ਨਰਾਜ ਛੰਦ

NARAAJ STANZA

ਨਰਾਜ ਛੰਦ:

ਆਨਿ ਆਨਿ ਸੂਰਮਾ ਸੰਧਾਨਿ ਬਾਨ ਧਾਵਹੀਂ

ਸੂਰਮੇ ਆ ਆ ਕੇ ਬਾਣਾਂ ਦਾ ਨਿਸ਼ਾਣਾ ਬੰਨ੍ਹ ਕੇ ਅਗੇ ਵਧਦੇ ਹਨ।

ਰੂਝਿ ਜੂਝ ਕੈ ਮਰੈ ਸੁ ਦੇਵ ਨਾਰਿ ਪਾਵਹੀਂ

The warriors aiming the targets of their arrows marched forward and embracing martyrdom in the war, they wedded the heavenly damsels

(ਜੋ) ਲੜਾਈ ਵਿਚ ਰੁਝ ਕੇ ਮਰਦੇ ਹਨ, ਉਹ ਅਪੱਛਰਾਵਾਂ ਨੂੰ ਪ੍ਰਾਪਤ ਕਰ ਲੈਂਦੇ ਹਨ।

ਸੁ ਰੀਝਿ ਰੀਝਿ ਅਛਰਾ ਅਲਛ ਸੂਰਣੋ ਬਰੈਂ

(ਉਹ) ਦੇਵ ਇਸਤਰੀਆਂ ਰੀਝ ਰੀਝ ਕੇ ਅਣਦਿਖ (ਅਥਵਾ ਅਦਾਗ਼) ਸੂਰਮਿਆਂ ਨੂੰ ਵਰਦੀਆਂ ਹਨ।

ਪ੍ਰਬੀਨ ਬੀਨਿ ਬੀਨ ਕੈ ਸੁਧੀਨ ਪਾਨਿ ਕੈ ਧਰੈਂ ॥੪੩੯॥

The heavenly damsels, also being pleased, began to wed the warriors catching their hands after selecting them.439.

ਪ੍ਰਬੀਨ (ਯੋਧਿਆਂ) ਨੂੰ ਚੁਣ ਚੁਣ ਕੇ (ਉਨ੍ਹਾਂ) ਸ੍ਰੇਸ਼ਠ ਸੁਧ ਬੁਧ ਵਾਲਿਆਂ ਦਾ ਹੱਥ ਧਾਰਨ ਕਰਦੀਆਂ ਹਨ ॥੪੩੯॥

ਸਨਧ ਬਧ ਅਧ ਹ੍ਵੈ ਬਿਰੁਧਿ ਸੂਰ ਧਾਵਹੀਂ

ਹਥਿਆਰ ਬੰਦ ਸੂਰਮੇ ਲਕ ਬੰਨ੍ਹ ਕੇ ('ਬਧ ਅਧ') ਸਾਹਮਣੇ ਹੋ ਕੇ ਧਾਵਾ ਕਰਦੇ ਹਨ।

ਸੁ ਕ੍ਰੋਧ ਸਾਗ ਤੀਛਣੰ ਕਿ ਤਾਕਿ ਸਤ੍ਰੁ ਲਾਵਹੀਂ

The warriors, getting bedecked, fell on the direction of the opponents and striking sharp lances on the enemies

ਤੀਖਣ ਸਾਂਗਾਂ ਲੈ ਕੇ ਵੈਰੀ ਦਾ ਨਿਸ਼ਾਣਾ ਬੰਨ੍ਹ ਕੇ ਮਾਰ ਦਿੰਦੇ ਹਨ।

ਸੁ ਜੂਝਿ ਜੂਝ ਕੈ ਗਿਰੈ ਅਲੂਝ ਲੂਝ ਕੈ ਹਠੀਂ

ਉਹ ਯੁੱਧ ਵਿਚ ਜੂਝ ਕੇ ਡਿਗਦੇ ਹਨ ਅਤੇ ਹਠੀ (ਯੋਧੇ) ਬੇਲਾਗ ਹੋ ਕੇ ਲੜਦੇ ਹਨ।

ਅਬੂਝ ਓਰਿ ਧਾਵਹੀ ਬਨਾਇ ਸੈਨ ਏਕਠੀਂ ॥੪੪੦॥

The persistent fighters are falling down after continued fighting and gathering their forces, are running in various directions here and there.440.

ਸੈਨਾ ਨੂੰ ਇਕਠਿਆਂ ਕਰ ਕੇ ਅਣਜਾਣੇ ਪਾਸੇ ਵਲ ਧਾਵਾ ਕਰਦੇ ਹਨ ॥੪੪੦॥