ (ਕਈ ਤਰ੍ਹਾਂ ਦੇ ਵੈਲ ਕਰਦੇ ਹਨ) ਪਰ ਹੋਰਨਾਂ ਨੂੰ ਮਖ਼ੌਲ ਕਰਦੇ ਹਨ। ਹਸਤ = ਮਖ਼ੌਲ ਕਰਦੇ ਹਨ।
ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥
Seeing them, Kabeer is embarrassed. ||6||1||44||
ਅਜਿਹੇ ਬੰਦਿਆਂ ਨੂੰ ਵੇਖ ਕੇ, ਹੇ ਕਬੀਰ! ਸ਼ਰਮ ਆਉਂਦੀ ਹੈ ॥੬॥੧॥੪੪॥ ਦੇਖਿ = ਵੇਖ ਕੇ। ਲਜਾਨੇ = ਸ਼ਰਮ ਆਉਂਦੀ ਹੈ ॥੬॥੧॥੪੪॥