ਸੰਗੀਤ ਭੁਜੰਗ ਪ੍ਰਯਾਤ ਛੰਦ

SANGEET BHUJANG PRAYAAT STANZA

ਸੰਗੀਤ ਭੁਜੰਗ ਪ੍ਰਯਾਤ ਛੰਦ:

ਕਾਗੜਦੰ ਕੋਪਾ ਰਾਗੜਦੰ ਰਾਜਾ

(ਸੰਭਲ ਦਾ) ਰਾਜਾ ਕ੍ਰੋਧਿਤ ਹੋਇਆ ਹੈ।

ਘਾਗੜਦੰ ਘੋਰੇ ਬਾਗੜਦੰ ਬਾਜਾ

ਜ਼ੋਰ ਦਾ ਨਗਾਰਾ ਵਜਿਆ ਹੈ।

ਫਾਗੜਦੰ ਫੀਲੰ ਛਾਗੜਦੰ ਛੂਟੇ

ਹਾਥੀ ਛੁਟ ਕੇ ਪੈ ਗਏ ਹਨ।

ਸਾਗੜਦੰ ਸੂਰੰ ਜਾਗੜਦੰ ਜੂਟੇ ॥੪੪੧॥

The king trembled, the dreadful war-drums sounded, the elephants went out of control and the warriors fought with one-another.441.

ਸੂਰਮੇ ਜੁਟ ਗਏ ਹਨ ॥੪੪੧॥

ਬਾਗੜਦੰ ਬਾਜੇ ਨਾਗੜਦੰ ਨਗਾਰੇ

ਨਗਾਰੇ ਵਜ ਰਹੇ ਹਨ।

ਜਾਗੜਦੰ ਜੋਧਾ ਮਾਗੜਦੰ ਮਾਰੇ

ਸੂਰਮੇ 'ਮਾਰੋ-ਮਾਰੋ' ਕਹਿੰਦੇ ਹਨ।

ਡਾਗੜਦੰ ਡਿਗੇ ਖਾਗੜਦੰ ਖੂਨੀ

ਖੂਨ ਨਾਲ ਲਥ ਪਥ (ਯੋਧੇ) ਡਿਗਦੇ ਹਨ।

ਚਾਗੜਦੰ ਚਉਪੈ ਦਾਗੜਦੰ ਦੂਨੀ ॥੪੪੨॥

The trumpets sounded and the warriors were killed, the bloody fighters fell and their zeal doubled.442.

ਅਤੇ (ਸੂਰਮਿਆਂ ਵਿਚ) ਦੁਗਣਾ ਚਾਉ ਚੜ੍ਹਦਾ ਹੈ ॥੪੪੨॥

ਹਾਗੜਦੰ ਹਸੇ ਸਾਗੜਦੰ ਸਿਧੰ

ਸਿੱਧ (ਲੋਕ ਯੁੱਧ ਨੂੰ ਵੇਖ ਕੇ) ਹਸ ਰਹੇ ਹਨ।

ਭਾਗੜਦੰ ਭਾਜੇ ਬਾਗੜਦੰ ਬ੍ਰਿਧੰ

ਵੱਡੇ ਵੱਡੇ ਯੋਧੇ ('ਬ੍ਰਿਧੰ') ਭਜ ਰਹੇ ਹਨ।

ਛਾਗੜਦੰ ਛੁਟੇ ਤਾਗੜਦੰ ਤੀਰੰ

ਤੀਰ ਛੁਟ ਰਹੇ ਹਨ।

ਜਾਗੜਦੰ ਜੁਟੇ ਬਾਗੜਦੰ ਬੀਰੰ ॥੪੪੩॥

The adepts laughed and the groups of warriors ran away, the arrows were discharged and the warriors fought among themselves.443.

ਸੂਰਮੇ (ਯੁੱਧ ਕਰਮ ਵਿਚ) ਜੁਟੇ ਹੋਏ ਹਨ ॥੪੪੩॥

ਕਾਗੜਦੰ ਕੁਹਕੇ ਬਾਗੜਦੰ ਬਾਣੰ

ਬਾਣ 'ਕੁਹ ਕੁਹ' ਕਰਦੇ ਚਲਦੇ ਹਨ।

ਫਾਗੜਦੰ ਫਰਕੇ ਨਾਗੜਦੰ ਨਿਸਾਣੰ

ਨਿਸ਼ਾਣ (ਝੰਡੇ) ਝੂਲਦੇ ਹਨ।

ਬਾਗੜਦੰ ਬਾਜੀ ਭਾਗੜਦੰ ਭੇਰੀ

ਭੇਰੀਆਂ ਵਜਦੀਆਂ ਹਨ।

ਸਾਗੜਦੰ ਸੈਣੰ ਫਾਗੜਦੰ ਫੇਰੀ ॥੪੪੪॥

There was the sound of arrows and the trumpets sounded, the kettledrums were played and the armies roamed.444.

ਸੈਨਾ ਨੂੰ ਪਰਤਾ ਦਿੱਤਾ ਹੈ ॥੪੪੪॥

ਭਾਗੜਦੰ ਭੀਰੰ ਕਾਗੜਦੰ ਕੰਪੈ

ਡਰਾਕਲ ਲੋਕ ਕੰਬਦੇ ਹਨ।

ਮਾਗੜਦੰ ਮਾਰੇ ਜਾਗੜਦੰ ਜੰਪੈ

ਮਾਰੇ ਹੋਏ (ਤੋਬਾ ਤੋਬਾ) ਜਪਦੇ ਹਨ।

ਛਾਗੜਦੰ ਛਪ੍ਰੰ ਭਾਗੜਦੰ ਭਾਜੇ

ਛੇਤੀ ਨਾਲ ਭਜਦੇ ਹਨ।

ਚਾਗੜਦੰ ਚਿਤੰ ਲਾਗੜਦੰ ਲਾਜੇ ॥੪੪੫॥

The cowards trembled and were killed in the battlefield, Many of them speedily ran away and felt shameful in their mind. 445.

ਚਿਤ ਵਿਚ ਸ਼ਰਮਿੰਦੇ ਹਨ ॥੪੪੫॥

ਛਾਗੜਦੰ ਛੋਰਿਓ ਰਾਗੜਦੰ ਰਾਜੰ

(ਕਲਕੀ ਨੇ ਸੰਭਲ ਦੇ) ਰਾਜੇ ਨੂੰ ਛਡ ਦਿੱਤਾ ਹੈ।

ਸਾਗੜਦੰ ਸੈਣੰ ਭਾਗੜਦੰ ਭਾਜਾ

(ਉਸ ਦੀ) ਸੈਨਾ ਭਜ ਚਲੀ ਹੈ।

ਛਾਗੜਦੰ ਛੂਟੇ ਬਾਗੜਦੰ ਬਾਣੰ

ਬਾਣ ਛੁਟ ਰਹੇ ਹਨ।

ਰਾਗੜਦੰ ਰੋਕੀ ਦਾਗੜਦੰ ਦਿਸਾਣੰ ॥੪੪੬॥

The king was released and he ran away alongwith his army, with the discharge of arrows all the directions were covered.446.

(ਉਨ੍ਹਾਂ ਨੇ) ਦਿਸ਼ਾਵਾਂ ਰੋਕ ਦਿੱਤੀਆਂ ਹਨ ॥੪੪੬॥

ਮਾਗੜਦੰ ਮਾਰੇ ਬਾਗੜਦੰ ਬਾਣੰ

ਬਾਣ ਮਾਰੇ ਜਾ ਰਹੇ ਹਨ।

ਟਾਗੜਦੰ ਟੂਟੇ ਤਾਗੜਦੰ ਤਾਣੰ

(ਵੈਰੀ ਦਾ) ਤ੍ਰਾਣ ਟੁਟ ਰਿਹਾ ਹੈ।

ਲਾਗੜਦੰ ਲਾਗੇ ਦਾਗੜਦੰ ਦਾਹੇ

(ਅਗਨੀ ਬਾਣਾਂ ਦੇ) ਲਗਣ ਨਾਲ ਸੜ ਗਏ ਹਨ।

ਡਾਗੜਦੰ ਡਾਰੇ ਬਾਗੜਦੰ ਬਾਹੇ ॥੪੪੭॥

By discharging the arrows, the pride of all was mashed, with the infliction of arrows all the warriors were weakened, their weapons fell down from their hands.447.

(ਬਾਕੀਆਂ ਨੂੰ) ਭਜਾ ਦਿੱਤਾ ਹੈ ॥੪੪੭॥

ਬਾਗੜਦੰ ਬਰਖੇ ਫਾਗੜਦੰ ਫੂਲੰ

ਫੁਲਾਂ ਦੀ ਬਰਖਾ ਹੋ ਰਹੀ ਹੈ।

ਮਾਗੜਦੰ ਮਿਟਿਓ ਸਾਗੜਦੰ ਸੂਲੰ

(ਸੰਭਲ ਵਾਸੀਆਂ ਦਾ) ਦੁਖ ਮਿਟ ਗਿਆ ਹੈ।

ਮਾਗੜਦੰ ਮਾਰਿਓ ਭਾਗੜਦੰ ਭੂਪੰ

ਰਾਜੇ ਨੂੰ ਮਾਰ ਦਿੱਤਾ ਹੈ।

ਕਾਗੜਦੰ ਕੋਪੇ ਰਾਗੜਦੰ ਰੂਪੰ ॥੪੪੮॥

The flowers were showered from the sky and in this way, the trouble ended, the kalki incarnation in his fury, killed the king.448.

(ਕਲਕੀ ਨੇ ਆਪਣਾ) ਰੂਪ ਕ੍ਰੋਧਿਤ ਕੀਤਾ ਹੋਇਆ ਹੈ ॥੪੪੮॥

ਜਾਗੜਦੰ ਜੰਪੈ ਪਾਗੜਦੰ ਪਾਨੰ

ਜੈ-ਜੈ-ਕਾਰ ('ਪਾਨੰ') ਜਪਦੇ ਹਨ।

ਦਾਗੜਦੰ ਦੇਵੰ ਆਗੜਦੰ ਆਨੰ

ਦੇਵਤੇ ਹਾਜ਼ਰ ਹੋ ਰਹੇ ਹਨ।

ਸਾਗੜਦੰ ਸਿਧੰ ਕਾਗੜਦੰ ਕ੍ਰਿਤ

ਸਿੱਧ ਲੋਕਾਂ ਨੇ (ਕਲਕੀ ਦੇ)

ਬਾਗੜਦੰ ਬਨਾਏ ਕਾਗੜਦੰ ਕਬਿਤੰ ॥੪੪੯॥

The gods came from the front and catching the feet of the Lord (Kalki) eulogized him, the adepts also composed epics in Praise of the Lord.449.

ਯਸ਼ ਦੇ ਕਬਿਤ ਬਣਾਏ ਹਨ ॥੪੪੯॥

ਰਾਗੜਦੰ ਗਾਵੈ ਕਾਗੜਦੰ ਕਬਿਤੰ

(ਚਾਰਣ ਲੋਕ) ਕਬਿਤਾਂ ਗਾਉਂਦੇ ਹਨ।

ਧਾਗੜਦੰ ਧਾਵੈ ਬਾਗੜਦੰ ਬਿਤ੍ਰੰ

ਸੇਵਕ ਜਾਂ ਲਾਗੀ ('ਬ੍ਰਿਤੰ') ਭਜੇ ਆ ਰਹੇ ਹਨ।

ਹਾਗੜਦੰ ਹੋਹੀ ਜਾਗੜਦੰ ਜਾਤ੍ਰਾ

(ਉਨ੍ਹਾਂ ਵਲੋਂ ਕਲਕੀ ਦੇ) ਦਰਸ਼ਨ ('ਜਾਤ੍ਰਾ') ਹੋ ਰਹੀ ਹੈ।

ਨਾਗੜਦੰ ਨਾਚੈ ਪਾਗੜਦੰ ਪਾਤ੍ਰਾ ॥੪੫੦॥

For eulogizing the Lord, the epics were sung and the praise of the Lord spread in all the four sides, the pious people began pilgrimages and the true devotees of the Lord began to dance.450.

ਨਟੀਆਂ (ਅਪੱਛਰਾਵਾਂ) ਨਚ ਰਹੀਆਂ ਹਨ ॥੪੫੦॥