ਦੋਹਰਾ

Dohira

ਦੋਹਰਾ:

ਜਹਾਗੀਰ ਬਚਨ ਸੁਨਿ ਖੇਲਨ ਚੜਾ ਸਿਕਾਰ

Acquiescing to her request, Jehangir set out to go for hunting,

ਜਹਾਂਗੀਰ ਇਹ ਗੱਲ ਸੁਣ ਕੇ ਸ਼ਿਕਾਰ ਖੇਡਣ ਲਈ ਚੜ੍ਹ ਪਿਆ।

ਸਖੀ ਸਹੇਲੀ ਸੰਗ ਲੈ ਆਯੋ ਬਨਹਿ ਮੰਝਾਰ ॥੩॥

And reached the jungle with all the lady-friends.(3)

ਸਖੀਆਂ ਸਹੇਲੀਆਂ ਨੂੰ ਨਾਲ ਲੈ ਕੇ ਬਨ ਵਿਚ ਪਹੁੰਚ ਗਿਆ ॥੩॥

ਅਰੁਨ ਬਸਤ੍ਰ ਤਨ ਮਹਿ ਧਰੇ ਇਮਿ ਅਬਲਾ ਦੁਤਿ ਦੇਹਿ

The ladies in their red clothes were looking so attractive,

ਉਨ੍ਹਾਂ ਇਸਤਰੀਆਂ ਨੇ ਸ਼ਰੀਰ ਉਤੇ ਲਾਲ ਬਸਤ੍ਰ ਧਾਰਨ ਕੀਤੇ ਹੋਏ ਸਨ ਅਤੇ ਇਸ ਤਰ੍ਹਾਂ ਚਮਕ ਰਹੀਆਂ ਸਨ

ਨਰ ਬਪੁਰੇ ਕਾ ਸੁਰਨ ਕੇ ਚਿਤ ਚੁਰਾਏ ਲੇਹਿ ॥੪॥

That they were penetrating the hearts of both, the humans and the gods (4)

ਕਿ ਬੰਦਿਆਂ ਦਾ ਕੀ, ਦੇਵਤਿਆਂ ਦੇ ਦਿਲਾਂ ਨੂੰ ਵੀ ਚੁਰਾ ਰਹੀਆਂ ਸਨ ॥੪॥

ਨਵਲ ਬਸਤ੍ਰ ਨਵਲੈ ਜੁਬਨ ਨਵਲਾ ਤਿਯਾ ਅਨੂਪ

In new clothes, pristine youth, unique features,

ਨਵੇਂ ਬਸਤ੍ਰ, ਨਵੀਂ ਜਵਾਨੀ ਅਤੇ ਸੁੰਦਰ ਤੇ ਅਨੂਪਮ ਇਸਤਰੀਆਂ ਕਾਮ ਦੇਵ ਦੀ

ਤਾ ਕਾਨਨ ਮੈ ਡੋਲਹੀ ਰਤਿ ਸੇ ਸਕਲ ਸਰੂਪ ॥੫॥

And distinctive ear-wears, they were all looking exquisite.(5)

ਇਸਤਰੀ ਰਤੀ ਦਾ ਰੂਪ ਬਣ ਕੇ ਬਨ ਵਿਚ ਫਿਰ ਰਹੀਆਂ ਸਨ ॥੫॥

ਇਕ ਗੋਰੀ ਇਕ ਸਾਵਰੀ ਹਸਿ ਹਸਿ ਝੂਮਰ ਦੇਹਿ

Some fair and some with dark complexion,

ਕੋਈ ਗੋਰੀ ਸੀ ਅਤੇ ਕੋਈ ਸਾਂਵਲੀ; ਹਸ ਹਸ ਕੇ ਧਮਾਰ ਪਾ ਰਹੀਆਂ ਸਨ

ਜਹਾਗੀਰ ਨਰ ਨਾਹ ਕੀ ਸਗਲ ਬਲੈਯਾ ਲੇਹਿ ॥੬॥

All were complimented by Jehangir.(6) .

ਅਤੇ ਜਹਾਂਗੀਰ ਬਾਦਸ਼ਾਹ ਤੋਂ ਕੁਰਬਾਨ ਹੋ ਰਹੀਆਂ ਸਨ ॥੬॥