ਪਾਧਰੀ ਛੰਦ

PAADHARI STANZA

ਪਾਧਰੀ ਛੰਦ:

ਸੰਭਰ ਨਰੇਸ ਮਾਰਿਓ ਨਿਦਾਨ

ਅੰਤ ਨੂੰ ਸੰਭਲ ਦਾ ਰਾਜਾ ਮਾਰਿਆ ਗਿਆ।

ਢੋਲੰ ਮਿਦੰਗ ਬਜੇ ਪ੍ਰਮਾਨ

ਢੋਲ ਅਤੇ ਨਗਾਰੇ ਮਰਯਾਦਾ ਪੂਰਵਕ ('ਪ੍ਰਮਾਨ') ਵਜਾਏ ਗਏ।

ਭਾਜੇ ਸੁਬੀਰ ਤਜਿ ਜੁਧ ਤ੍ਰਾਸਿ

ਡਰ ਦੇ ਮਾਰੇ ਯੁੱਧ ਛਡ ਕੇ ਸੂਰਮੇ ਭਜੇ ਜਾ ਰਹੇ ਹਨ।

ਤਜਿ ਸਸਤ੍ਰ ਸਰਬ ਹ੍ਵੈ ਚਿਤਿ ਨਿਰਾਸ ॥੪੫੧॥

Ultimately, the king of Sambhal was killed, the small and large drums sounded, the warriors, frightened of war ran away and getting disappointed, they abandoned all the weapons.451.

ਚਿਤ ਵਿਚ ਨਿਰਾਸ ਹੋ ਕੇ ਸਬ ਨੇ ਸ਼ਸਤ੍ਰ ਛਡ ਦਿੱਤੇ ਹਨ ॥੪੫੧॥

ਬਰਖੰਤ ਦੇਵ ਪੁਹਪਣ ਬ੍ਰਿਸਟ

ਦੇਵਤੇ ਫੁਲਾਂ ਦੀ ਬਰਖਾ ਕਰਦੇ ਹਨ।

ਹੋਵੰਤ ਜਗ ਜਹ ਤਹ ਸੁ ਇਸਟ

ਜਿਥੇ ਕਿਥੇ (ਆਪਣੇ ਆਪਣੇ) ਇਸ਼ਟ ਅਨੁਸਾਰ ਯੱਗ ਹੋਣ ਲਗੇ ਹਨ।

ਪੂਜੰਤ ਲਾਗ ਦੇਵੀ ਕਰਾਲ

ਭਿਆਨਕ ਦੇਵੀ ਦੀ ਪੂਜਾ ਵਿਚ ਲਗ ਗਏ ਹਨ।

ਹੋਵੰਤ ਸਿਧ ਕਾਰਜ ਸੁ ਢਾਲ ॥੪੫੨॥

The gods showered flowers and everywhere the patron-god was worshipped, the people adored the dreadful goddess and many works were finalized.452.

ਚੰਗੀ ਤਰ੍ਹਾਂ ਸਾਰੇ ਕਾਰਜ ਸਿੱਧ ਹੋ ਗਏ ਹਨ ॥੪੫੨॥

ਪਾਵੰਤ ਦਾਨ ਜਾਚਕ ਦੁਰੰਤ

ਬੇਸ਼ੁਮਾਰ ('ਦੁਰੰਤ') ਮੰਗਤੇ ਦਾਨ ਪ੍ਰਾਪਤ ਕਰ ਰਹੇ ਹਨ।

ਭਾਖੰਤ ਕ੍ਰਿਤ ਜਹ ਤਹ ਬਿਅੰਤ

ਜਿਥੇ ਕਿਥੇ ਬੇਅੰਤ (ਲੋਕ) ਯਸ਼ (ਕੀਰਤੀ) ਗਾ ਰਹੇ ਹਨ।

ਜਗ ਧੂਪ ਦੀਪ ਜਗਿ ਆਦਿ ਦਾਨ

ਜਗਤ ਵਿਚ ਧੂਪ, ਦੀਪ, ਦਾਨ ਅਤੇ ਯੱਗ ਆਦਿ (ਹੋਣ ਲਗ ਗਏ ਹਨ)

ਹੋਵੰਤ ਹੋਮ ਬੇਦਨ ਬਿਧਾਨ ॥੪੫੩॥

The beggars received charity and everywhere the poems were composed, the Yajnas, burning of incense, lighting of lamps, the charities etc. were all done according to vedic rites.453.

ਅਤੇ ਵੇਦ ਰੀਤੀ ਅਨੁਸਾਰ ਹੋਮ ਹੋਣ ਲਗ ਗਏ ਹਨ ॥੪੫੩॥

ਪੂਜੰਤ ਲਾਗ ਦੇਬੀ ਦੁਰੰਤ

(ਲੋਕੀਂ) ਪ੍ਰਚੰਡ ਦੇਵੀ ਦੀ ਪੂਜਾ ਕਰਨ ਲਗ ਗਏ ਹਨ।

ਤਜਿ ਸਰਬ ਕਾਮ ਜਹ ਤਹ ਮਹੰਤ

ਮਹੰਤਾਂ ਨੇ ਜਿਥੇ ਕਿਥੇ ਸਾਰੇ ਕਰਮ ਕਾਂਡ ਛਡ ਦਿੱਤੇ ਹਨ।

ਬਾਧੀ ਧੁਜਾਨ ਪਰਮੰ ਪ੍ਰਚੰਡ

ਵੱਡੇ ਝੰਡੇ (ਮੰਦਿਰਾਂ) ਉਤੇ ਬੰਨ੍ਹ ਦਿੱਤੇ ਹਨ।

ਪ੍ਰਚੁਰਿਓ ਸੁ ਧਰਮ ਖੰਡੇ ਅਖੰਡ ॥੪੫੪॥

The heads of hermitages, leaving all other works, worshipped the goddess, the powerful goddess was established again and in this way, there was propagation of the perfect Dharma.454.

ਪ੍ਰਚੰਡ ਸੂਰਮਿਆਂ ਨੂੰ ਮਾਰ ਕੇ (ਸੱਚੇ) ਧਰਮ ਦਾ ਬਹੁਤ ਪ੍ਰਚਾਰ ਹੋ ਰਿਹਾ ਹੈ ॥੪੫੪॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਲਕੀ ਅਵਤਾਰ ਸੰਭਰ ਨਰੇਸ ਬਧਹ ਬਿਜਯ ਭਏਤ ਨਾਮ ਪ੍ਰਥਮ ਧਿਆਇ ਬਰਨਨੰ ਸਮਾਪਤੰ ਸਤੁ ਸੁਭਮ ਸਤੁ ॥੧॥

End of the chapter entitled “the Kalki Incarnation after killing the king of Sambhal becomes victorious-the description of the war of Sambhal” Bachittar Natak.

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕਲਕੀ ਅਵਤਾਰ ਦੀ ਵਿਜੈ ਅਤੇ ਸੰਭਰ ਦੇ ਰਾਜੇ ਦੇ ਬਧ ਦਾ ਵਰਣਨ ਨਾਂ ਵਾਲੇ ਪਹਿਲੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੧॥