ਚੌਪਈ

CHAUPAI

ਚੌਪਈ:

ਭਇਓ ਘੋਰ ਆਹਵ ਬਿਕਰਾਰਾ

ਬਹੁਤ ਭਿਆਨਕ ਅਤੇ ਵਿਕਰਾਲ ਯੁੱਧ ਹੋ ਰਿਹਾ ਹੈ।

ਨਾਚੇ ਭੂਤ ਪ੍ਰੇਤ ਬੈਤਾਰਾ

ਭੂਤ, ਪ੍ਰੇਤ ਅਤੇ ਬੈਤਾਲ ਨਚ ਰਹੇ ਹਨ।

ਬੈਰਕ ਬਾਣ ਗਗਨ ਗਇਓ ਛਾਈ

ਬੈਰਕਾਂ (ਝੰਡਿਆਂ ਜਾਂ ਭਾਲਿਆਂ) ਨਾਲ ਆਕਾਸ਼ ਭਰ ਗਿਆ ਹੈ।

ਜਾਨੁਕ ਰੈਨ ਦਿਨਹਿ ਹੁਇ ਆਈ ॥੨੯੯॥

In this way, a dreadful war was waged and the ghosts, fiends and Baitals began to dance, the lances and arrows spread in the sky, and it appeared that the night had fallen during the day.299.

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਦਿਨ ਨੂੰ ਹੀ ਰਾਤ ਹੋ ਗਈ ਹੋਵੇ ॥੨੯੯॥

ਕਹੂੰ ਪਿਸਾਚ ਪ੍ਰੇਤ ਨਾਚੈ ਰਣਿ

ਰਣ-ਭੂਮੀ ਵਿਚ ਕਿਤੇ ਪਿਸ਼ਾਚ ਅਤੇ ਕਿਤੇ ਪ੍ਰੇਤ ਨਚ ਰਹੇ ਹਨ,

ਜੂਝ ਜੂਝ ਕਹੂੰ ਗਿਰੇ ਸੁਭਟ ਗਣ

ਕਿਤੇ ਯੋਧਿਆਂ ਦੇ ਟੋਲੇ ਲੜ ਲੜ ਕੇ ਡਿਗ ਰਹੇ ਹਨ,

ਭਈਰਵ ਕਰਤ ਕਹੂੰ ਭਭਕਾਰਾ

ਕਿਤੇ ਭੈਰੋ ਭਭਕ ਰਹੇ ਹਨ,

ਉਡਤ ਕਾਕ ਕੰਕੈ ਬਿਕਰਾਰਾ ॥੩੦੦॥

Somewhere the imps and fiends are dancing in the battlefield and somewhere after continued fighting the warriors have fallen in the war-arena, somewhere the Bhairavas are shouting loudly and somewhere the dreadful crows are flying.300.

ਕਿਤੇ ਭਿਆਨਕ ਕਾਂ ਅਤੇ ਗਿਰਝਾਂ ਉਡ ਰਹੀਆਂ ਹਨ ॥੩੦੦॥

ਬਾਜਤ ਢੋਲ ਮ੍ਰਿਦੰਗ ਨਗਾਰਾ

ਢੋਲ, ਮ੍ਰਿਦੰਗ ਅਤੇ ਨਗਾਰੇ ਵਜ ਰਹੇ ਹਨ।

ਤਾਲ ਉਪੰਗ ਬੇਣ ਬੰਕਾਰਾ

ਕੈਂਸੀਆਂ, ਉਪੰਗ ਅਤੇ ਬੀਨਾਂ ਵਜ ਰਹੀਆਂ ਸਨ।

ਮੁਰਲੀ ਨਾਦ ਨਫੀਰੀ ਬਾਜੇ

ਮੁਰਲੀ, ਨਾਦ, ਨਫੀਰੀ (ਆਦਿ ਵਾਜੇ) ਵਜ ਰਹੇ ਸਨ।

ਭੀਰ ਭਯਾਨਕ ਹੁਐ ਤਜਿ ਭਾਜੇ ॥੩੦੧॥

The small and big drums, trumpets, flute etc., are all being played, the pipe and fife are also being played and the warriors, getting frightened, are running away.301.

ਡਰਪੋਕ ਲੋਕ ਭੈਭੀਤ ਹੋ ਕੇ (ਯੁੱਧ-ਭੂਮੀ ਨੂੰ) ਛਡ ਕੇ ਭਜ ਰਹੇ ਸਨ ॥੩੦੧॥

ਮਹਾ ਸੁਭਟ ਜੂਝੇ ਤਿਹ ਠਾਮਾ

ਉਸ ਸਥਾਨ ਉਤੇ ਵੱਡੇ ਵੱਡੇ ਸੂਰਮੇ ਜੂਝ ਮੋਏ ਹਨ।

ਖਰਭਰ ਪਰੀ ਇੰਦ੍ਰ ਕੇ ਧਾਮਾ

ਇੰਦਰ ਦੇ ਘਰ ਖਲਬਲੀ ਮਚ ਗਈ ਹੈ।

ਬੈਰਕ ਬਾਣ ਗਗਨ ਗਇਓ ਛਾਈ

ਬੈਰਕਾਂ (ਝੰਡੇ ਜਾਂ ਨੇਜ਼ੇ) ਅਤੇ ਬਾਣ ਆਕਾਸ਼ ਵਿਚ ਛਾ ਗਏ ਹਨ

ਉਠੈ ਘਟਾ ਸਾਵਣ ਜਨੁ ਆਈ ॥੩੦੨॥

Great warriors fell martyrs in that battlefield and there was commotion in the country of Indra, the lances and arrows spread in the world like the rushing forth of the clouds of Sawan.302.

ਮਾਨੋ ਸਾਵਣ ਦੀ ਘਟ ਛਾ ਗਈ ਹੋਵੇ ॥੩੦੨॥